ਪੰਜਾਬ ਦੀ ਨੰਬਰ 1 ਆਈ.ਟੀ.ਕੰਪਨੀ ਬਣੀ ਸੀ.ਬੀ.ਏ ਇਨਫੋਟੈਕ
ਗੁਰਦਾਸਪੁਰ, 26 ਜੂਨ (ਸਰਬਜੀਤ ਸਿੰਘ) – ਦਿੱਲੀ ਦੇ ਕਾਮਨੀ ਐਡੀਟੋਰਿਨ ਵਿਖੇ ਨੈਸ਼ਨਲ ਆਈਕਨ ਐਵਾਰਡ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੀ.ਬੀ.ਏ ਇਨਫੋਟੈਕ ਗੁਰਦਾਸਪੁਰ ਨੂੰ ਨੈਸ਼ਨਲ ਆਈਕਨ ਐਵਾਰਡ ਨਾਲ ਸਨਾਮਾਨਿਤ ਕੀਤਾ ਗਿਆ। ਇਹ ਐਵਾਰਡ ਸੀ.ਬੀ.ਏ ਇਨਫੋਟੈਕ ਦੇ ਇੰਜੀ ਸੰਦੀਪ ਕੁਮਾਰ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਮਸ਼ਹੂਰ ਬਾਲੀਵੁੱਡ ਨੇਤਾ ਬਿੰਦੂ ਦਾਰਾ ਸਿੰਘ ਅਤੇ ਭਾਰਤ ਦੇ ਸਾਬਕਾ ਪੇਂਡੂ ਵਿਕਾਸ ਰਾਜ ਮੰਤਰੀ ਫਗਨ ਸਿੰਘ ਕੁਲਸਤੇ ਨੇ ਪ੍ਰਦਾਨ ਕੀਤਾ। ਇਸ ਮੌਕੇ ਲੋਕ ਸਭਾ ਮੈਂਬਰ ਜਗਦੰਬਿਕਾ ਪਾਲ ਵੀ ਹਾਜ਼ਰ ਸਨ। ਸੀ.ਬੀ.ਏ ਇਨਫੋਟੈਕ ਜੋ ਕਿ ਆਈ .ਟੀ ਦੇ ਖੇਤਰ ਵਿਚ ਜਿਲ੍ਹਾ ਗੁਰਦਾਸਪੁਰ ਹੀ ਨਹੀਂ ਬਲਕਿ ਪੂਰੇ ਪੰਜਾਬ ਦੀ ਨੰਬਰ 1 ਆਈ.ਟੀ ਕੰਪਨੀ ਬਣ ਚੁੱਕੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਇਹ ਐਵਾਰਡ ਸਾਡੀ ਪੂਰੀ ਟੀਮ ਦੀ ਮਿਹਨਤ ਸਦਕਾ ਮਿਲਿਆ ਹੈ। ਉਹਨਾਂ ਕਿਹਾ ਕਿ ਸਾਡਾ ਮੁੱਖ ਮਕਸਦ ਬੱਚਿਆਂ ਨੂੰ ਆਈ.ਟੀ ਨਾਲ ਸਬੰਧਿਤ ਉਚ ਪੱਧਰੀ ਕੋਚਿੰਗ ਦੇਣਾ ਹੈ ਅਤੇ ਸਾਨੂੰ ਬਹਤੁ ਮਾਣ ਹੈ ਕਿ ਵਿਦਿਆਰਥੀਆਂ ਦਾ ਸਾਡੇ ਪ੍ਰਤੀ ਵੱਧਦਾ ਭਰੋਸਾ ਸਾਨੂੰ ਹੋਰ ਅੱਗੇ ਵੱਧ ਕੇ ਕੰਮ ਕਰਨ ਦਾ ਜਜਬਾ ਦਿੰਦਾ ਹੈ। ਇਸ ਮੌਕੇ ਇੰਜੀ.ਸੰਦੀਪ ਕੁਮਾਰ ਨੇ ਸਾਰੇ ਹੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ।