ਸਹੁਰਾ ਪਰਿਵਾਰ ਤੋਂ ਦੁੱਖੀ ਹੋ ਕੇ 25 ਸਾਲਾ ਔਰਤ ਨੇ ਕੀਤੀ ਖੁਦਕੁਸ਼ੀ, ਪਤੀ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ

ਪੰਜਾਬ

ਗੁਰਦਾਸਪੁਰ 11 ਅਗਸਤ (ਸਰਬਜੀਤ ਸਿੰਘ)-ਥਾਣਾ ਦੋਰਾਂਗਲਾ ਦੀ ਪੁਲਸ ਨੇ ਦੁੱਖੀ ਹੋ ਕੇ ਖੁਦਕੁਸ਼ੀ ਕਰਨ ਵਾਲੀ ਔਰਤ ਦੇ ਮਾਮਲੇ ਵਿੱਚ ਪਤੀ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪ੍ਰੇਮ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਨੰਗਲ ਡਾਲਾ ਨੇ ਦੱਸਿਆ ਕਿ ਉਸਦੀ ਲੜਕੀ ਰਮਨਦੀਪ ਕੋਰ (25) ਸਾਲ ਦੀ ਸ਼ਾਦੀ ਅਕਤੂਬਰ 2016 ਵਿੱਚ ਸਤਵੰਤ ਸਿੰਘ ਨਾਲ ਹੋਈ ਸੀ। ਜਿਨਾਂ ਦਾ ਇੱਕ ਲੜਕਾ ਅਤੇ ਇੱਕ ਲੜਕੀ ਹੈ। ਉਸਦੀ ਲੜਕੀ ਦਾ ਪਤੀ ਸਤਵੰਤ ਸਿੰਘ, ਦਿਓਰ ਹਰਪ੍ਰੀਤ ਸਿੰਘ, ਸਹੁਰਾ ਹਰਦੀਪ ਸਿੰਘ ਅਤੇ ਸੱਸ ਇੰਦਰਜੀਤ ਕੋਰ ਦਹੇਜ ਦੀ ਖਾਤਰ ਮੁਦਈਆ ਨੂੰ ਤੰਗ ਪ੍ਰੇਸਾਨ ਕਰਦੇ ਸਨ ਅਤੇ ਬਾਰ-ਬਾਰ ਪੇਕਿਆ ਘਰੋਂ ਪੈਸੇ ਲਿਆਉਣ ਲਈ ਪ੍ਰੇਸ਼ਰ ਪਾਉਦੇ ਸਨ। 10 ਅਗਸਤ ਨੂੰ ਉਸਦੀ ਕੁੜਮਣੀ ਇੰਦਰਜੀਤ ਕੋਰ ਨੇ ਫੋਨ ਕਰਕੇ ਦੱਸਿਆ ਕਿ ਰਮਨਦੀਪ ਕੋਰ ਨੇ ਪੱਖੇ ਨਾਲ ਚੂੰਨੀ ਬੰਨ ਕੇ ਫਾਹਾ ਲੈ ਲਿਆ ਹੈ। ਜਿਸਦੀ ਮੌਤ ਹੋ ਗਈ ਹੈ। ਆਪਣੇ ਰਿਸਤੇਦਾਰਾ ਸਮੇਤ ਜਦੋਂ ਮੋਕਾ ਪਰ ਪੁੱਜੇ ਅਤੇ ਦੇਖਿਆ ਕਿ ਉਸਦੀ ਲਾਸ ਘਰ ਦੀ ਲੋਬੀ ਵਿੱਚ ਮੰਜੇ ਤੇ ਪਈ ਸੀ ਅਤੇ ਉਸਦੇ ਗਲੇ ਤੇ ਨੀਲ ਪਿਆ ਹੋਇਆ ਸੀ। ਉਸਦੀ ਲੜਕੀ ਨੇ ਉਕਤ ਦੋਸੀਆਂ ਤੋਂ ਤੰਗ ਪ੍ਰੇਸਾਨ ਤੇ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।

Leave a Reply

Your email address will not be published. Required fields are marked *