ਦੀਪਕ ਹਿਲੋਰੀ, ਆਈ.ਪੀ.ਐਸ ਨੇ ਐਸ.ਐਸ ਪੀ ਗੁਰਦਾਸਪੁਰ ਦਾ ਅਹੁੱਦਾ ਸੰਭਾਲਿਆ

ਪੰਜਾਬ

ਗੁਰਦਾਸਪੁਰ, 23 ਜੁਲਾਈ (ਸਰਬਜੀਤ)-ਸਰਵ ਸ੍ਰੀ ਦੀਪਕ ਹਿਲੋਰੀ, ਆਈ.ਪੀ.ਐਸ ਬੈਚ (2011) ਵਲੋਂ ਅੱਜ ਸੀਨੀਅਰ ਸੁਪਰਡੰਟ ਆਫ ਪੁਲਸ ਗੁਰਦਾਸਪੁਰ ਦਾ ਅਹੁੱਦਾ ਸੰਭਾਲ ਲਿਆ ਗਿਆ ਹੈ। ਐਸ.ਐਸ.ਪੀ ਦਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਸ੍ਰੀ ਦੀਪਕ ਹਿਲੋਰੀ, ਐਸ.ਐਸ.ਪੀ (ਰੂਰਲ) ਲੁਧਿਆਣਾ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਦੱਸਣਯੋਗ ਹੈ ਕਿ ਇਨਾਂ ਤੋਂ ਪਹਿਲਾਂ ਹਰਜੀਤ ਸਿੰਘ ਆਈ.ਪੀ.ਐਸ, ਜ਼ਿਲਾ ਗੁਰਦਾਸਪੁਰ ਵਿਖੇ ਐਸ.ਐਸ.ਪੀ ਵਜੋਂ ਸੇਵਾਵਾਂ ਨਿਭਾ ਰਹੇ ਸਨ ਅਤੇ ਹੁਣ ਉਹ ਗੁਰਦਾਸਪੁਰ ਤੋਂ ਬਦਲ ਕੇ ਐਸ.ਐਸ.ਪੀ (ਰੂਰਲ) ਲੁਧਿਆਣਾ ਦੇ ਐਸ.ਐਸ.ਪੀ ਵਜੋਂ ਤਾਇਨਾਤ ਹੋਏ ਹਨ।
2011 ਬੈਚ ਦੇ ਆਈ.ਪੀ.ਐਸ, ਸ੍ਰੀ ਦੀਪਕ ਹਿਲੋਰੀ, ਐਸ.ਐਸ.ਪੀ ਲੁਧਿਆਣਾ, ਪਠਾਨਕੋਟ ਤੋਂ ਇਲਾਵਾ ਵੱਖ-ਵੱਖ ਉੱਚ ਅਹੁਦਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ।¿;ਐਸ.ਐਸ.ਪੀ ਗੁਰਦਾਸਪੁਰ ਦਾ ਅਹੁਦਾ ਸੰਭਾਲਣ ਉਪਰੰਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਐਸ.ਐਸ.ਪੀ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਹੋਰ ਨਕੇਲ ਕੱਸੀ ਜਾਵੇਗੀ ਅਤੇ ਨਸ਼ਿਆਂ ਅਤੇ ਗੈਂਗਸਟਰ ਕਲਚਰ ਨੂੰ ਖਤਮ ਕਰਨਾ,¿; ਪੁਲਿਸ ਪ੍ਰਸਾਸਨ ਗੁਰਦਾਸਪੁਰ ਦੀ ਪ੍ਰਮੁੱਖਤਾ ਹੋਵੇਗੀ।
ਐਸ.ਐਸ.ਪੀ ਨੇ ਅੱਗੇ ਕਿਹਾ ਕਿ ਜ਼ਿਲਾ ਵਾਸੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਕੀਤੀਆਂ ਜਾਣਗੀਆਂ ਤੇ ਹਰੇਕ ਨਾਗਰਿਕ ਦਾ ਉਨਾਂ ਦੇ ਦਫਤਰ ਵਿਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਨਾਂ ਅਧਿਕਾਰੀਆਂ ਨੂੰ ਇਕ ਟੀਮ ਵਜੋਂ ਜਿਲੇ ਅੰਦਰ ਸੇਵਾਵਾਂ ਕਰਨ ਦੇ ਦਿਸਾ-ਨਿਰਦੇਸ ਦਿੱਤੇ। ਇਸ ਤੋਂ ਪਹਿਲਾਂ ਸ੍ਰੀ ਦੀਪਕ ਹਿਲੋਰੀ ਆਈ.ਪੀ.ਐਸ ਦਾ ਜ਼ਿਲਾਂ ਪ੍ਰਬੰਧਕੀ ਕੰਪਲੈਕਸ ਦਫਤਰ ਗੁਰਦਾਸਪੁਰ ਵਿਖੇ ਪੁਹੰਚਣ ਤੇ ਪੁਲਿਸ ਅਧਿਕਾਰੀਆਂ ਵਲੋਂ ਸਾਨਦਾਰ ਸਵਾਗਤ ਕੀਤਾ ਗਿਆ।
ਇਸ ਸਬੰਧੀ ਜੋਸ਼ ਨਿਊਜ਼ ਨੂੰ ਪਠਾਨਕੋਟ ਦੇ ਪ੍ਰਤੀਸ਼ਿਠ ਵਿਅਕਤੀਆਂ ਨੇ ਦੱਸਿਆ ਕਿ ਸ੍ਰੀ ਦੀਪਕ ਹਿਲੌਰੀ ਆਈ.ਪੀ.ਐਸ ਬੜੇ ਮਿੱਠ ਬੋਲੜੇ ਤਰੀਕੇ ਨਾਲ ਫਰਿਆਦੀ ਦੀ ਗੱਲ ਸੁਣਦੇ ਹਨ ਅਤੇ ਉਨਾਂ ਦੀ ਮੁਸ਼ਿਕਲਾਂ ਤਤਕਾਲ ਹੱਲ ਕਰਦੇ ਹਨ। ਆਮ ਤੌਰ ’ਤੇ ਉਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿਸ਼ਿਕਾਇਤਕਰਤਾ ਥਾਣਾ ਮੁੱਖੀ ਨੂੰ ਜੋ ਭੇਜਦਾ ਹੈ, ਉਸਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਫਰਿਆਦੀ ਨੂੰ ਦਫਤਰਾਂ ਤੱਕ ਨਾ ਪਹੁੰਚ ਕਰਨੀ ਪਵੇ।

Leave a Reply

Your email address will not be published. Required fields are marked *