ਫਿਲੌਰ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)– ਕਾਂਗਰਸ ਦੇ ਫਿਲੌਰ ਤੋਂ ਵਿਧਾਇਕ ਚੋਧਰੀ ਵਿਕਰਮ ਨੇ ਕਾਂਗਰਸ ਦੇ ਚੀਫ ਵਿੱਪ ਦੇ ਅਹੁੱਦੇ ਤੋਂ ਅਸਤੀਫਾ ਦੇ ਕੇ ਵਧੀਆਂ ਫੈਸਲਾ ਹੈ ਕਿਉਂ ਕਾਂਗਰਸ ਨੇ ਜਲੰਧਰ ਲੋਕ ਸਭਾ ਦੀ ਸੀਟ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾ ਕੇ ਲੰਮੇ ਸਮੇਂ ਤੋਂ ਇਹ ਸੀਟ ਕਾਂਗਰਸ ਦੀ ਝੋਲੀ ਪਾਉਂਦੇ ਆ ਰਹੇ ਮਰਹੂਮ ਚੌਧਰੀ ਸੰਤੋਖ ਜੀ ਦੇ ਪਰਿਵਾਰ ਵੱਡਾ ਧੋਖਾ ਤੇ ਬੇਇਨਸਾਫ਼ੀ ਕੀਤੀ ਹੈ ਇਸ ਕਰਕੇ ਉਨ੍ਹਾਂ ਵੱਲੋਂ ਵਿਰੋਧੀ ਧਿਰ ਦੇ ਨੇਤਾ ਸ੍ਰ ਪ੍ਰਤਾਪ ਸਿੰਘ ਬਾਜਵਾ ਨੂੰ ਆਪਣਾ ਅਸਤੀਫਾ ਦੇ ਕੇ ਵਿਰੋਧ ਜਿਤਾਉਣ ਵਾਲਾ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਲਿਆ ਹੈ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਫੈਸਲੇ ਦੀ ਪੂਰਨ ਹਮਾਇਤ ਕਰਦੀ ਹੈ, ਉਥੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕਰਦੀ ਹੈ ਕਿ ਇਹ ਸੀਟ ( ਜਲੰਧਰ ) ਲੰਮੇ ਸਮੇਂ ਤੋਂ ਕਾਂਗਰਸ ਦੀ ਝੋਲੀ ਪਾਉਂਦੇ ਆ ਰਹੇ ਮਰਹੂਮ ਚੌਧਰੀ ਸੰਤੋਖ ਜੀ ਦੀ ਧਰਮ ਪਤਨੀ ਬੀਬੀ ਕਰਮਜੀਤ ਕੌਰ ਚੌਧਰੀ ਨੂੰ ਦਿੱਤੀ ਜਾਵੇ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਮੁੱਖ ਪ੍ਰਬੰਧਕੀ ਸੇਵਾਦਾਰ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨਾਲ ਇਸ ਸਬੰਧੀ ਗੱਲਬਾਤ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਤੇ ਬਾਬਾ ਸੁਖਵਿੰਦਰ ਸਿੰਘ ਜੀ ਨੇ ਕਿਹਾ ਰਾਹੁਲ ਗਾਂਧੀ ਜੀ ਦੀ ਫ਼ਿਲੌਰ ਵਿਖੇ ਪਹੁੱਚੀ ਯਾਤਰਾ ਦਾ ਸਵਾਗਤ ਕਰਨ ਤੋਂ ਉਪਰੰਤ ਹੀ ਚੌਧਰੀ ਸੰਤੋਖ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ ਅਤੇ ਉਸ ਵਕਤ ਉਨ੍ਹਾਂ ਦੀ ਪਤਨੀ ਬੀਬੀ ਕਮਲਜੀਤ ਕੌਰ ਚੌਧਰੀ ਤੇ ਬੇਟੇ ਐਮ ਐਲ ਏ ਵਿਕਰਮ ਸਿੰਘ ਚੌਧਰੀ ਵੀ ਮਜੌਦ ਸਨ ਤੇ ਰਾਹੁਲ ਜੀ ਨੂੰ ਇਸ ਮੌਤ ਕਰਕੇ ਯਾਤਰਾ ਕੈਂਸਲ ਕਰਨੀ ਪਈ ਸੀ, ਇਹਨਾਂ ਧਾਰਮਿਕ ਨੇ ਕਿਹਾ ਅਜੇ ਤਾਂ ਸੰਤੋਖ ਸਿੰਘ ਚੌਧਰੀ ਜੀ ਦੇ ਸਿਵਿਆਂ ਦੀ ਖਾਕ ਵੀ ਠੰਡੀ ਨਹੀਂ ਹੋਈ ਤੇ ਕਾਂਗਰਸ ਹਾਈ ਕਮਾਂਡ ਨੇ ਜਲੰਧਰ ਤੋਂ ਬਾਹਰਲੇ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਜੋ ਪਹਿਲਾਂ ਵੀ ਹਾਰ ਚੁੱਕੇ ਹਨ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਾਂਗਰਸ ਨਾਲ ਕੋਈ ਸਾਂਝ ਨਹੀਂ ਰੱਖਦੀ ਪਰ ਇਨਸਾਨੀਅਤ ਦੇ ਨਾਤੇ ਮਰਹੂਮ ਮੰਤਰੀ ਚੌਧਰੀ ਸੰਤੋਖ ਸਿੰਘ ਜੀ ਦੇ ਪ੍ਰਵਾਰ ਨਾਲ ਹੋਈ ਬੇਇਨਸਾਫ਼ੀ ਧੱਕੇਸ਼ਾਹੀ ਦਾ ਵਿਰੋਧ ਕਰਦੀ ਹੋਈ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਜੀ ਨੂੰ ਅਪੀਲ ਕਰਦੀ ਹੈ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਬੀਬੀ ਕਰਮਜੀਤ ਕੌਰ ਚੌਧਰੀ ਜੀ ਨੂੰ ਐਲਾਨਿਆ ਜਾਵੇ, ਉਹਨਾਂ ਭਾਈ ਖਾਲਸਾ ਤੇ ਬਾਬਾ ਸੁਖਵਿੰਦਰ ਸਿੰਘ ਜੀ ਨੇ ਕਿਹਾ ਐਮ ਐਲ ਏ ਵਿਕਰਮ ਸਿੰਘ ਚੌਧਰੀ ਵੱਲੋਂ ਕਾਂਗਰਸ ਵਿੱਪ ਦੇ ਚੀਫ ਆਹੁੰਦੇ ਤੋਂ ਅਸਤੀਫਾ ਦੇਣਾ ਇਨਸਾਫ ਦੀ ਮੰਗ ਵਾਲਾ ਕਾਂਗਰਸ ਹਾਈ ਕਮਾਂਡ ਨੂੰ ਗੁਪਤ ਪਾਠ ਪੜ੍ਹਾਉਣ ਦੇ ਬਰਾਬਰ ਹੈ ਇਸ ਕਰਕੇ ਅਸੀਂ ਇਸ ਅਸਤੀਫਾ ਦੀ ਸ਼ਲਾਘਾ ਕਰਦੇ ਹਾਂ ਤੇ ਕਾਂਗਰਸ ਹਾਈ ਕਮਾਂਡ ਤੋਂ ਪ੍ਰਵਾਰ ਲਈ ਇਨਸਾਫ ਦੀ ਮੰਗ ਕਰਦੇ ਹਾਂ।