ਲੁਧਿਆਣਾ ਵਿਖੇ ਸ਼ਿਵਸੈਨਾ ਆਗੂ ਤੇ ਹਮਲਾ ਅਤੇ ਸਿੱਖਾਂ ਨੂੰ ਗਲਤ ਸ਼ਬਦਾਵਲੀ ਅਤਿ ਨਿੰਦਣਯੋਗ ਵਰਤਾਰਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 8 ਜੁਲਾਈ ( ਸਰਬਜੀਤ ਸਿੰਘ)— ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸ਼ੰਕਾ ਜਾਹਰ ਕੀਤੀ ਕਿ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਤੇ ਲੁਧਿਆਣਾ ਵਿਖੇ ਤਿੰਨ ਹਮਲਾਵਰ ਨਿਹੰਗ ਸਿੰਘਾਂ ਵੱਲੋਂ ਹਮਲਾ ਕਰਨਾ ਕੱਟੜ ਪੰਥੀ ਕੁੱਝ ਹਿੰਦੂਆਂ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਸਬੰਧੀ ਗ਼ਲਤ ਸ਼ਬਦਾਵਲੀ ਦੇ ਇਸਤੇਮਾਲ ਕਰਨ ਦਾ ਨਤੀਜਾ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਸਰਕਾਰੀ ਗੰਨਮੈਨ ਲੈ ਕੇ ਦੋ ਚਾਰ ਅਖੌਤੀ ਕੱਟੜਵਾਦੀ ਹਿੰਦੂ ਲੋਕਾਂ ਵਲੋਂ ਸਿੱਖ ਧਰਮ ਨੂੰ ਹਿੰਦੂ ਦੱਸਣ ਦੇ ਨਾਲ ਨਾਲ ਸਿੱਖ ਗੁਰੂਆਂ ਤੇ ਸਿੱਖਾਂ ਨੂੰ ਗ਼ਲਤ ਸ਼ਬਦਾਵਲੀ ਰਾਹੀਂ ਅਪਮਾਨ ਕਰਨ ਦੀ ਇੱਕ ਲਹਿਰ ਚਲਾਈ ਹੋਈ ਹੈ ਅਤੇ ਸਮੇਂ ਸਮੇਂ ਅਨੁਸਾਰ ਇਹਨਾਂ ਵੱਲੋਂ ਭੜਕਾਊ ਬਿਆਨ ਦੇਣੇ ਤੇ ਗਲਤ ਸ਼ਬਦਾਵਲੀ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁਚਾਉਣ ਵਾਲੇ ਵਰਤਾਰੇ ਵਾਲ਼ੀ ਸਿੱਖ ਵਿਰੋਧੀ ਲਹਿਰ ਤਹਿਤ ਹੀ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਨਾਏ ਜਾ ਰਹੇ ਜੂਨ ਚੌਰਾਸੀ ਘੱਲੂਘਾਰੇ ਦੇ ਧਾਰਮਿਕ ਪ੍ਰੋਗ੍ਰਾਮ ਰਾਮਾਂ ਸਮੇਂ ਲੁਧਿਆਣਾ ਵਿਖੇ ਇਕੱਠ ਕਰਕੇ ਲੱਡੂ ਵੰਡੇ ਤੇ ਜਸ਼ਨ ਮਨਾਉਣ ਵਾਲੇ ਸਿੱਖ ਵਿਰੋਧੀ ਵਰਤਾਰੇ ਕਰਕੇ ਦੇ ਹੀ ਉਹਨਾਂ ਨਿਹੰਗ ਸਿੰਘਾਂ ਵੱਲੋਂ ਇਸ ਤੇ ਹਮਲਾ ਕੀਤਾ ਗਿਆ ਹੋ ਸਕਦਾ ਹੈ, ਬਾਕੀ ਤਾਂ ਸਮੇਂ ਦੀ ਕੁੱਖ ਵਿੱਚ ਹੈ ਕਿ ਹਮਲੇ ਨੂੰ ਅੰਜਾਮ ਦੇਣ ਵਾਲੇ ਨਿਹੰਗ ਸਿੰਘ ਇਸ ਸਬੰਧੀ ਕੀ ਖਲਾਸਾ ਕਰਦੇ ਹਨ ਪਰ ਪੁਲਿਸ ਨੇ ਸਖ਼ਤ ਐਕਸ਼ਨ ਕਰਦਿਆਂ ਇਨ੍ਹਾਂ ਤਿੰਨਾਂ ਵਿੱਚੋਂ ਦੋ ਨਿਹੰਗ ਸਿੰਘਾਂ ਨੂੰ ਫਤਿਹਗੜ ਸਾਹਿਬ ਤੋਂ ਗ੍ਰਿਫਤਾਰ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਤੀਜਾ ਸਾਥੀ ਅਜੇ ਫ਼ਰਾਰ ਦੱਸਿਆ ਜਾ ਰਿਹਾ ਹੈ, ਸਥਾਨਕ ਪੰਜਾਬ ਪੁਲਿਸ ਤਫਤੀਸ਼ ਕਰਕੇ ਹੁਣ ਪਤਾ ਲਾਵੇਗੀ ਕੇ ਆਖਿਰ ਉਹਨਾਂ ਨਿਹੰਗ ਸਿੰਘਾਂ ਨੇ ਇਸ ਹਮਲੇ ਕਿਉਂ ਇਜ਼ਾਮ ਦਿੱਤਾ, ਇਸ ਦਾ ਸਭ ਨੂੰ ਇੰਤਜ਼ਾਰ ਹੈ ਕਿ ਨਿਹੰਗ ਸਿੰਘ ਇਸ ਸਬੰਧੀ ਕੀ ਬਿਆਨ ਕਰਦੇ ਹਨ, ਪਰ ਇਸ ਵਾਰਦਾਤ ਨੇ ਲੁਧਿਆਣੇ ਦੇ ਲੋਕਾਂ ਵਿਚ ਦਾਹਿਸਤ ਦਾ ਮਹੌਲ ਪੈਦਾ ਕਰ ਦਿੱਤਾ ਹੈ,ਵਿਰੋਧੀ ਧਿਰ ਦੇ ਆਗੂ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਨਾਲ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਮਿਤ ਅਰੋੜਾ ਤੇ ਇੱਕ ਦੋ ਹੋਰ ਹਿੰਦੂਆਂ ਨੂੰ ਸਿੱਖ ਗੁਰੂਆਂ ਅਤੇ ਸਿੱਖਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਲਈ ਕਾਨੂੰਨੀ ਨੱਥ ਪਾਈ ਜਾਵੇ, ਕਿਉਂਕਿ ਪੰਜਾਬ ਦੇ ਸਾਰੇ ਹਿੰਦੂ ਸਿੱਖ ਪਿਆਰ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ ਤੇ ਕਰਨਾ ਚਾਹੁੰਦੇ ਹਨ ,ਪਰ ਅਜਿਹੇ ਸਮਾਜ ਵਿਰੋਧੀ ਲੋਕ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ਦਾ ਯਤਨ ਕਰ ਰਹੇ ਹਨ, ਜਿਸ ਨਾਲ ਪੰਜਾਬ ਦਾ ਮਹੌਲ ਫਿਰ ਤੋਂ ਖ਼ਰਾਬ ਹੋ ਸਕਦਾ ਹੈ ,ਇਸ ਕਰਕੇ ਅਜਿਹੇ ਲੋਕਾਂ ਨੂੰ ਨੱਥ ਪਾਉਣੀ ਸਮੇਂ ਅਤੇ ਲੋਕਾਂ ਦੀ ਮੰਗ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਲੁਧਿਆਣਾ ਵਿਖੇ ਸ਼ਿਵ ਸੈਨਾ ਆਗੂ ਤੇ ਹੋਏ ਹਮਲੇ ਦੀ ਨਿੰਦਾ ਅਤੇ ਭੜਕਾਊ ਬਿਆਨ ਦੇਣ ਵਾਲੇ ਕੁਝ ਅਖੌਤੀ ਹਿੰਦੂਆਂ ਨੂੰ ਨੱਥ ਪਾਉਣ ਦੀ ਅਪੀਲ ਅਤੇ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਪੰਜਾਬ ਦਾ ਹਿੰਦੂ ਸਿੱਖ ਭਾਈਚਾਰਾ ਆਪਸੀ ਪ੍ਰੇਮ ਪਿਆਰ ਨਾਲ ਰਹਿ ਰਿਹਾ ਹੈ ਅਤੇ ਰਹਿਣਾ ਵੀ ਚਾਹੁੰਦਾ ਹੈ ਭਾਈ ਖਾਲਸਾ ਨੇ ਕਿਹਾ ਕੁਝ ਇੱਕਾ ਦੁੱਕਾ ਕੱਟੜਪੰਥੀ ਹਿੰਦੂ ਸਰਕਾਰੀ ਗੰਨਮੈਨ ਲੈ ਕੇ ਹਿੰਦੂ ਸਿੱਖ ਏਕਤਾ ਵਿੱਚ ਫੁੱਟ ਪਾਉਣ ਲਈ ਯਤਨਸ਼ੀਲ ਹਨ ਜੋ ਨਿੰਦਣਯੋਗ ਵਰਤਾਰਾ ਹੈ ਅਤੇ ਇਹ ਘਟਨਾ ਵੀ ਇਸੇ ਦਾ ਨਤੀਜਾ ਕਿਹਾ ਜਾ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਲੁਧਿਆਣਾ ਵਿਖੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਤੇ ਹੋਏ ਹਮਲੇ ਦੀ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰੀ ਗੰਨਮੈਨ ਲੈ ਕੇ ਸਿੱਖ ਕੌਮ, ਸਿੱਖ ਗੁਰੂ ਸਾਹਿਬਾਨਾਂ ਤੇ ਸਿੱਖ ਧਰਮ ਦੇ ਖਿਲਾਫ ਬੋਲ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ,ਤਾਂ ਕਿ ਪੰਜਾਬ ਵਿੱਚ ਹਰਧਰਮ,ਹਰਵਰਗ ਦੇ ਲੋਕਾਂ ਨੂੰ ਅਮਨ ਸ਼ਾਨਤੀ ਤੇ ਆਪਸੀ ਪਿਆਰ ਸਦਭਾਵਨਾ ਨਾਲ ਜਿਉਣ ਦਾ ਮੌਕਾ ਮਿਲ ਸਕੇ । ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਮੋਗਾ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਗੁਰਜਸਪਰੀਤ ਸਿੰਘ ਮਜੀਠਾ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *