ਇਨਕਲਾਬ ਦਾ ਨਾਅਰਾਂ ਦੇ ਕੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਲੋਕ ਮਾਰੂ ਨੀਤੀਆ ਲਾਗੂ ਕਰ ਰਹੀ-ਕਾਮਰੇਡ ਭੋਲਾ
ਮਾਨਸਾ, ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)–ਪਿੰਡ ਗੁੜੱਦੀ ਵਿਖੇ ਮਜ਼ਦੂਰਾਂ ਦੀ ਧਰਮਸ਼ਾਲਾ ਵਿੱਚ ਸੀ.ਪੀ.ਆਈ. ਐਮ.ਐਲ.ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਸੀ.ਪੀ.ਆਈ.ਐੱਮ ਐਲ. ਲਿਬਰੇਸ਼ਨ ਦੇ ਜਿਲਾ ਕਮੇਟੀ ਮੈਂਬਰ ਕਾਮਰੇਡ ਭੋਲਾ ਸਿੰਘ ਨੇ ਕਿਹਾ ਕਿ ਇਨਕਲਾਬ ਦਾ ਨਾਅਰਾਂ ਦੇ ਕੇ ਸੱਤਾ ਵਿੱਚ ਆਈ ਭਗਵੰਤ ਮਾਨ ਸਰਕਾਰ ਲੋਕ ਮਾਰੂ ਨੀਤੀਆ ਲਾਗੂ ਕਰ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਮਜ਼ਦੂਰਾ ਦੇ ਹਿੱਤ ਵਿੱਚ ਬਣਾਏ ਅੱਠ ਘੰਟਿਆ ਦੇ ਕਿਰਤ ਕਨੂੰਨ ਨੂੰ ਤੋੜ ਕੇ ਬਾਰਾ ਕਰ ਘੰਟੇ ਦਿੱਤਾ ਹੈ ਉਸ ਦਾ ਵਿਰੋਧ ਕਰਨ ਦੀ ਥਾਂ ਬਾਰਾ ਘੰਟਿਆ ਦੇ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਇਹ ਸਾਬਤ ਕਰ ਦਿੱਤਾ ਕਿ ਇਹ ਸਰਕਾਰ ਵੀ ਮਜਦੂਰ ਵਿਰੋਧੀ ਸਰਕਾਰ ਹੈ ਅੱਜ ਆਰਥਿਕ ਮੰਦੀ ਦੇ ਦੌਰ ਵਿੱਚ ਮਸ਼ੀਨਰੀਕਰਨ ਦੀ ਭਰਮਾਰ ਹੋਣ ਕਰਕੇ ਜਿਥੇ ਪਹਿਲਾ ਹੀ ਮਜਦੂਰਾ ਨੂੰ ਕੰਮ ਘੱਟ ਮਿਲ ਰਿਹਾ ਹੈ ਬਾਰਾ ਘੰਟਿਆ ਦੇ ਕਾਨੂੰਨ ਨਾਲ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਹੋਵੇਗਾ ਜਿੱਥੇ ਆਰਥਿਕ ਮੰਦੀ ਕਰਕੇ ਨਿੱਤ ਵੱਡੀ ਪੱਧਰ ਤੇ ਮਜਦੂਰ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਬੇਰੁਜ਼ਗਾਰੀ ਕਾਰਨ ਖੁਦਕੁਸ਼ੀਆਂ ਕਰਨ ਵਾਲਿਆ ਦੀ ਗਿਣਤੀ ਵਿੱਚ ਵੱਡੇ ਪੱਧਰ ਉੱਪਰ ਵਾਧਾ ਹੋਵੇਗਾ ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ ਉਹਨਾ ਕਿਹਾ ਕਿ ਸਰਕਾਰ ਤੁਰੰਤ ਇਸ ਨੋਟੀਫਿਕੇਸ਼ਨ ਨੂੰ ਰੱਦ ਕਰੇ ਅਤੇ ਕਿਸਾਨ ਮਜ਼ਦੂਰਾਂ ਦੇ ਹੱਕ ਵਿੱਚ ਲੋਕ ਉਸਾਰੂ ਨੀਤੀਆ ਲਾਗੂ ਕਰੇ ਇਸ ਮੌਕੇ ਮਜਦੂਰ ਮੁਕਤੀ ਮੋਰਚਾ ਪੰਜਾਬ ਪਿੰਡ ਇਕਾਈ ਦੇ ਆਗੂ ਮੱਘਰ ਸਿੰਘ ਮੇਵਾ ਸਿੰਘ ਨੇ ਕਿਹਾ ਕਿ ਮਨਰੇਗਾ ਕਾਨੂੰਨ ਹੀ ਸੀ ਰਹਿ ਗਿਆ ਜਿਸ ਦੁਆਰਾ ਮਜ਼ਦੂਰ ਕੰਮ ਕਰਕੇ ਦੋ ਡੰਗ ਦੀ ਰੋਟੀ ਕਮਾ ਲੈਦੇ ਸਨ ਪਰੰਤੂ ਭ੍ਰਿਸ਼ਟ ਅਫਸਰਸ਼ਾਹੀ ਅਤੇ ਪੈਡੂ ਚੌਧਰੀਆਂ ਦੀ ਦੀ ਮਿਲੀਭੁਗਤ ਕਾਰਨ ਮਨਰੇਗਾ ਵੀ ਕਾਰਗਰ ਸਿੱਧ ਨਹੀ ਹੋ ਰਹੀ ਕਿਉਂਕਿ ਮਨਰੇਗਾ ਵਿੱਚ ਵੱਡੀ ਪੱਧਰ ਤੇ ਘਪਲੇਬਾਜ਼ੀਆਂ ਹੋ ਰਹੀਆ ਹਨ ਮਜ਼ਦੂਰਾ ਨੂੰ ਪਿਛਲੇ ਕੀਤੇ ਕੰਮ ਦੇ ਪੈਸੇ ਨਹੀ ਮਿਲ ਰਹੇ ਵੱਡੀ ਪੱਧਰ ਤੇ ਜਾਲੀ ਹਾਜ਼ਰੀਆਂ ਦਾ ਗੋਰਖ ਧੰਦਾ ਚੱਲ ਰਿਹਾ ਹੈ ਜਿੰਨਾ ਦੇ ਖਾਤਿਆਂ ਵਿੱਚ ਪੈਸੇ ਪੈ ਰਹੇ ਨੇ ਉਹ ਦਿਹਾੜੀ ਤੋ ਬਹੁਤ ਹੀ ਘੱਟ ਪੈ ਰਹੇ ਹਨ ਉਹਨਾ ਸਰਕਾਰ ਤੋ ਮੰਗ ਕੀਤੀ ਕਿ ਮਜ਼ਦੂਰਾ ਨੂੰ ਪੂਰੇ ਦੋ ਸੌ ਦਿਨ ਕੰਮ ਦਿੱਤਾ ਜਾਵੇ ਦਿਹਾੜੀ ਸੱਤ ਸੌ ਰੁਪਏ ਦਿੱਤੀ ਜਾਲੀ ਹਾਜ਼ਰੀਆਂ ਲਾਉਣ ਵਾਲਿਆ ਤੇ ਪਰਚੇ ਦਰਜ ਕੀਤੇ ਜਾਣ ਮਜ਼ਦੂਰਾਂ ਦਾ ਕੀਤੇ ਕੰਮ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਏ ਨਹੀ ਤਾ ਆਉਣ ਵਾਲੇ ਦਿਨਾ ਵਿਚ ਪਾਰਟੀ ਅਤੇ ਜੱਥੇਬੰਦੀ ਵੱਲੋ ਪਿੰਡਾਂ ਵਿੱਚ ਲਾਮਬੰਦੀ ਕਰ ਕੇ ਸੰਘਰਸ਼ ਵਿੱਢਿਆ ਜਾਵੇਗਾ। ਅਮਰਜੀਤ ਕੌਰ. ਬਲਦੇਵ ਸਿੰਘ. ਗੁਰਨਾਮ ਸਿੰਘ. ਮਿੰਦਰ ਸਿੰਘ ਇੰਦਰਜੀਤ ਕੌਰ ਕ੍ਰਿਸ਼ਨਾ ਕੌਰ ਆਦਿ ਸ਼ਾਮਲ ਸਨ


