ਲਿਬਰੇਸ਼ਨ ਵੱਲੋਂ ਨਿਊਜ਼ ਕਲਿੱਕ ਦੇ ਪੱਤਰਕਾਰਾਂ ਦੇ ਟਿਕਾਣਿਆਂ ਉਤੇ ਛਾਪੇਮਾਰੀ ਦੀ ਨਿੰਦਾ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕੇਂਦਰੀ ਏਜੰਸੀ ਵਲੋਂ ਆਪ ਲਾਇਨ ਵੈਬ ਪੋਰਟਲ “ਨਿਊਜ਼ ਕਲਿੱਕ” ਦੇ ਪੱਤਰਕਾਰਾਂ ਦੇ ਘਰਾਂ ਉਤੇ ਕੀਤੀ ਛਾਪੇਮਾਰੀ ਅਤੇ ਕਰੀਬ 10 ਉਘੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ ਕੀਤੀ ਹੈ।
ਪਾਰਟੀ ਦੇ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਛਾਪਾਮਾਰੀ ਉਰਮਿਲੇਸ਼, ਅਭਿਸਾਰ ਸ਼ਰਮਾ ਤੇ ਭਾਸ਼ਾ ਸਿੰਘ ਵਰਗੇ ਜਾਣੇ ਪਛਾਣੇ ਪੱਤਰਕਾਰਾਂ ਦੇ ਘਰਾਂ ‘ਤੇ ਕੀਤੀ ਗਈ ਹੈ, ਜਿਸ ਤੋਂ ਜ਼ਾਹਰ ਹੈ ਕਿ ਬਹਾਨਾ ਕੋਈ ਵੀ ਹੋਵੇ, ਪਰ ਨਿਊਜ਼ ਕਲਿੱਕ ਅਤੇ ਇਹ ਲੋਕ ਅਪਣੀ ਨਿਡਰ ਸੋਚ ਤੇ ਨਿਰਪੱਖ ਕਵਰੇਜ ਕਾਰਨ ਲੰਬੇ ਅਰਸੇ ਤੋਂ ਮੋਦੀ ਸਰਕਾਰ ਦੀਆਂ ਅੱਖਾਂ ਵਿਚ ਰੜਕ ਰਹੇ ਸਨ। ਦਿੱਲੀ ਪੁਲਸ ਨੇ ਛਾਪਾਮਾਰੀ ਦੌਰਾਨ ਇੰਨਾਂ ਪੱਤਰਕਾਰਾਂ ਦੇ ਫੋਨ ਤੇ ਲੈਪਟਾਪ ਜਬਤ ਕਰ ਲਏ ਹਨ, ਜਿਸ ਤੋ ਖਦਸ਼ਾ ਹੈ ਕਿ ਭੀਮਾ ਕੋਰੇਗਾਂਵ ਮਾਮਲੇ ਵਾਂਗ ਪੁਲਸ ਇੰਨਾਂ ਲੋਕਾਂ ਨੂੰ ਫਸਾਉਣ ਲਈ ਇੰਨਾਂ ਦੇ ਲੈਪਟਾਪਾਂ ਨਾਲ ਛੇੜਛਾੜ ਵੀ ਕਰ ਸਕਦੀ ਹੈ।
ਇੰਨਾਂ ਛਾਪਿਆ ਦੀ ਨਿਖੇਧੀ ਕਰਦੇ ਹੋਏ ਪਾਰਟੀ ਦਾ ਕਹਿਣਾ ਹੈ ਕਿ ਦਿਨ ਪ੍ਰਤੀ ਦਿਨ ਜਨਤਾ ‘ਚੋ ਨਿਖੜ ਰਹੀ ਮੋਦੀ ਸਰਕਾਰ ਅਪਣੇ ਆਲੋਚਕਾਂ ਦੇ ਮੂੰਹ ਬੰਦ ਕਰਨ ਲਈ ਅਜਿਹੇ ਯਰਕਾਊ ਹੱਥਕੰਡਿਆਂ ‘ਤੇ ਉੱਤਰ ਆਈ ਹੈ, ਪਰ ਇਸ ਦੇ ਬਾਵਜੂਦ ਉਹ ਦੇਸ਼ ਵਿਚ ਅਪਣੇ ਖ਼ਿਲਾਫ਼ ਬਣ ਰਹੇ ਮਾਹੌਲ ਨੂੰ ਠੱਲ ਨਹੀਂ ਨਾ ਸਕੇਗੀ।

Leave a Reply

Your email address will not be published. Required fields are marked *