ਗੁਰਦਾਸਪੁਰ , 19 ਜੁਲਾਈ (ਸਰਬਜੀਤ )ਪੰਜਾਬ ਸਕਿੱਲ ਡਵੈਲਪਮੇਂਟ ਮਿਸ਼ਨ ਤਹਿਤ ਜਿਲ੍ਹਾ ਗੁਰਦਾਸਪੁਰ ਵਿਚ ਨਸ਼ੇ ਦੇ ਸ਼ਿਕਾਰ ਵਿਅਕਤੀਆਂ ਨੂੰ ਵਿਸ਼ੇਸ਼ ਸਕੱਲ ਟ੍ਰੇਨਿੰਗ ਕਰਵਾਉਣ ਦੇ ਮਕਸਦ ਨਾਲ ਅੱਜ ਸਿਵਲ ਹਸਪਤਾਲ ਗੁਰਦਾਸਪੁਰ ਦੇ ਉਟ ਸੈਂਟਰ ਵਿਖੇ ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ ਲਈ ਵਿਸ਼ੇਸ਼ ਕਾਊਂਸਲਿੰਗ ਕੈਂਪ ਲਗਾਇਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਡਾ: ਨਿਧੀ ਕੁਮੁਦ ਬਾਮਬਾ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਸਕਿੱਲ ਡਿਵਲਪਮੈਟ ਮਿਸ਼ਨ ਤਹਿਤ ਜਿਹੜੇ ਨੌਜਵਾਨ ਲੜਕੇ/ਲੜਕੀਆਂ ਨਸ਼ੇ ਦੇ ਆਦਿ ਹਨ, ਉਹਨਾਂ ਨੂੰ ਕਾਬਿਲ ਅਤੇ ਹੁਨਰਮੰਦ ਬਣਾਉਣ ਲਈ ਸਰਕਾਰ ਵਲੋਂ ਪ੍ਰਾਪਤ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਉਹਨਾਂ ਦੀ ਮੰਗ ਅਨੁਸਾਰ ਅਲੱਗ-ਅਲੱਗ ਸਕਿੱਲ ਕੋਰਸ ਕਰਵਾਉਣ ਲਈ ਯੋਗ ਵਿਅਕਤੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਟ੍ਰੇਨਿੰਗ ਮੁੱਹਈਆਂ ਕਰਵਾਉਣ ਤੋਂ ਬਾਅਦ ਰੋਜਗਾਰ/ਸਵੈ-ਰੋਜਗਾਰ ਲਈ ਕਾਬਿਲ ਬਣਾਇਆ ਜਾਵੇਗਾ। ਕੈਂਪ ਵਿਚ ਮਿਸ਼ਨ ਮੈਨੇਜਰ ਚਾਂਦ ਸਿੰਘ, ਪਰਸ਼ੋਤਮ ਸਿੰਘ (ਜਿਲ੍ਹਾ ਰੋਜਗਾਰ ਅਫਸਰ ਗੁਰਦਾਸਪੁਰ) ਟ੍ਰੇਨਿੰਗ ਐਂਡ‘ ਪਲੇਸਮੇਂਟ ਅਫਸਰ ਸਵਰਾਜ ਸਿੰਘ, ਸ਼ੋਸਲ ਮੋਬਲਾਈਜੇਸ਼ ਅਫਸਰ ਮਨਪ੍ਰੀਤ ਸਿੰਘ, ਪਲੇਸਮੈਂਟ ਅਫਸਰ ਮੰਗੇਸ਼ ਸੂਦ, ਡੀ.ਬੀ.ਈ.ਈ. ਤੋਂ ਗਗਨਦੀਪ ਸਿੰਘ ਧਾਲੀਵਾਲ ਹਾਜਰ ਸਨ ।