90% ਅਪਾਹਿਜ ਲੜਕੀ ਦੇ ਭਵਿੱਖ ਨੂੰ ਉਜਾਗਰ ਕਰਨ ਲਈ ਅੱਗੇ ਆਏ ਰਮੇਸ਼ ਮਹਾਜਨ ਨੈਸ਼ਨਲ ਅਵਾਰਡੀ

ਗੁਰਦਾਸਪੁਰ

ਗੁਰਦਾਸਪੁਰ 8 ਜੁਲਾਈ (ਸਰਬਜੀਤ)- ਰੋਮੇਸ਼ ਮਹਾਜਨ ਨੈਸ਼ਨਲ ਅਵਾਰਡੀ ਅਤੇ ਸਕੱਤਰ ਜਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਦੇ ਪੂਰਨ ਸਹਿਯੋਗ ਅਤੇ   ਨਾਲ  ਹੀ 90 ਪ੍ਰਤੀਸਤ ਅਪੰਗ ਲੜਕੀ ਕਾਜਲ ਜੋ ਕਿ ਧਾਰੀਵਾਲ ਦੀ ਵਸਨੀਕ ਜੀ ਨੇ ਕੀਤੀ 90 ਪ੍ਰਤੀਸਤ , ਅੰਕਾਂ ਨਾਲ ਬਾਰਵੀ ਦੀ  ਪ੍ਰੀਖਿਆ ਪਾਸ ਅਤੇ ਹੁਣ ਅੱਗੇ ਦੀ ਪੜਾਈ ਵਾਸਤੇ ਲਿਆ ਦਾਖਲਾ । ਵਰਨਯੋਗ ਹੈ ਕਿ ਰੋਮੇਸ਼ ਮਹਾਜਨ ਜੋ ਸਮਾਜ ਭਲਾਈ ਦੇ ਕੰਮਾ ਦਿਨ -ਬ -ਦਿਨ ਅੱਗੇ ਆਉਂਦੇ ਹਨ ਵਲੋਂ ਪਿਛਲੇ 10 ਸਾਲਾਂ ਤੋਂ 90 ਪ੍ਰਤੀਸਤ  ਲੜਕੀ ਜੋ ਕਿ ਲਗਾਤਾਰ ਆਪਣੀ ਪੜਾਈ ਲਈ ਕੋਸ਼ਿਸ਼ ਕਰ ਰਹੀ ਹੈ ਨੂੰ ਇਨ੍ਹਾਂ ਵਲੋਂ ਪੂਰੀ ਮਦਦ ਦਿੱਤੀ ਜਾ ਰਹੀ ਹੈ। ਹੁਣ ਉਸ ਦੇ ਬਾਰਵੀਆਂ ਪ੍ਰੀਖਿਆ ਦਾ ਨਤੀਜਾ 90 ਪ੍ਰਤੀਸਤ ਆਉਣ ਤੇ ਅਗਲੀ ਪੜਾਈ ਲਈ ਰੋਮੇਸ਼ ਮਹਾਜਨ ਜੀ ਦਾ ਅਸੀਰਵਾਦ ਲਿਆ  ਗਿਆ  ਅਤੇ ਇਨ੍ਹਾਂ ਨੇ ਇਸ ਲੜਕੀ ਨੂੰ ਸਰਕਾਰੀ ਕਾਲਜ ਵਿਚ ਦਾਖਿਲ ਕਰਵਾਇਆ ਹੈ ਅਤੇ ਕਿਤਾਬਾਂ ਵੀ ਲੈ ਕੇ  ਦਿੱਤੀਆ। ਇਸ ਤੋਂ ਇਲਾਵਾ ਸ੍ਰੀ ਰਮੇਸ਼ ਮਹਾਜਨ ਨੇ ਦੱਸਿਆ ਕਿ ਇਹ ਲੜਕੀ ਆਪਣੀ ਪੜਾਈ ਤੋ ਬਾਅਦ ਆਈ ਪੀ  ਐਸ ਅਫਸਰ ਬਣਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਚੱਲਣ ਫਿਰਨ ਉਠਣ ਬੈਠਣ ਤੋਂ ਅਸਮਰਥ ਇਹ ਲੜਕੀ ਦਿਮਾਗ ਤੇ ਕਾਫ਼ੀ ਹੁਸ਼ਿਆਰ ਹੈ ਅਤੇ ਉਨਾਂ ਨੂੰ ਵਿਸਵਾਸ ਹੈ ਕਿ ਉਹ ਯੂ ਪੀ ਐਸ ਸੀ ਦਾ ਟੈਸਟ ਜਰੂਰ ਪਾਸ ਕਰ ਲਵੇਗੀ ਅਤੇ  ਆਪਣਾ ਸੁਪਨਾ ਪੂਰਾ ਕਰੇਗੀ।  ਇਸ ਜਿਲੇ ਦਾ ਨਾਮ ਰੋਸ਼ਨ ਕਰੇਗੀ ਜਿਸ ਵਿਚ ਰੋਮੇਸ਼ ਮਹਾਜਨ ਉਸ ਦਾ ਪੂਰਾ  ਸਾਥ ਦੇਣਗੇ  । ਵਰਨਣਯੋਗ ਹੈ ਕਿ ਇਸ ਅਪਾਹਿਜ ਲੜਕੀ ਵਲੋਂ ਨੈਸ਼ਨਲ ਪਧਰ ਤੇ ਪੇਂਟਿੰਗ ਮੁਕਾਬਲੇ 2019 ਵਿੱਚ ਦੇਸ਼ ਚ ਦੂਸਰਾ ਸਥਾਨ ਹਾਸਿਲ ਕਰਨ ਤੇ ਪੂਰੇ ਦੇਸ਼ ਦਾ ਵੀ ਨਾਮ ਰੋਸ਼ਨ ਕੀਤਾ ਗਿਆ।

Leave a Reply

Your email address will not be published. Required fields are marked *