ਕਪੂਰਥਲਾ , ਗੁਰਦਾਸਪੁਰ, 25 ਮਈ (ਸਰਬਜੀਤ ਸਿੰਘ)– ਪਿੰਡ ਵਿਲਾ ਕੋਠੀ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਖਡੂਰ ਸਾਹਿਬ ਦੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਵਿੱਚ ਰੈਲੀ ਕੀਤੀ।
ਲਿਬਰੇਸ਼ਨ ਆਗੂ ਨਿਰਮਲ ਸਿੰਘ ਛੱਜਲਵੱਡੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮੋਦੀ ਦੀ ਤਾਨਾਸ਼ਾਹੀ ਦੇ ਵਿਰੁੱਧ ਸਾਂਝਾ ਮੋਰਚਾ ਬਨਾਉਣ ਦੀ ਸ਼ੁਰੂਆਤ ਫਰਵਰੀ 2023 ਦੀ ਪਾਰਟੀ ਦੀ ਕਾਂਗਰਸ ਸਮੇਂ ਕੀਤੀ ਸੀ ਜਿਸ ਕਾਰਨ ਇੰਡੀਆ ਗਠਜੋੜ ਬਨਾਉਣ ਵਿੱਚ ਲਿਬਰੇਸ਼ਨ ਦਾ ਮਹੱਤਵ ਪੂਰਨ ਰੋਲ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਹਰਾਉਣਾ ਅਤੇ ਕਾਂਗਰਸ ਦੀ ਹਮਾਇਤ ਕਰਨਾ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦਾ ਵੱਡਾ ਸੁਆਲ ਹੈ। ਬੱਖਤਪੁਰਾ ਨੇ ਖਦਸ਼ਾ ਪ੍ਰਗਟ ਕੀਤਾ ਕਿ ਵੱਖ ਸਰਵੇਖਣਾ ਵਿੱਚ ਭਾਜਪਾ ਦੀ ਹਾਰ ਸਾਹਮਣੇ ਆ ਰਹੀ ਹੈ ਪਰ ਮੋਦੀ ਦੇ ਹਾਰਨ ਦੇ ਬਾਵਜੂਦ ਵੀ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਤਰ੍ਹਾਂ ਸਤਾ ਤੇ ਕਬਜ਼ਾ ਜਮਾਈ ਰੱਖਣ ਦਾ ਸਿਆਸੀ ਡਰਾਮਾ ਵੀ ਕਰ ਸਕਦਾ ਹੈ ਪਰ ਭਾਰਤ ਦੀ ਜਨਤਾ ਕਿਸੇ ਵੀ ਹਾਲਤ ਵਿੱਚ ਭਾਜਪਾ ਅਤੇ ਆਰ ਐਸ ਐਸ ਦੇ ਹਥਕੰਡਿਆਂ ਸਫ਼ਲ ਨਹੀਂ ਹੋਣ ਦੇਵੇਗੀ ਅਤੇ ਹਰ ਹਾਲਤ ਵਿੱਚ ਭਾਜਪਾ ਵਾਲਿਆਂ ਨੂੰ ਸਤਾ ਤੋਂ ਪਾਸੇ ਹੋਣਾ ਪਵੇਗਾ। ਰੈਲੀ ਵਿਚ ਬੋਲਦਿਆਂ ਕਾਂਗਰਸ ਦੇ ਐਮਐਲਏ ਰਾਣਾ ਗੁਰਜੀਤ ਸਿੰਘ ਅਤੇ ਮੈਡਮ ਰਾਣਾ ਨੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਲੋਂ ਕਾਂਗਰਸ ਦੇ ਉਮੀਦਵਾਰ ਦੀ ਹਮਾਇਤ ਕਰਨ ਲਈ ਧੰਨਵਾਦ ਕੀਤਾ ਅਤੇ ਹਮੇਸ਼ਾ ਲਿਬਰੇਸ਼ਨ ਦੇ ਵਰਕਰਾਂ ਦਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ।ਇਸ ਸਮੇਂ ਸ਼ਫੀ ਗੁਜ਼ਰ, ਗਨੀ ਮੁਹੰਮਦ, ਬਲਵਿੰਦਰ ਸਿੰਘ, ਪੂਰਨ ਸਿੰਘ ਅਲੌਦੀਪੁਰ, ਮਹਿੰਦਰ ਸਿੰਘ,ਟਿਕਾ ਪਤਨ ਅਤੇ ਅਬਦੁਲ ਗਨੀ ਹਾਜ਼ਰ ਸਨ