ਦੇਸ਼ ਦੇ ਕਿਸਾਨਾ ਨਾਲ ਕੀਤੇ ਵਾਅਦੇ ਪੂਰੇ ਕਰੇ ਦੇਸ ਦੀ ਮੋਦੀ ਹਕੂਮਤ- ਚੌਹਾਨ , ਉੱਡਤ
ਮਾਨਸਾ, ਗੁਰਦਾਸਪੁਰ, 28 ਨਵੰਬਰ (ਸਰਬਜੀਤ ਸਿੰਘ)– ਮਾਨਸਾ ਸੰਯੁਕਤ ਕਿਸਾਨ ਮੋਰਚੇ ਤੇ ਦੇਸ਼ ਪ੍ਰਮੁੱਖ ਟਰੇਡ ਯੂਨੀਅਨ ਦੇ ਦੇਸ ਵਿਆਪੀ ਸੱਦੇ ਤੇ 26-28 ਨਵੰਬਰ ਨੂੰ ਪੰਜਾਬ ਦੇ ਗਵਰਨਰ ਦੇ ਖਿਲਾਫ ਲਗਾਏ ਮਹਾਪੜਾਅ ਵਿੱਚ ਸਮੂਲੀਅਤ ਕਰਨ ਲਈ ਕੁਲ ਹਿੰਦ ਕਿਸਾਨ ਸਭਾ ਦਾ ਦੂਜਾ ਜੱਥਾ ਜਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲੋ ਤੇ ਜਰਨਲ ਸਕੱਤਰ ਸਾਥੀ ਮਲਕੀਤ ਸਿੰਘ ਮੰਦਰਾ ਦੀ ਅਗਵਾਈ ਹੇਠ ਮਾਨਸਾ ਤੋ ਚੰਡੀਗੜ੍ਹ ਨੂੰ ਰਵਾਨਾ ਹੋਇਆ ।
ਇਸ ਮੌਕੇ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਾਮਰੇਡ ਕ੍ਰਿਸਨ ਚੋਹਾਨ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਰੂਪ ਸਿੰਘ ਢਿੱਲੋ ਨੇ ਕਿਹਾ ਕਿ ਇਤਿਹਾਸਕ ਕਿਸਾਨੀ ਅੰਦੋਲਨ ਸਮੇ ਦੇਸ ਮੋਦੀ ਹਕੂਮਤ ਵੱਲੋ ਜੋ ਵਾਅਦੇ ਦੇਸ ਦੀ ਕਿਸਾਨੀ ਨਾਲ ਕੀਤੇ ਸਨ , ਉਹ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰੇ ਨਹੀ ਕੀਤੇ , ਜਿਸ ਤੋ ਮੋਦੀ ਹਕੂਮਤ ਦੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦਾ ਪਰਦਾਫਾਸ਼ ਹੁੰਦਾ ਹੈ ।
ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਆਪਣੇ ਵਾਅਦੇ ਮੁਤਾਬਕ ਐਮ. ਐਸ.ਪੀ. ਤੇ ਕਾਨੂੰਨ ਲੈ ਕੇ ਆਵੇ , ਕਿਸਾਨਾਂ ਮਜਦੂਰਾ ਦਾ ਕਰਜਾ ਮਾਫ ਕਰੇ ਤੇ ਕਿਸਾਨੀ ਅੰਦੋਲਨ ਦੌਰਾਨ ਸਹੀਦ ਹੋਏ ਕਿਸਾਨਾ ਆਰਥਿਕ ਮਦਦ ਦੇਣ ਉਪਰਾਲਾ ਕਰੇ । ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਹਰਮੀਤ ਸਿੰਘ ਬੋੜਾਵਾਲ , ਭੁਪਿੰਦਰ ਸਿੰਘ ਗੁਰਨੇ , ਗੁਰਦਾਸ ਟਾਹਲੀਆ , ਪਤਲਾ ਸਿੰਘ ਦਲੇਲ ਵਾਲਾ , ਹਰਨੇਕ ਮਾਨਸਾ ਖੁਰਦ , ਕਪੂਰ ਸਿੰਘ ਕੋਟਲੱਲੂ , ਮੇਜਰ ਦਲੇਲ ਸਿੰਘ ਵਾਲਾ , ਗੁਰਦੇਵ ਦਲੇਲ ਸਿੰਘ ਵਾਲਾ , ਕੇਵਲ ਭੀਖੀ , ਕੇਵਲ ਮੰਦਰਾ , ਸੁਖਦੇਵ ਮਾਨਸਾ ਆਦਿ ਵੀ ਹਾਜਰ ਸਨ ।