ਆਪਣੇ ਫਨ ਦਾ ਕਰਨਗੇ ਇਜ਼ਹਾਰ
ਜਲੰਧਰ, ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)–ਗਾਇਕ ਰਾਜਿੰਦਰ ਸਰਗਮ ਨਵੇਂ ਸੂਫ਼ੀ ਟਰੈਕ “ਸਾਈਆਂ” ਨਾਲ ਅੱਜ ਰਾਤ ਡੀ.ਡੀ ਪੰਜਾਬੀ ਤੇ ਰੰਗਾਰੰਗ ਪ੍ਰੋਗਰਾਮ ਰੌਣਕਾਂ ਦੀ ਰਾਤ ਵਿੱਚ ਦਰਸ਼ਕਾਂ ਦੇ ਰੂਬਰੂ ਹੋ ਰਹੇ ਹਨ।
ਇਸ ਸਬੰਧੀ ਮਨੋਹਰ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਐਸ ਅੰਗੂਰਾਲ , ਮਿਊਜ਼ਿਕ ਡਾਇਰੈਕਟਰ ਬੰਟੀ ਸਹੋਤਾ,ਵੀਡਿਉ ਡਾਇਰੈਕਟਰ ਬਿੱਟੂ ਮਾਨ ਫ਼ਿਲਮਜ਼, ਐਗ਼ਜੀਕਿਓਟਿਵ ਪ੍ਰੋਡਿਊਸਰ ਜੇ .ਜੇ ਪ੍ਰੋਡਕਸ਼ਨ ਹਾਊਸ,ਕੋ ਪ੍ਰੋਡਿਊਸਰ ਬਲਵਿੰਦਰ ਕੁਮਾਰ ਕੁਵੈਤ,ਵਿਸ਼ੇਸ਼ ਸਹਿਯੋਗ ਪੀਟਰ ਸਫ਼ਰੀ ਕੈਨੇਡਾ,ਪੇਸ਼ਕਸ਼ ਜਸਬੀਰ ਦੋਲੀਕੇ , ਪ੍ਰੋਡਿਊਸਰ ਮਨੋਹਰ ਧਾਰੀਵਾਲ, ਲੇਬਲ ਗੋਲਡ ਰਕਾਟ ਕੰਪਨੀ ਨਿਊਜ਼ੀਲੈਂਡ ਦਾ ਹੈ।ਇਹ ਪ੍ਰੋਗਰਾਮ ਡੀ ਡੀ ਪੰਜਾਬੀ ਤੇ ਅੱਜ ਰਾਤ ਨੂੰ 8.30 ਵਜੇ ਤੋਂ 9.00 ਵਜੇ ਦਿਖਾਇਆ ਜਾਵੇਗਾ।


