ਮੋਦੀ ਸਰਕਾਰ ਦਾ ਇਕ ਦੇਸ਼ ਇਕ ਚੋਣ ਦਾ ਏਜੰਡਾ ਦੇਸ਼ ਦੀ ਰਾਜਨੀਤਕ ਸਥਿਤੀ ਦੇ ਅਨੂਕੂਲ ਨਹੀਂ-ਬੱਖਤਪੁਰਾ

ਗੁਰਦਾਸਪੁਰ

ਪਾਰਟੀਆਂ ਦਰਮਿਆਨ ਕਈ‌ ਤਰਾਂ ਦੇ ਰਾਜਨੀਤਿਕ ਵਿਰੋਧਾ ਨੇ ਜਨਮ ਲਿਆ

ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਨੇ ਮੋਦੀ ਸਰਕਾਰ ਦੁਆਰਾ ਇਕ ਦੇਸ਼ ਇਕ ਚੋਣ ਦਾ ਕਨੂੰਨ ਬਨਾਉਣ ਸਬੰਧੀ ਬਣਾਈ ਗਈ ਕਮੇਟੀ ਨੂੰ ਬੇਲੋੜਾ,ਜਮਹੂਰੀਅਤ ਅਤੇ ਸੰਘੀ ਢਾਂਚੇ ਵਿਰੋਧੀ ਦਸਿਆ ਹੈ। ਇਸ ਸਬੰ ਕਰਧੀ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਬੇਸ਼ੱਕ 1967 ਦੀਆਂ ਚੋਣਾਂ ਤਕ ਇਸ ਤਰ੍ਹਾਂ ਦਾ ਵਰਤਾਰਾ ਚਲਦਾ ਰਿਹਾ ਹੈ ਕਿਉਂਕਿ ਉਸ ਸਮੇਂ ਤੱਕ ਕੇਵਲ ਇੱਕ ਪਾਰਟੀ ਕਾਂਗਰਸ ਦਾ ਹੀ ਬੋਲਬਾਲਾ ‌ਸੀ।ਪਰ 1967 ਤੋਂ ਬਾਅਦ ‌ਕਾਗਰਸ ਪਾਰਟੀ ਤੋਂ ਭਾਰਤੀ ਜਨਤਾ ਦਾ ਮੋਹ ਭੰਗ ਹੋਣ ਕਾਰਨ ਦੇਸ਼ ਵਿਚ ਵੱਖ ਵੱਖ ਸੂਬਿਆਂ ਵਿਚ ਖੇਤਰੀ ਪਾਰਟੀਆਂ ਬਣਨੀਆਂ ਸ਼ੁਰੂ ਹੋਈਆਂ ਤਾਂ ਉਸ ਨਾਲ ਪਾਰਟੀਆਂ ਦਰਮਿਆਨ ਕਈ‌ ਤਰਾਂ ਦੇ ਰਾਜਨੀਤਿਕ ਵਿਰੋਧਾ ਨੇ ਜਨਮ ਲਿਆ। ਦੇਸ਼ ਵਿਚ ਰਾਜਨੀਤਕ ਸੰਕਟ ‌ਅਤੇ ਰਾਜਨੀਤਕ ਅਸਥਿਰਤਾ ਵਧਦੀ ਗਈ ।ਖਾਸਕਰ1980 ਅਤੇ 1990 ਦੇ ਦਹਾਕਿਆਂ ਵਿਚ ਲੋਕ ਸਭਾ ਵਿੱਚ ਸਮੇਂ ਦੀਆਂ ਸਰਕਾਰਾਂ ਵਲੋਂ ਬਹੂਮਤ‌ ਗਵਾਉਣ ਕਾਰਨ ਲੋਕ ਸਭਾ ਕਈ ਦਫ਼ਾ ਭੰਗ ਕਰਕੇ ਨਵੀਆਂ ਚੋਣਾਂ ਕਰਾਉਣੀਆਂ ਪਈਆਂ ਇਸ ਤਰ੍ਹਾਂ ਦਾ ਵਰਤਾਰਾ ਦੇਸ਼ ਦੀਆਂ ਵਿਧਾਨ ਸਭਾਵਾਂ ਨੂੰ ਭੰਗ ਕਰਨ ਅਤੇ ਦੁਬਾਰਾ ਚੋਣਾਂ ਕਰਵਾਉਣ ਦਾ ਵੀ ਦੇਖਿਆ ਗਿਆ। ਅੱਜ ਜਦੋਂ ਦੇਸ਼ ਵਿਚ ਆਰਥਿਕ ਅਤੇ ਰਾਜਨੀਤਕ ਸੰਕਟ ‌,ਰਾਜਨੀਤਕ ਅਸਥਿਰਤਾ ਅਤੇ ਹਾਕਮ ਪਾਰਟੀਆਂ ਦਰਮਿਆਨ ਰਾਜਨੀਤਕ ਵਿਰੋਧਤਾਈਆਂ ਦਾ ਕਈ ਗੁਣਾ ਵਾਧਾ ਹੋਇਆ ਹੈ ਤਾਂ ਮੋਦੀ ਸਰਕਾਰ ਲੋਕ ਸਭਾ, ਵਿਧਾਨ ਸਭਾਵਾਂ, ਕਾਰਪੋਰੇਸ਼ਨਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਦਾ‌ ਇਕ ਦੇਸ਼ ਇਕ ਚੋਣ ਦੀ ਨੀਤੀ ਲਿਆਉਣ ਦੀਆਂ ਸਾਜ਼ਸ਼ਾਂ ਰੱਚ ਰਹੀ ਹੈ ਜੋ ਨਾਹਰਾ ਮੌਜੂਦਾ ਸਥਿਤੀ ਵਿਚ ਸੰਭਵ ਹੀ ਨਹੀਂ ਹੋ ਸਕਦਾ ਹੈ।ਇਹ‌‌ ਅਸਲ ਵਿਚ ਹਿੰਦੂ ਰਾਸ਼ਟਰਵਾਦ ਦੀ‌‌ ਕਾਇਮੀ ਵੱਲ ਨੂੰ ਹੀ ਜਾਣ ਵਾਲਾ ਰਸਤਾ ਹੈ। ਭਾਜਪਾ ਅਤੇ ਸੰਘ ਪਰਿਵਾਰ ਬਾਰ ਬਾਰ ਇਕ ਰਾਸ਼ਟਰ,ਇਕ ਭਾਸ਼ਾ,ਇਕ ਧਰਮ ਅਤੇ ਇੱਕ ਸਭਿਆਚਾਰ ਦਾ ਗੁਣਗਾਨ ਕਰ ਚੁੱਕੀ ਹੈ ਜਦੋਂ ਕਿ ਬਹੁਧਰਮੀ, ਬਹੁਭਾਸ਼ਾਈ, ਤਰ੍ਹਾਂ ਤਰ੍ਹਾਂ ਦੇ ਸਭਿਆਚਾਰ ਵਾਲ਼ੇ ਅਤੇ ਇਕ ਧਰਮ ਨਿਰਪੱਖ ਦੇਸ਼ ਵਿਚ ਹਿੰਦੂਤਵਵਾਦੀ ਏਜੰਡਾ ਕਿਵੇਂ ਲਾਗੂ ਹੋ ਸਕਦਾ ਹੈ। ਬੱਖਤਪੁਰਾ ਨੇ‌ ਕਿਹਾ ਕਿ ਇੰਡੀਆ ਗਠਜੋੜ ਦੇ ਲਗਾਤਾਰ ਮਜ਼ਬੂਤ ਹੋਣ ਕਾਰਣ ਭਾਜਪਾ ਅਤੇ ਸੰਘ ਪਰਿਵਾਰ ਆਪਣੀ ਸਿਆਸੀ ਜ਼ਮੀਨ ਖਿਸਕਦੀ ਹੋਈ ਮਹਿਸੂਸ ਕਰ ਰਿਹਾ ਹੈ ਜਿਸ ਬੁਖਲਾਹਟ ਵਿੱਚ ਇਨ੍ਹਾਂ ਵਲੋਂ 18 ਤੋਂ 22ਸਤੰਬਰ ਦਾ ਬਿਨਾਂ ਏਜੰਡੇ ਤੋਂ ਲੋਕ ਸਭਾ ਦਾ ਸਪੈਸ਼ਲ ਬੁਲਾਇਆ ਗਿਆ ਹੈ ਉਸ ਵਿੱਚ ਮੋਦੀ ਸਰਕਾਰ ਜ਼ੋ ਸਾਜਸਾ ਘੱੜਨ ਜਾ ਰਹੀ ਹੈ ਉਸ ਵਿੱਚ ਉਨ੍ਹਾਂ ਨੂੰ ਕਦਾਚਿੱਤ ਸਫ਼ਲਤਾ ਨਹੀਂ ਮਿਲ ਸਕੇਗੀ।

Leave a Reply

Your email address will not be published. Required fields are marked *