ਗੁਰਦਾਸਪੁਰ, 11 ਅਗਸਤ (ਸਰਬਜੀਤ ਸਿੰਘ)–ਰੇਲਵੇ ਪੁਲਸ ਗੁਰਦਾਸਪੁਰ ਦੇ ਸਹਾਇਕ ਸਬ ਇੰਸਪੈਕਟਰ ਸੇਵਾ ਸਿੰਘ ਨੇ ਦੱਸਿਆ ਕਿ ਪਨਿਆੜ ਦੇ ਨਜਦੀਕ ਇੱਕ ਅਣਪਛਾਤੀ ਲਾਸ਼ ਮਿਲੀ ਹੈ, ਜੋ ਕਿ ਟ੍ਰੇਨ ਨਾਲ ਉਸਦਾ ਸਿਰ ਅਲੱਗ ਹੋ ਗਿਆ ਹੈ। ਇਸਨੇ ਨੀਲੇ ਰੰਗ ਦੀ ਕੈਪਰੀ ਅਤੇ ਕਾਲੇ ਰੰਗ ਦੀ ਬਨੈਣ ਪਾਈ ਹੋਈ ਹੈ। ਇਸਦੀ ਪਹਿਚਾਣ ਨਹੀਂ ਹੋ ਸਕੀ ਅਤੇ ਨਾ ਹੀ ਉਸ ਕੋਲੋਂ ਪਹਿਚਾਣ ਪੱਤਰ ਮਿਲਿਆ ਹੈ। ਇਸ ਦੀ ਲਾਸ਼ ਨੂੰ ਮੁਰਦਖਾਨਾ ਸਰਕਾਰੀ ਹਸਪਤਾਲ ਗੁਰਦਾਸਪੁਰ 72 ਘੰਟੇ ਲਈ ਰੱਖਿਆ ਗਿਆ ਹੈ। ਜੇਕਰ ਕਿਸੇ ਨੂੰ ਉਸਦੀ ਪਹਿਚਾਣ ਹੋਵੇ ਤਾਂ ਲਾਸ਼ ਨੂੰ ਜੇ ਸਕਦਾ ਹੈ।


