ਜਿਲ੍ਹੇ ਗੁਰਦਾਸਪੁਰ ਵਿੱਚ ਪੈਦੀਆਂ ਲਾਇਸ਼ੰਸ /ਰੈਗੂਲਰਾਈਜ ਅਤੇ ਅਣ-ਅਧਿਕਾਰਤ ਕਾਲੋਨੀਆਂ ਦੀ ਸੂਚਨਾ ਗੁਰਦਾਸਪੁਰ ਜਿਲ੍ਹੇ ਦੀ ਵੈਬਸਾਈਟ https://gurdaspur.nic.in ਤੇ ਵੇਖੋ : ਡਾ: ਅਮਨਦੀਪ ਕੋਰ , ਵਧੀਕ ਡਿਪਟੀ ਕਮਿਸਨਰ
ਗੁਰਦਾਸਪੁਰ , 29 ਜੁਲਾਈ (ਸਰਬਜੀਤ ਸਿੰਘ)- ਡਾ ਅਮਨਦੀਪ ਕੌਰ , ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਅਣ-ਅਧਿਕਾਰਤ ਕਾਲੋਨੀਆਂ /ਉਸਾਰੀਆਂ ਦੇ ਰੈਵੀਨਿਊ ਰਿਕਾਰਡ ਅਤੇ ਅਣ-ਅਧਿਕਾਰਤ ਕਾਲੋਨੀਆਂ ਵਿਚ ਪੈਂਦੇ ਪਲਾਟਾਂ ਦੀ ਐਨ. ਓ. ਸੀ / ਰਜਿਸਟਰੀ ਸਬੰਧੀ ਪਬਲਿਕ ਨੂੰ ਆ ਰਹੀਆਂ ਔਕੜਾ / ਮੁਸ਼ਕਲਾਂ ਸਬੰਧੀ ਸਮੂੰਹ ਤਹਿਸੀਲਦਾਰਾਂ / ਨਾਇਬ ਤਹਿਸੀਲਦਾਰਾਂ , ਨਗਰ ਨਿਗਮ ਬਟਾਲਾ ਅਤੇ ਨਗਰ ਕੌਸਲ ਗੁਰਦਾਸਪੁਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ , ਜਿਸ ਵਿਚ ਉਨ੍ਹਾਂ ਵੱਲੋ ਜਿਲ੍ਹਾ ਗੁਰਦਾਸਪੁਰ ਵਿੱਚ ਪੈਦੀਆ ਲਾਇਸੰਸ ਕਾਲੋਨੀਆਂ , ਰੈਗੂਲਰਾਈਜ਼ ਕਾਲੋਨੀਆਂ ਅਤੇ ਅਣ-ਅਧਿਕਾਰਤ ਕਾਲੋਨੀਆਂ ਸਬੰਧੀ ਜਾਣਕਾਰੀ ਦਿੱਤੀ ਗਈ ।
ਮੀਟਿੰਗ ਦੋਰਾਂਨ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ) , ਗੁਰਦਾਸਪੁਰ ਵੱਲੋ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਕਾਲੋਨੀਆਂ ਦੀਆ ਲਿਸ਼ਟਾਂ ਜਿਲ੍ਹਾ ਗੁਰਦਾਸਪੁਰ ਦੀ ਵੈਬਸਾਈਟhttps://gurdaspur.nic.in/document/list-of-unauthorized-colonies-of-gurdaspur-under-2018-policy/ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ, ਅੰਮ੍ਰਿਤਸਰ ਦੀ ਵੈਬਸਾਈਟ http://www.adaamritsar.gov.in/en ਤੇ ਉਪਲਬਧ ਹਨ ਅਤੇ ਸਮੂਹ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਲਿਸਟਾ ਵਿੱਚ ਦਰਜ ਲਾਇਸੰਸ ਕਲੋਨੀਆਂ ਵਿੱਚ ਪੈਂਦੇ ਪਲਾਟਾਂ ਦੀ ਬਿਨਾਂ ਐਨ .ਓ. ਸੀ ਦੇ ਰਜਿਸਟਰੀ ਕੀਤੀ ਜਾ ਸਕਦੀ ਹੈ । ਇਸ ਤੋ ਇਲਾਵਾ ਸਰਕਾਰ ਦੀ ਨੋਟੀਫਿਕੇਸ਼ਨ ਨੰ: 24/33/2021/Stamp/SF-1/1893 fwsh 13/06/2022 ਦੇ ਨੁੱਕਤਾ ਨੰ: 2 ਵਿੱਚ ਦਰਜ ਨੁੱਕਤਿਆ ਨੂੰ ਐਨ. ਓ. ਸੀ ਦੀ ਜਰੂਰਤ ਨਹੀ ਹੈ ।
ਉਨ੍ਹਾ ਅੱਗੇ ਕਿਹਾ ਕਿ ਇਸ ਤੋ ਇਲਾਵਾ ਜਿਹੜੇ ਪਲਾਟ ਅਣ-ਅਧਿਕਾਰਤ ਕਲੋਨੀਆਂ ਵਿੱਚ ਪੈਂਦੇ ਹਨ ਅਤੇ ਜਿਹੜੇ ਕਲੋਨੀ ਮਿਤੀ 19/03/2018 ਤੋ ਪਹਿਲਾ ਦੀ ਹੋਂਦ ਵਿੱਚ ਹੋਵੇ ਤਾਂ ਪਲਾਟ ਦੀ ਐਨ. ਓ. ਸੀ ਪ੍ਰਾਪਤ ਕਰਨ ਲਈ ਵਿਭਾਗ ਦੇ ਆਲਾਈਨ ਪੋਰਟਲ ( http://www.punjabregularization.in/) ਤੇ ਅਪਲਾਈ ਕਰ ਸਕਦੇ ਹਨ ।
ਇਸ ਮੌਕੇ ਸੁਰਿੰਦਰ ਕੁਮਾਰ ਜਿਲ੍ਹਾ ਨਗਰ ਯੋਜਨਾਕਾਰ , ਗੁਰਪ੍ਰੀਤ ਸਿੰਘ ਸਹਾਇਕ ਨਗਰ ਯੋਜਨਾਕਾਰ ਤੋ ਇਲਾਵਾ ਸਮੂੰਹ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ , ਨਗਰ ਨਿਗਮ ਬਟਾਲਾ ,ਨਗਰ ਕੌਸ਼ਲ ਗੁਰਦਾਸਪੁਰ ਅਤੇ ਰੈਗੂਲੇਟਰੀ ਵਿੰਗ ਦੇ ਅਧਿਕਾਰੀ ਵੀ ਹਾਜਰ ਸਨ ।
————————-ਫੋਟੋ ਕੈਪਸ਼ਨ :
ਡਾ ਅਮਨਦੀਪ ਕੌਰ , ਏ. ਡੀ. ਸੀ. ( ਸ਼ਹਿਰੀ ਵਿਕਾਸ਼ ) ਪੰਚਾਇਤ ਭਵਨ ਵਿਖੇ ਮੀਟਿੰਗ ਕਰਦੇ ਹੋਏ ।–