ਗੁਰਦਾਸਪੁਰ, 13 ਅਪ੍ਰੈਲ (ਸਰਬਜੀਤ ਸਿੰਘ)– 13 ਅਪ੍ਰੈਲ 1919 ਨੂੰ ਜੱਲਿਆਂ ਵਾਲਾ ਬਾਗ ਚ ਰੋਲਟ ਐਕਟ ਦਾ ਵਿਰੋਧ ਕਰਨ ਲਈ ਇਕੱਠੇ ਹੋਏ 20 ਹਜਾਰ ਭਾਰਤੀਆਂ ‘ਤੇ ਗੋਲੀ ਚਲਾ ਕੇ ਅੰਗਰੇਜ ਸਰਕਾਰ ਨੇ 1800 ਬੰਦਿਆਂ ਨੂੰ ਸ਼ਹੀਦ ਤੇ ਜਖਮੀ ਕਰ ਦਿੱਤਾ ਸੀ, ਪਰ ਅਸਲੀ ਸੁਆਲ ਇਹ ਕਿ ਅੱਜ ਵੀ ਸਰਕਾਰ ਰੋਲਟ ਐਕਟ ਤੋਂ ਮਾੜੇ ਕਾਨੂੰਨ ਜਿਵੇਂ ਟਾਡਾ, ਪੋਟਾ, ਯੂਆਪਾ, ਐਨ ਐਸ ਏ ਕਿਉਂ ਲਾਗੂ ਕਰ ਰਹੀ ਹੈ । ਕੀ ਅਜਾਦ ਭਾਰਤ ਚ ਅੰਗਰੇਜਾਂ ਵਰਗੇ ਦਮਨਕਾਰੀ ਕਾਨੂੰਨ ਲਾਗੂ ਕਰਨਾ, ਜਲਿਆਂਵਾਲੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਹੈ।