ਕਿਹਾ-ਜਲੰਧਰ ਦੀ ਜਿਮਨੀ ਚੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਕਰਨਗੇ ਵੱਡਾ ਖੁਲਾਸਾ
ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)–ਗੁਰਦਾਸਪੁਰ ਹਲਕਾ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਆਪਣੇ ਪਿਤਾ ਗੁਰਮੀਤ ਸਿੰਘ ਪਾਹੜਾ ਦੇ ਹੱਕ ਵਿੱਚ ਨਿੱਤਰੇ ਹਨ।
ਪ੍ਰੈਸ ਨੂੰ ਭੇਜੇ ਗਏ ਨੋਟ ਰਾਹੀਂ ਦੱਸਿਆ ਕਿ ਮੈਂ ਅਤੇ ਮੇਰੇ ਪਿਤਾ ਜੀ ਨਕੋਦਰ ਵਿਖੇ ਬੀਤੇ 25 ਦਿਨ੍ਹਾਂ ਤੋਂ ਜਿਮਨੀ ਚੋਣ ਨੂੰ ਮੱਦੇਨਜਰ ਰੱਖਦੇ ਹੋਏ ਹਾਈਕਮਾਨ ਵੱਲੋਂ ਸਾਨੂੰ ਡਿਊਟੀ ਤੇ ਤੈਨਾਤ ਕੀਤਾ ਗਿਆ ਸੀ। ਜਿਸ ਕਰਕੇ ਅਸੀ ਆਪਣਾ ਕੰਮ ਪਾਰਟੀ ਲਈ ਲਗਾਤਾਰ ਕਰਦੇ ਆ ਰਹੇ ਹਾਂ। ਜਦੋਂ ਮੇਰੇ ਪਿਤਾ ਜੀ ਬੀਤੀ ਰਾਤ 12 ਵਜੇ ਗੁਰਦਾਸਪੁਰ ਪੁੱਜੇ ਤਾਂ ਪਤਾ ਲੱਗਾ ਉਨ੍ਹਾੰ ਖਿਲਾਫ 302 ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਹ ਧਾਰਾ ਮੇਰੇ ਪਿਤਾ ਜੀ ਖਿਲਾਫ ਲਗਾਈ ਗਈ ਹੈ, ਇਹ ਧਾਰਾ ਗਲਤ ਤੇ ਬੇਬੁਨਿਆਦ ਹੈ। ਉਨ੍ਹਾੰ ਸਪੱਸ਼ਟ ਕੀਤਾ ਕਿ ਮੇਰੇ ਕੋਲ ਇਸ ਲੜਕੇ ਦੀ ਹੋਈ ਮੌਤ ਬਾਰੇ ਪੁੱਖਤਾ ਸਬੂਤ ਪਹੁੰਚ ਚੁੱਕੇ ਹਨ। ਇਸ ਮ੍ਰਿਤਕ ਲੜਕੇ ਦੇ ਪਿੰਡ ਪਾਹੜਾ ਵਿੱਚ ਰਿਸ਼ਤੇਦਾਰ ਹਨ। ਜਦੋਂ ਕਿ ਇਹ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਦਾ ਰਹਿਣ ਵਾਲਾ ਹੈ। ਸਾਡਾ ਇਸ ਨਾਲ ਕਦੇ ਕੋਈ ਮੇਲ ਮਿਲਾਪ ਨਹੀਂ ਹੋਇਆ ਅਤੇ ਨਾ ਹੀ ਅਸੀ ਇਸ ਨੂੰ ਜਾਣਦਾ ਹਾਂ। ਇਹ ਜੋ ਮੇਰੇ ਪਿਤਾ ਜੀ ਗੁਰਮੀਤ ਸਿੰਘ ਪਾਹੜਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਉਹ ਬਿਲਕੁੱਲ ਝੂਠਾ ਤੇ ਬੇਬੁਨਿਆਦ ਹੈ। ਇਸ ਸਬੰਧੀ ਉਨ੍ਹਾੰ ਪਾਰਟੀ ਦੇ ਹਾਈਕਮਾਨ ਤੇ ਸੀਨੀਅਰ ਲੀਡਰਾੰ ਨਾਲ ਗੱਲਬਾਤ ਕੀਤੀ ਹੈ। ਉਹ ਜਲੰਧਰ ਦੇ ਜਿਮਨੀ ਚੋਣ ਤੋਂ ਬਾਅਦ ਗੁਰਦਾਸਪੁਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਸ ਘਟਨਾ ਬਾਰੇ ਖੁਲਾਸਾ ਕਰਨਗੇ ਤਾਂ ਜੋ ਉਨ੍ਹਾਂ ਦੇ ਪਿਤਾ ਬਾਰੇ ਜੋ ਕਾਰਵਾਈ ਕੀਤੀ ਹੈ, ਉਹ ਸਿਆਸੀ ਰੰਜਿਸ਼ ਤਹਿਤ ਹੋਈ ਹੈ। ਜਿਸਦਾ ਬਿਊਰਾ ਉਹ ਇਕੱਤਰ ਕਰ ਰਹੇ ਹਨ।