ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)- ਜ਼ਿਲਾ ਗੁਰਦਾਸਪੁਰ ਦੇ ਮਾਰਕਿਟ ਕਮੇਟੀਆ ਦੇ ਸਕੱਤਰ/ਲੇਖਾਕਾਰ ਛੁੱਟੀ ’ਤੇ ਜਾਣ ਉਪਰੰਤ ਕਈ ਕਮੇਟੀਆਂ ਵਿੱਚ ਕਰਮਚਾਰੀ ਨਾ ਹੋਣ ਕਰਕੇ ਕਮੇਟੀ ਦਾ ਕੰਮ ਸੁਚੱਜੇ ਢੰਗ ਨਾਲ ਨਹੀਂ ਚੱਲ ਰਿਹਾ। ਜਿਸ ਕਰਕੇ ਜੋਸ਼ ਨਿਊਜ ਟਾਈਮਸ ਦੇ ਸਰਵੇ ਮੁਤਾਬਕ ਮੁਲਾਜ਼ਮਾਂ ਨੂੰ ਦਿੱਕਤ ਪੇਸ਼ ਆ ਰਹੀ ਹੈ। ਜਿਵੇਂ ਕਿ ਕਲਾਨੌਰ ਦੇ ਲੇਖਾਕਾਰ 20 ਅਗਸਤ ਤੋਂ ਛੁੱਟੀ ਜਾਣ ਤੋਂ ਬਾਅਦ ਅਜੇ ਤੱਕ ਕੋਈ ਵੀ ਲੇਖਾਕਾਰ ਤੈਨਾਤ ਨਹੀਂ ਕੀਤਾ ਗਿਆ। ਜੇਕਰ ਕੋਈ ਸਕੱਤਰ ਛੁੱਟੀ ’ਤੇ ਜਾਂਦਾ ਹੈ ਤਾਂ ਉਸ ਸਬੰਧੀ ਵੀ ਨਵਾਂ ਕਰਮਚਾਰੀ ਤੈਨਾਤ ਨਹੀਂ ਹੁੰਦਾ।
ਕੀ ਕਹਿੰਦੇ ਹਨ ਪੰਜਾਬ ਮੰਡੀ ਬੋਰਡ ਦੇ ਪ੍ਰਸ਼ਾਸ਼ਨਿਕ ਅਫਸਰ-
ਜਦੋਂ ਪੰਜਾਬ ਮੰਡੀ ਬੋਰਡ ਦੇ ਪ੍ਰਸ਼ਾਸ਼ਨਿਕ ਅਫਸਰ ਦਲਵਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਜੋ ਲੇਖਾਕਾਰ ਦੀ ਛੁੱਟੀ ਪ੍ਰਵਾਨ ਕਰਨੀ ਹੁੰਦੀ ਹੈ, ਉਹ ਸਬੰਧੀ ਸਕੱਤਰ ਮਾਰਕਿਟ ਕਮੇਟੀ ਦੀ ਜਿੰਮੇਵਾਰੀ ਹੈ ਕਿ ਉਹ ਛੁੱਟੀ ਦੇਣ ਤੋਂ ਪਹਿਲਾਂ ਅਗਲੇਰੇ ਲੇਖਾਕਾਰ ਦਾ ਪ੍ਰਬੰਧ ਕਰੇਂ। ਇੱਥੇ ਵਰਣਨਯੋਗ ਇਹ ਹੈ ਕਿ ਡੇਰਾ ਬਾਬਾ ਨਾਨਕ, ਗੁਰਦਾਸਪੁਰ ਅਤੇ ਬਟਾਲਾ ਵੀ ਲੇਖਾਕਾਰ ਦੀਆਂ ਪੋਸਟਾਂ ਰਿਟਾਇਰਮੈਂਟ ਦੇ ਨੇੜੇ ਪਹੁੰਚ ਗਈਆਂ ਹਨ। ਜੇਕਰ ਉਹ ਯੋਗ ਵਿਧੀ ਰਾਹੀਂ ਸਾਨੂੰ ਲਿੱਖ ਕੇ ਭੇਜੇਗਾ ਤਾਂ ਅਸੀ ਲੇਖਾਕਾਰ ਤੁਰੰਤ ਤੈਨਾਤ ਕਰ ਦੇਵਾਂਗੇ। ਜੇਕਰ ਸਕੱਤਰ ਮਾਰਕਿਟ ਕਮੇਟੀ ਛੁੱਟੀ ’ਤੇ ਜਾਂਦਾ ਹੈ ਤਾਂ ਉਸਦੀ ਛੁੱਟੀ ਪੰਜਾਬ ਮੰਡੀ ਬੋਰਡ ਤੋਂ ਮਨਜੂਰ ਹੁੰਦੀ ਹੈ। ਉਸ ਸਬੰਧੀ ਅਸੀ ਸਕੱਤਰ ਦੇ ਛੁੱਟੀ ਜਾਣ ਉਪਰੰਤ ਸੈਕਟਰੀ ਨੂੰ ਉਥੇ ਜੁਆਇਨ ਕਰਵਾਉਦੇ ਹਨ। ਇਸ ਲਈ ਜੇਕਰ ਕਿਸੇ ਕਮੇਟੀ ਵਿੱਚ ਇਹ ਦਿੱਕਤ ਆਈ ਹੈ ਤਾਂ ਸੈਕਟਰੀ ਮੂੜਦੀ ਡਾਕ ਰਾਹੀਂ ਤੁਰੰਤ ਹੈਡ ਆਫਿਸ ਨੂੰ ਸੂਚਿਤ ਕਰਨ । ਉਸ ’ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।