ਇੰਜੀ.ਸੰਦੀਪ ਕੁਮਾਰ ਨੇ ਤਿਉਹਾਰਾਂ ਦੇ ਸੀਜਨ ਵਿੱਚ ਆਨਲਾਈਨ ਸ਼ਾਪਿੰਗ ਕਰਨ ਤੋਂ ਸਾਵਧਾਨ ਰਹਿਣ ਦੀ ਕੀਤੀ ਅਪੀਲ

ਗੁਰਦਾਸਪੁਰ

ਸੋਸ਼ਲ ਮੀਡੀਆ ਰਾਹੀਂ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਵਾਲੇ ਸੀ.ਬੀ.ਏ ਇਨਫੋਟੈਕ ਦੇ ਆਨਰਰ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ-ਇੰਜੀ. ਸੰਦੀਪ

ਸਾਈਬਰ ਜਾਲਸਾਜ਼ ਹੋਏ ਸਰਗਰਮ, ਬਚਣ ਦੀ ਲੋੜ
ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)– ਤਿਉਹਾਰਾਂ ਦੇ ਸੀਜਨ ਵਿੱਚ ਆਨਲਾਈਨ ਖਰੀਦਦਾਰੀ ਦੇ ਵਿੱਚ ਸਾਈਬਰ ਜਾਲਸਾਜ਼ ਹੁਣ ਹੋਰ ਸਰਗਰਮ ਹੋ ਗਏ ਹਨ ਇਸ ਲਈ ਮੋਬਾਇਲ ਜਾਂ ਈਮੇਲ ‘ਤੇ ਆਉਣ ਵਾਲੇ ਆਫਰ ਦੇ ਲਿੰਕ ਦੀ ਪੜਤਾਲ ਕਰਨ ਦੇ ਬਾਅਦ ਹੀ ਉਸ ਨੂੰ ਖੋਲੋਂ।ਇਹ ਜਾਣਕਾਰੀ ਗੁਰਦਾਸਪੁਰ ਦੀ ਨਾਮਵਰ ਸੀ.ਬੀ.ਏ ਇੰਨਫੋਟੈਕ ਦੇ ਡਾਇਰੈਕਟਰ ਇੰਜੀ.ਸੰਦੀਪ ਕੁਮਾਰ ਨੇ ਵਿਸੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕੀਤੀ। ਉਹਨਾਂ ਅੱਗੇ ਕਿਹਾ ਕਿ ਸਾਈਬਰ ਠੱਗ ਫਾਇਦੇ ਮਿਲਣ ਵਾਲੇ ਆਫਰਾਂ ਨਾਲ ਜੁੜੇ ਲਿੰਕ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ, ਜਿਸ ‘ਤੇ ਕਲਿੱਕ ਕਰਨ ਤੇ ਤੁਹਾਡਾ ਖਾਤਾ ਖਾਲੀ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਆਏ ਦਿਨ ਇਸੇ ਪ੍ਰਕਾਰ ਦੀ ਠੱਗੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਅਤੇ ਠੱਗੀ ਦਾ ਸ਼ਿਕਾਰ ਹੋਣ ਵਾਲੇ ਲੋਕ ਆਪਣੀ ਸ਼ਿਕਾਇਤ ਲੈ ਕੇ ਪੁਲਿਸ ਦੇ ਕੋਲ ਪਹੁੰਚੇ। ਜਿਸ ਨੂੰ ਲੈ ਕੇ ਮਾਮਲੇ ਦੀ ਜਾਂਚ ਹੇਠ ਪੁਲਿਸ ਧਰ ਪਕੜ ਦੀ ਕਾਰਵਾਈ ਵਿੱਚ ਜੁਟ ਗਈ ਹੈ। ਪਰੰਤੂ ਠੱਗ ਸਾਈਬਰ ਸੇਲ ਤੋਂ ਬਚਣ ਦੇ ਪਹਿਲੇ ਹੀ ਇੰਤਜਾਮ ਕਰ ਚੁੱਕੇ ਹੁੰਦੇ ਹਨ। ਇਸ ਲਈ ਨਤੀਜਾ ਬਹੁਤ ਵਾਰ ਸ਼ੁਨਯੇ ਹੀ ਨਿਕਲਦਾ ਹੈ। ਇਸ ਲਈ ਸਾਨੂੰ ਖੁਦ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਇਸ ਤਰ•ਾਂ ਵਰਤੋਂ ਸਾਵਧਾਨੀ:
ਇੰਜੀ. ਸੰਦੀਪ ਕੁਮਾਰ ਨੇ ਜਨਤਾ ਨੂੰ ਅਪੀਲ ਕਰਦੇ ਹੋਏ ਇਸ ਠੱਗੀ ਤੋਂ ਸਾਵਧਾਨ ਰਹਿਣ ਦੇ ਲਈ ਕੁਝ ਹਦਾਇਤਾਂ ਵੀ ਦਿੱਤੀਆਂ ਜੋ ਇਸ ਪ੍ਰਕਾਰ ਹਨ।
ਅਗਰ ਫੋਨ ਆਇਆ ਲਿੰਕ ਸੰਦਿਗਧ ਲੱਗੇ ਤਾਂ ਕਲਿੱਕ ਨਾ ਕਰੋ।
ਤੁਸੀਂ ਆਨਲਾਈਨ ਸ਼ਾਪਿੰਗ ਕਰ ਰਹੇ ਹੋ ਤਾਂ ਵੈਬਸਾਈਟ ਦੇ ਲਿੰੰਕ, ਡੋਮੇਨ ਨਾਮ ਜਾਂ ਈਮੇਲ ਅਡਰੈਂਸ ਵਿੱਚ ਸਪੇਲਿੰਗ ਦੀ ਗਲਤੀਆਂ ‘ਤੇ ਜ਼ਰੂਰ ਧਿਆਨ ਦਿਉ।
ਜੇਕਰ ਕੁਝ ਵੀ ਸੰਦਿਗਧ ਲਗੇ ਤਾਂ ਕਲਿੱਕ ਨਾ ਕਰੋ।
ਨਾਲ ਹੀ ਸਾਈਬਰ ਸੇਲ ਨੂੰ ਵੀ ਸੂਚਿਤ ਕਰੋਂ।

Leave a Reply

Your email address will not be published. Required fields are marked *