ਕਲਾਨੌਰ, ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਮਾਰਕਿਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੇਤ ਸਿੰਘ ਬਾਠ ਨੇ ਦੱਸਿਆ ਕਿ ਮੁੱਖ ਯਾਰਡ ਕਲਾਨੌਰ ਤੋਂ ਲੈ ਕੇ ਫੌਕਲ ਪੁਆਇੰਟ ਭਿਖਾਰੀਵਾਲ, ਵਡਾਲਾ ਬਾਂਗਰ, ਰੁਡਿਆਣਾ, ਖਰੀਦ ਕੇਂਦਰ ਹਰਦੋਛੰਨੀ, ਦੋਸਤਪੁਰ, ਬੁੱਚੇਨੰਗਲ ਅਤੇ ਕਾਲੇ ਨੰਗਲ ਦੀਆਂ ਮੰਡੀਆਂ ਵਿੱਚ ਕਣਕ ਦੀ ਨਿਰੰਤਰ ਖਰੀਦ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਲਈ ਛਾਂ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਕਣਦ ਦੀ ਖਰੀਦ ਲਗਾਤਾਰ ਹੋ ਰਹੀ ਹੈ। ਖਰੀਦ ਏਜੰਸੀਆਂ ਮਾਰਕਿਟ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਨਿਰਵਿਘਨ ਖਰੀਦ ਕਰ ਰਹੀਆਂ ਹਨ। ਹੁਣ ਤੱਕ 573236 ਕੁਇੰਟਲ ਮੰਡੀਆਂ ਵਿੱਚ ਕਣਕ ਦੀ ਖਰੀਦ ਹੋ ਚੁੱਕੀ ਹੈ. ਜੋ ਕਿ ਪਿਛਲੇ ਸਾਲ ਨਾਲੋਂ 10 ਫੀਸਦੀ ਜਿਆਦਾ ਹੈ। ਇਸ ਵਾਰ ਕਣਕ ਦੀ ਬੰਪਰ ਫਸਲ ਹੋਣ ਕਰਕੇ ਆੜਤੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਬਾਰਿਸ਼ ਦੇ ਸਮੇਂ ਕਿਸਾਨਾਂ ਦੀ ਕਣਕ ਨੂੰ ਢੱਕਣ ਲਈ 40 ਤੋਂ ਵੱਧ ਇੱਕ ਆੜਤੀਆਂ ਕੋਲ ਤਰਪਾਲਾਂ ਹੋਣੀਆਂ ਜਰੂਰੀ ਹਨ। ਇਸ ਕਰਕੇ ਅਜੇ ਤੱਕ ਕਿਸੇ ਵੀ ਕਿਸਾਨ ਵੱਲੋਂ ਕੋਈ ਸਿਕਾਇਤ ਪ੍ਰਾਪਤ ਨਹੀਂ ਹੋਈ ਕਿ ਮੰਡੀਆਂ ਵਿੱਚ ਲਿਆਂਦੀ ਗਈ ਸਾਡੀ ਜਿਨਸ ਬਾਰਿਸ਼ ਨਾਲ ਨੁਕਸਾਨੀ ਗਈ ਹੈ।
ਚੇਅਰਮੈਨ ਬਾਠ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਤੋਂ ਆਉਣ ਵਾਲੀ ਮਾਰਕਿਟ ਫੀਸ ਦੀ ਚੋਰੀ ਨੂੰ ਰੋਕਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਮੁਲਾਜ਼ਮਾਂ ਦੀਆਂ ਇਸ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਵੱਲੋਂ ਹਰ ਕਣਕ ਦੀ ਢੇਰੀ ਨੂੰ ਅੰਦਰਾਜ ਕੀਤਾ ਜਾਂਦਾ ਹੈ ਤਾਂ ਜੋ ਉਹ ਬੋਲੀ ਰਜਿਸਟਰ ਮੁਤਾਬਕ ਹੀ ਆੜਤੀਆਂ ਨਾਲ ਮੇਲ ਕੇ ਕਣਕ ਦੀ ਬੋਲੀ ਕਰਵਾਉਣ। ਇਸ ਤਰੀਕੇ ਨਾਲ ਕਣਕ ਦੀ ਮਾਰਕਿਟ ਫੀਸ ਚੋਰੀ ਨਹੀਂ ਹੁੰਦੀ ਅਤੇ ਕਿਸਾਨਾਂ ਨੂੰ ਨਿਰੰਤਰ ਕਣਕ ਦੀ ਅਦਾਇਗੀ 48 ਘੰਟੇ ਬਾਅਦ ਉਨ੍ਹਾਂ ਦੇ ਖਾਤਿਆਂ ਵਿੱਚ ਕੀਤੀ ਜਾਂਦੀ ਹੈ। ਜਿਸ ਕਰਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀ ਸਮੂਹ ਸਟਾਫ ਈਮਾਨਦਾਰੀ ਨਾਲ ਆਪਣੇ ਕਰਤੱਵ ਨੂੰ ਨਿਭਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆ ਸਕੇ। ਇਸ ਮੌਕੇ ਚਰਨਜੀਤ ਸਿੰਘ ਮੰਡੀ ਸੁਪਰਵਾਈਜਰ, ਮੁੱਖਵਿੰਦਰਜੀਤ ਸਿੰਘ ਅਤੇ ਸਕੱਤਰ ਮਾਰਕਿਟ ਕਮੇਟੀ ਸੁਰਿੰਦਰ ਸਿੰਘ ਵੀ ਹਾਜਰ ਸਨ।