ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)- ਦੇਸ਼ਾਂ ਵਿਦੇਸ਼ਾ ਵਿੱਚ ਜਾ ਕੇ ਪੰਜਾਬ ਦੇ ਮਿਹਨਤੀ ਨੌਜਵਾਨ ਵੱਡੀਆਂ ਵੱਡੀਆਂ ਮੱਲਾ ਮਾਰਕੇ ਜਿਥੇ ਭਾਰਤ ਦਾ ਨਾਮ ਰੋਸਨ ਕਰ ਰਹੇ ਹਨ, ਉਥੇ ਗੁਰੂਆਂ ਪੀਰਾ ਪੈਗੰਬਰਾਂ ਤੇ ਸਹੀਦਾਂ ਦੀ ਪਵਿੱਤਰ ਧਰਤੀ ਪੰਜਾਬ ਦਾ ਵੀ ਨਾਮ ਰੋਸ਼ਨ ਕਰ ਰਹੇ ਹਨ ਅਤੇ ਹੁਣ ਯੂ ਕੇ’ਚ ਰਹਿੰਦੇ ਪੰਜਾਬ ਦੇ ਨੌਜਵਾਨ ਤਨਮਨਜੀਤ ਸਿੰਘ ਨੂੰ ਯੂ ਕੇ’ਚ ਰੱਖਿਆ ਚੇਅਰਮੈਨ ਦਾ ਆਹੰਦਾ ਮਿਲਿਆ ਹੈ ਜੋ ਸਮੁੱਚੇ ਪੰਜਾਬੀਆਂ ਤੇ ਸਿੱਖਾਂ ਲਈ ਬਹੁਤ ਹੀ ਫਕਰ ਅਤੇ ਮਾਣ ਵਾਲੀ ਹੈ ਇਹਨਾਂ ਸਬਦਾਂ ਦਾ ਪ੍ਰਗਟਾਵਾ ਆਲ ਇੰਡਿਆ ਸਿਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬੀ ਸਿੱਖ ਨੌਜਵਾਨ ਤਨਮਨਜੀਤ ਸਿੰਘ ਖਾਲਸਾ ਨੂੰ ਯੂ ਕੇ ਵਿਖੇ ਰੱਖਿਆ ਚੇਅਰਮੈਨ ਨਿਯੁਕਤ ਹੋਣ ਦੀ ਵਧਾਈ ਦਿੰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਉਨ੍ਹਾਂ ਭਾਈ ਖਾਲਸਾ ਨੇ ਦੱਸਿਆ ਪੰਜਾਬੀ ਸਿੱਖ ਨੌਜਵਾਨਾਂ ਵੱਲੋਂ ਵਿਦੇਸਾਂ ਵਿੱਚ ਜਾਕੇ ਉੱਚ ਸਿੱਖਿਆ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਆਪਣੀ ਯੋਗਤਾ ਅਨੁਸਾਰ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਹੋ ਕਿ ਭਾਰਤ ਦੇ ਨਾਲ ਨਾਲ ਪੰਜਾਬ ਅਤੇ ਸਿੱਖਾਂ ਦਾ ਨਾ ਰੋਸ਼ਨ ਕੀਤਾ ਜਾ ਰਿਹਾ ਹੈ ਜੋ ਸਿੱਖ ਕੌਮ ਲਈ ਬਹੁਤ ਹੀ ਮਾਣ ਤੇ ਫਕਰ ਵਾਲੀ ਗੱਲ ਹੈ ਭਾਈ ਖਾਲਸਾ ਨੇ ਦੱਸਿਆ ਯੂ ਕੇ ਵਿੱਚ ਪੰਜਾਬੀ ਸਿੱਖ ਨੌਜਵਾਨ ਤਨਮਨਜੀਤ ਸਿੰਘ ਦਾ ਰੱਖਿਆ ਚੇਅਰਮੈਨ ਨਿਯੁਕਤ ਹੋਣ ਨਾਲ ਪੰਜਾਬ ਦੇ ਨੌਜਵਾਨਾਂ ਵਿੱਚ ਪੜਾਈ ਕਰਕੇ ਤਨਮਨਜੀਤ ਸਿੰਘ ਵਾਂਗ ਤਰੱਕੀ ਲਈ ਮਿਹਨਤ ਕਰਨ ਦਾ ਉਤਸਾਹ ਪੈਦਾ ਹੋਏ ਗਾ ਅਤੇ ਪੰਜਾਬ ਨੂੰ ਤਰੱਕੀ ਵੱਲ ਵਧੇਗਾ ਇਸ ਕਰਕੇ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਤਨਮਨਜੀਤ ਸਿੰਘ ਨੂੰ ਯੂ.ਕੇ ਰੱਖਿਆ ਚੇਅਰਮੈਨ ਨਿਯੁਕਤ ਹੋਣ ਦੀ ਵਧਾਈ ਦਿੰਦੀ ਹੈ ਉਥੇ ਸਮੂਹ ਨੌਜਵਾਨਾਂ ਨੂੰ ਬੇਨਤੀ ਕਰਦੀ ਹੈ ਕਿ ਤਨਮਨਜੀਤ ਸਿੰਘ ਵਾਂਗ ਮਿਹਨਤ ਕਰਕੇ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਦਾ ਨਾਮ ਰੋਸਨ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ।


