ਗੁਰਦਾਸਪੁਰ, 5 ਮਾਰਚ (ਸਰਬਜੀਤ ਸਿੰਘ)—ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਹਿਰਦੇਪਾਲ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 11 ਕੇ.ਵੀ ਮੰਡੀ ਫੀਡਰ ਅਤੇ 11 ਕੇ.ਵੀ ਤ੍ਰਿਮੋ ਰੋਡ ਫੀਡਰ ਦੀ ਜਰੂਰੀ ਮੁਰੰਮਤ ਕਾਰਨ 5 ਮਾਰਚ ਨੂੰ ਬਿਜਲੀ ਸਪਲਾਈ ਸਵੇਰੇ ਸਾਢੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇਨ੍ਹਾਂ ਫੀਡਰਾਂ ਦੇ ਚੱਲਦੇ ਇਲਾਕੇ ਸੰਤ ਨਗਰ ਬਹਿਰਾਮਪੁਰ ਰੋਡ, ਜੇਲ੍ਹ ਰੋਡ, ਡਾਲਾਫਾਰਮ, ਸਕੀਮ ਨੰਬਰ 5 ਹੇਅਰ ਵਿਹਾਰ, ਬਾਬਾ ਫਰੀਦ ਐਵੀਨਿਊ, ਪੁੱਡਾ ਕਲੋਨੀ ਜੇਲ ਸਾਈਟ ਸ਼ਹੀਦ ਭਗਤ ਸਿੰਘ ਨਗਰ ਸੈਂਟਰਲ ਜੇਲ, ਬਾਠ ਵਾਲੀ ਗਲੀ, ਵਕੀਲਾਂ ਦੇ ਚੈਂਬਰ, ਥਾਣਾ ਸਿਟੀ ਡਾਕਖਾਨਾ ਚੌੰਕ, ਸਰਕਾਰੀ ਸਕੂਲ, ਡਾਕਖਾਨਾ ਮੁਹੱਲਾ ਆਦਿ ਬਿਜਲੀ ਬੰਦ ਰਹੇਗੀ। ਇਹ ਮੁਰੰਮਤ ਮੌਸਮ ਸਾਫ ਹੋਣ ਤੇ ਹੀ ਕੀਤੀ ਜਾਵੇਗੀ।


