ਸਤਿਕਾਰ ਸਹਿਤ ਕਾਪੀ ਸਰਬਜਿੰਦਰ ਸਿੰਘ

ਪੰਜਾਬ

ਮਨੀਪੁਰ ਚ ਵਾਪਰੇ ਕਹਿਰ ਤੋਂ ਬਾਅਦ 42 ਸਾਲਾਂ ਪੀੜਤ ਔਰਤ ਦਾ ਬਿਆਨ

ਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ)– ਕੁਕੀ ਕਬੀਲੇ ਤੇ ਮਿਤਾਈਆਂ ਦੇ ਢਾਹੇ ਜਾ ਰਹੇ ਕਹਿਰ ਤੋਂ ਬਚਣ ਲਈ ਅਸੀਂ ਇੱਕੋ ਪਿੰਡ ਦੀ ਔਰਤਾਂ ਤੇ ਕੁਝ ਮਰਦ ਆਪਣੇ ਪਿੰਡ ਦੀਆਂ ਨਾਲ ਲੱਗਦੀਆਂ ਛੋਟੀਆਂ ਪਹਾੜੀਆਂ ਵਿੱਚ ਲੁਕੇ ਹਨੇਰੇ ਦੀ ਉਡੀਕ ਕਰ ਰਹੇ ਸਾਂ ਕਿ ਦਹਿਸ਼ਤੀ ਮੈਤਾਈਆਂ ਹੱਥੋਂ ਆਪਣੀ ਇੱਜਤ ਆਬਰੂ ਤੇ ਜਾਨ ਬਚਾ ਸੰਘਣੇ ਜੰਗਲਾਂ ਦੀ ਓਟ ਲੈ ਸਕੀਏ। ਹੌਲੀ ਹੌਲੀ ਦਿਨ ਢਲ ਰਿਹਾ ਸੀ ਤੇ ਅਸੀਂ ਪੂਰੇ ਹੌਸਲੇ ਵਿੱਚ ਸਾਂ ਕਿ ਅਸੀਂ ਜਰੂਰ। ਬੱਚ ਜਾਵਾਂਗੇ।
ਅਚਾਨਕ ਲਹਿੰਦੇ ਵੱਲੋਂ ਦਹਿਸ਼ਤਗਰਦੀ ਟੋਲੇ ਲਲਕਾਰੇ ਮਾਰਦੇ ਤੇ ਗੰਦ ਬੱਕਦੇ ਤੇ ਕੁਕੀਆਂ ਦੀਆਂ ਲੁੱਟੀਆਂ ਭੇਡਾਂ, ਬੱਕਰੀਆਂ ਤੇ ਗਾਵਾਂ ਨੂੰ ਹਿਕਦੇ ਹੋਏ ਸਾਡੇ ਵੱਲ ਨੂੰ ਤੁਰੇ ਆਉਂਦੇ ਨਜਰੀ ਪਏ । ਸਾਡੇ ਦਿਲ ਧੱੜਕੇ, ਮੁੱਠੀ ਵਿੱਚ ਜਾਨ ਆ ਗਈ ਤੇ ਅਸਾਂ ਸੋਚ ਲਿਆ ਕੇ ਹੁਣ ਬਚਣ ਦਾ ਕੋਈ ਸਵਾਲ ਈ ਨਹੀਂ ਹੈ ਪਰ ਸਾਡੇ ਮਰਦਾਂ ਨੇ ਬੁਲਾਂ ਤੇ ਉਂਗਲ ਰੱਖ ਸਾਨੂੰ ਗੁੰਮ ਹੋ ਜਾਣ ਦਾ ਇਸ਼ਾਰਾ ਕਰ ਅੱਗੇ ਵੱਧਣ ਦੀ ਸ਼ੈਨਤ ਮਾਰੀ ।
ਕਾਫਲਾ ਇਸ਼ਾਰਾ ਵੇਖ ਜੰਗਲ ਵੱਲ ਵੱਧਣ ਲੱਗਾ। ਅਚਾਨਕ ਕੁਝ ਬੱਕਰੀਆਂ ਬੇਕਾਬੂ ਹੋ ਓਧਰ ਭੱਜ ਆਈਆ ਜਿਧਰ ਅਸੀਂ ਤਿੰਨ ਔਰਤਾਂ ਲੁਕੀਆਂ ਹੋਈਆਂ ਸਾਂ । ਪਿੰਡ ਦੀ ਬਾਕੀ ਵਹੀਰ ਅਗੇ ਨਿਕਲ ਗਈ ਤੇ ਅਸੀਂ ਹੁਣ ਉਨਾਂ ਦੇ ਚੁੰਗਲ ਚ ਸਾਂ। ਓਸ ਵਕਤ ਸਾਨੂੰ ਇਕ ਪੁਲਸ ਦੀ ਜੀਪ ਨਜਰੀ ਪਈ। ਦਰਿੰਦਿਆਂ ਤੋਂ ਬਚਣ ਲਈ ਅਸੀਂ ਪੁਲਿਸ ਦੀ ਜੀਪ ਵੱਲ ਭੱਜ ਤੁਰੀਆਂ । ਦਹਿਸ਼ਤੀ ਲਲਕਾਰੇ ਮਾਰਦੇ ਸਾਡੇ ਪਿਛੇ ਭਜ ਤੁਰੇ ਪਰ ਅਸੀਂ ਹਿੰਮਤ ਕਰ ਪੁਲਿਸ ਦੀ ਜੀਪ ਵਿੱਚ ਜਾ ਵੜੀਆਂ ਤੇ ਮਹਿਸੂਸ ਕੀਤਾ ਕਿ ਅਸੀਂ ਸ਼ਾਇਦ ਬੱਚ ਗਈਆਂ ਹਾਂ । ਸਾਡਾ ਇਹ ਭਰਮ ਉਸ ਵੇਲੇ ਚਕਨਾਚੂਰ ਹੋ ਗਿਆ ਜਦ ਭੀੜ ਨੇ ਪੁਲਸ ਨੂੰ ਘੇਰ ਲਿਆ ਤੇ ਸਾਨੂੰ ਧੂਹ ਕੇ ਬਾਹਰ ਕੱਢ ਲਿਆ।
ਹੁਣ ਅਸੀਂ ਦਹਿਸ਼ਤੀਆਂ ਦੀ ਗ੍ਰਿਫਤ ਚ ਸਾਂ ਤੇ ਉਨਾਂ ਦੇ ਜੁਲਮ ਤੇ ਵਹਿਸ਼ੀਆਨਾ ਕਾਰਿਆਂ ਨੂੰ ਬਿਆਨ ਕਰਨ ਲਈ ਸ਼ਾਇਦ ਹੀ ਸੰਸਾਰ ਦੀ ਕਿਸੇ ਡਿਕਸ਼ਨਰੀ ਚ ਓਹ ਸ਼ਬਦ ਅੰਕਿਤ ਹੋਣ ਜੋ ਸਾਡੇ ਨਾਲ ਵਾਪਰਿਆ ਸੀ । ਹੈਵਾਨਾਂ ਨੇ ਸਾਨੂੰ ਵਸਤਰ- ਹੀਨ ਕਰ ਅੱਗੇ ਲਾ ਲਿਆ , ਸਾਡੇ ਨਾਲ 21 ਸਾਲਾਂ ਦੀ ਇਕ ਬਾਲੜੀ ਵੀ ਸੀ। ਜਦ ਉਸਦੇ ਭਰਾ ਤੇ ਬਾਪ ਨੇ ਸਾਨੂੰ ਇਸ ਹਾਲਤ ਚ ਵੇਖਿਆ ਤਾਂ ਉਹ ਸਾਨੂੰ ਬਚਾਉਣ ਲਈ ਓਸ ਅੱਗ ਵਿੱਚ ਕੁਦ ਪਏ ਪਰ ਸੈਕੜੇ ਬਦਚਲਨਾਂ ਨੇ ਓਨਾ ਨੂੰ ਕੁਟ ਕੁਟ ਮਾਰ ਦਿਤਾ । ਉਨਾਂ ਦੀਆਂ ਲਾਸ਼ਾਂ ਨੂੰ ਓਥੇ ਸੁਟ ਸਾਨੂੰ ਅਗੇ ਲਾ ਲਿਆ ਤੇ ਜੋ ਸਾਡੇ ਅੰਗਾਂ ਨਾਲ ਉਨਾਂ ਕੀਤਾਂ ਕਿਸੇ ਵੈਰੀ ਦੁਸ਼ਮਣ ਦੀ ਧੀ ਨਾਲ ਵੀ ਕਦੇ ਇਹੋ ਜਿਹਾ ਨ ਹੋਵੇ ਤੇ ਸਾਡੀ ਉਹ 21 ਵਰਿਆਂ ਦੀ ਬਾਲੜੀ ਤੇ ਜੇ ਕਹਿਰ ਉਨਾਂ ਵਹਿਸ਼ੀ ਦਰਿੰਦਿਆਂ ਨੇ ਢਾਹਿਆ , ਸੁਣ ਤੁਹਾਡੀਆਂ ਧਾਹਾਂ ਨਿਕਲ ਨਿਕਲ ਜਾਣਗੀਆਂ ਤੇ ਤੁਸੀਂ ਆਪਣੀਆਂ ਧੀਆਂ ਨੂੰ ਕਲਾਵੇ ਲੈ ਲੈ ਭੁੱਬਾਂ ਮਾਰੋਗੇ।
ਇਹੋ ਜਿਹਾ ਹਨੇਰ ਕਿ ਓਸ ਬਾਲੜੀ ਨੂੰ ਨੋਚਣ ਲਈ ਓਸ ਦੇ ਦਾਦੇ ਪੜਦਾਦਿਆਂ ਵਰਗੇ ਕਤਾਰ ਚ ਖੜ ਵਾਰੀ ਦੀ ਉਡੀਕ ਕਰ ਰਹੇ ਸਨ ਤੇ ਭਲਿਓ ਹੁਣ ਇਸ ਤੋਂ ਅੱਗੇ ਮੇਰੀ ਜ਼ੁਬਾਨ ਮੇਰਾ ਸਾਥ ਨਹੀਂ ਜੋ ਦੇ ਰਹੀ । ਇਹ ਕਹਿ ਓਹ ਚੌਫਾਲ ਧਰਤਿ ਤੇ ਡਿੱਗ ਪਈ ਤੇ ਉਸਦੇ ਬਿਆਨ ਲੈਣ ਵਾਲਾ ਥਾਣੇਦਾਰ ਜਿਸਦੇ ਸਾਹਮਣੇ ਕੁੜੀਆਂ ਧੂਹ ਖੜੀਆਂ ਸਨ ਬੋਲਿਆ ” ਮੈੰ ਕੁਲ ਜਿੰਦਗੀ ਮੂੰਹ ਦਿਖਾਉਣ ਜੋਗ ਨਹੀਂ ਜੋ.ਰਿਹਾ।।
ਤੇ ਔਰਤ ਦਿਨ ਤੇ ਸੋਹਣੇ ਕੱਪੜੇ ਪਾ ਬੁੱਕੇ ਬੁੱਕੇ ਖੇਡਣ ਵਾਲੀਓ ਬੀਬੀਓ ਭੈਣੋਂ ਤੁਹਾਡਾ ਕਿਸੇ ਇਕ ਦਾ ਬਿਆਨ ਨਹੀਂ ਜੋ ਵੇਖਣ ਨੂੰ ਮਿਲਿਆ। ਇਤਿਹਾਸ ਤੁਹਾਨੂੰ ਮੁਆਫ ਨਹੀਂ ਕਰੇਗਾ ਜੇ ਮੂੰਹ ਨ ਖੋਲਿਆ ਤੇ ।।।

Leave a Reply

Your email address will not be published. Required fields are marked *