ਮੁਨਾਫ਼ਾਖੋਰ ਕਾਰਪੋਰੇਟ ਕੰਪਨੀਆਂ ਜ਼ਮੀਨ ਅਤੇ ਕਿਸਾਨਾਂ ਤੋਂ ਨਿਰਭਰਤਾ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ-ਨੱਤ

ਗੁਰਦਾਸਪੁਰ

ਗੁਰਦਾਸਪੁਰ, 10 ਮਾਰਚ (ਸਰਬਜੀਤ ਸਿੰਘ)– ਸੀਪੀਆਈ (ਐਮਐਲ) ਲਿਬਰੇਸ਼ਨ ਦੇ ਕੇਂਦਰ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਦੱਸਿਆ ਕਿ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਖੇਤੀਬਾੜੀ ਵਿਗਿਆਨੀ ਦਵਿੰਦਰ ਸ਼ਰਮਾ ਨੇ ਇਹ ਸਪੱਸਟ ਕੀਤਾ ਹੈ ਕਿ ਸੈਂਥੇਟਿਕ ਖੁਰਾਕ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅਗਰ ਉਹ ਵਪਾਰਕ ਪੱਧਰ ਉਤੇ ਮਾਰਕੀਟ ਵਿਚ ਆ ਗਈ, ਤਾਂ ਕਿਸਾਨ ਅੰਦੋਲਨ ਦੌਰਾਨ ਉਭਰਿਆ “ਨੋ ਫਾਰਮਰ ਨੋ ਫੂਡ” ਵਾਲਾ ਨਾਹਰਾ ਬੇਮਤਲਬ ਹੋਣਾ ਸ਼ੁਰੂ ਹੋ ਜਾਵੇਗਾ। ਮੁਨਾਫ਼ਾਖੋਰ ਕਾਰਪੋਰੇਟ ਕੰਪਨੀਆਂ ਜ਼ਮੀਨ ਅਤੇ ਕਿਸਾਨਾਂ ਤੋਂ ਨਿਰਭਰਤਾ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਹਨ। ਹੁਣ ਸਿਰਫ ਹੋਕਰੇ, ਦਮਗਜੇ ਤੇ ਅਪਣੀ ਬਹਾਦਰੀ ਦੀਆਂ ਫੜਾਂ ਮਾਰਨ ਨਾਲ ਗੁਜ਼ਾਰਾ ਨਹੀਂ ਹੋਣਾ; ਬਲਕਿ ਸਾਨੂੰ ਇਸ ਵਰਤਾਰੇ ਨੂੰ ਬਰੀਕੀ ਵਿਚ ਸਮਝਣਾ ਪਵੇਗਾ ਅਤੇ ਸਮਾਜ ਨੂੰ ਇਸ ਦਾ ਵਿਰੋਧ ਕਰਨ ਲਈ ਤਿਆਰ ਕਰਨਾ ਪਵੇਗਾ। ਜੋ ਨਿਕਟ ਭਵਿੱਖ ਵਿਚ ਕਿਸਾਨਾਂ, ਲੋਕ ਹਿੱਤੂ ਵਿਗਿਆਨੀਆਂ ਸਮੇਤ ਸਮੂਹ ਸੂਝਵਾਨ ਲੋਕਾਂ ਲਈ ਇਕ ਵੱਡੀ ਚੁਣੌਤੀ ਬਣ ਕੇ ਉਭਰੇਗੀ।

Leave a Reply

Your email address will not be published. Required fields are marked *