3 ਅਪ੍ਰੈਲ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਜਾਣਗੇ ਮੰਗ ਪੱਤਰ
ਗੁਰਦਾਸਪੁਰ, 2 ਅਪ੍ਰੈਲ (ਸਰਬਜੀਤ ਸਿੰਘ)– ਪਿਛਲੇ ਦਿਨੀਂ ਹੋਈ ਬੇ-ਮੌਸਮੀ ਬਾਰਸ਼, ਝਖੱੜ ਅਤੇ ਗੜੇਮਾਰੀ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਕਣਕ, ਸਰੋਂ,ਚਾਰਾ, ਸਬਜ਼ੀਆਂ ਅਤੇ ਬਾਗਾਂ ਆਦਿ ਦਾ ਭਾਰੀ ਨੁਕਸਾਨ ਹੋਇਆ ਹੈ। ਕਿਸਾਨਾਂ ਵੱਲੋਂ 6 ਮਹੀਨੇ ਕੀਤੀ ਗਈ ਦਿਨ-ਰਾਤ ਰਾਤ ਦੀ ਮਿਹਨਤ ਉਤੇ ਪਾਣੀ ਫਿਰ ਗਿਆ ਹੈ।ਇਸ ਸਬੰਧ ਵਿੱਚ ਸੰਯੂਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਪੰਜਾਬ ਅਤੇ ਹਰਿਆਣਾ ਚੈਪਟਰ ਦੀ ਆਨਲਾਇਨ ਮੀਟਿੰਗ ਕੀਤੀ ਗਈ। ਜਿਸ ਵਿਚ 20 ਤੋਂ ਵੱਧ ਸੰਗਠਨਾਂ ਨੇ ਭਾਗ ਲਿਆ। ਮੀਟਿੰਗ ਵਿਚ ਤੈਅ ਕੀਤਾ ਗਿਆ ਕਿ ਆਉਣ ਵਾਲੀ 3 ਅਪ੍ਰੈਲ ਸੋਮਵਾਰ ਨੂੰ 11 ਵਜੇ ਪੰਜਾਬ ਅਤੇ ਹਰਿਆਣਾ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਸਾਨ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮੰਗ ਪੱਤਰ ਦੇਣਗੇ ਜਿਸ ਵਿੱਚ ਹੇਠ ਲਿਖੀਆਂ ਮੰਗਾਂ ਸ਼ਾਮਲ ਹੋਣਗੀਆਂ:-
1.ਸਰਕਾਰ ਅਧਿਕਾਰੀਅਾਂ ਨੂੰ ਤੁਰੰਤ ਮੌਕੇ ਤੇ ਭੇਜ ਕੇ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਣਕ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਰਿਲੀਜ਼ ਕੀਤਾ ਜਾਵੇ ਅਤੇ ਹੋਰ ਫਸਲਾਂ ਦੇ ਹੋਏ ਨੁਕਸਾਨ ਦੀ ਬੋਲੇ ਸੌ ਫੀ ਸਦੀ ਪੂਰਤੀ ਕੀਤੀ ਜਾਵੇ। ਫਸਲਾਂ ਦੇ ਭਾਰੀ ਨੁਕਸਾਨ ਨੂੰ ਮੁੱਖ ਰੱਖਦੇ ਹੋਏ ਹਰ ਤਰ੍ਹਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਨੂੰ ਬਿਨਾਂ ਵਿਆਜ ਆਉਣ ਵਾਲੇ 6 ਮਹੀਨਿਆਂ ਤੱਕ ਮੁਲਤਵੀ ਕੀਤਾ ਜਾਵੇ।
ਬੇਮੌਸਮੀ ਬਾਰਸ਼ ਅਤੇ ਗੜ੍ਹੇਮਾਰੀ ਕਾਰਨ ਫਸਲਾਂ ਦੀ ਕੁਆਲਿਟੀ ਅਤੇ ਨਮੀ ਦੀਆਂ ਸ਼ਰਤਾਂ ਵਿੱਚ ਰਾਹਤ ਦਿੱਤੀ ਜਾਵੇ। ਹਾੜੀ ਦੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ਦੇ ਕਾਰਨ ਸਾਉਣੀ ਦੀ ਫਸਲ ਬੀਜਣ ਵਿੱਚ ਕਿਸਾਨਾਂ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਬੀਜ ਖਾਦ ਵਿੱਚ ਛੋਟ ਦਿੱਤੀ ਜਾਵੇ। 2.ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਸ਼ਹਿ ਦੇ ਉੱਤੇ ਮਨੁੱਖੀ ਅਧਿਕਾਰਾਂ ਨੂੰ ਛਿੱਕੇ ਟੰਗਦੇ ਹੋਏ ਜਨਤਕ ਲੋਕਾਂ ਨੂੰ ਗ੍ਰਿਫਤਾਰ ਕਰਕੇ ਅਤੇ ਹੋਰਨਾਂ ਸੂਬਿਆਂ ਦੀਆਂ ਜੇਲਾਂ ਵਿਚ ਬੰਦ ਕਰਕੇ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ,ਅਸੀਂ ਮੰਗ ਕਰਦੇ ਹਾਂ ਕਿ ਆਮ ਲੋਕਾਂ ਦੀ ਫੜੋ-ਫੜਾਈ ਬੰਦ ਕੀਤੀ ਜਾਵੇ ਅਤੇ ਗ੍ਰਿਫਤਾਰ ਕੀਤੇ ਗਏ ਜਨਤਕ ਲੋਕਾਂ ਨੂੰ ਰਿਹਾ ਕੀਤਾ ਜਾਵੇ।
3.ਕਿਸਾਨੀ ਸੰਘਰਸ਼ ਦੌਰਾਨ ਹੱਕ ਅਤੇ ਸੱਚ ਦੀ ਆਵਾਜ਼ ਨੂੰ ਸੰਸਾਰ ਭਰ ਦੇ ਲੋਕਾਂ ਤੱਕ ਪਹੁੰਚਾਉਣ ਵਾਲੇ ਚੈਨਲਾਂ ਵਿੱਚੋਂ ਬਹੁਤੇ ਚੈਨਲਾਂ ਨੂੰ ਬੈਨ ਕਰਨਾ ਜਿਵੇਂ ਕਿ ਪੰਜਾਬੀ ਲੋਕ ਚੈਨਲ, ਅਕਾਲ ਚੈਨਲ,ਦਾ ਸਮਰ ਟੀ ਵੀ,ਸਮਰੱਥ ਅਵਾਜ਼ ਚੈਨਲ, ਸਿਮਰਨਜੀਤ ਸਿੰਘ ਫੇਸਬੁੱਕ ਪੇਜ ਪੱਤਰਕਾਰ ਜਗਦੀਪ ਸਿੰਘ ਥਲੀ ਫੇਸਬੁੱਕ ਪੇਜ ਗਗਨਦੀਪ ਸਿੰਘ, ਕਮਲ ਬਰਾੜ ਟਵਿਟਰ ਖਾਤਾ ਬੈਨ ਕਰਨਾ ਅਤੇ ਅਜੀਤ ਅਖਬਾਰ ਨਾਲ ਵਿਤਕਰਾ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਬਹੁਤ ਹੀ ਮੰਦਭਾਗਾ ਵਰਤਾਰਾ ਹੈ,ਜਿਸ ਦੀ ਅਸੀਂ ਸਖ਼ਤ ਨਿੰਦਿਆ ਕਰਦੇ ਹਾਂ।
4.ਪ੍ਰੀਪੇਡ ਮੀਟਰ ਲਗਾਉਣੇ ਬੰਦ ਕੀਤੇ ਜਾਣ
ਦੁੱਧ ਦਾ ਰੇਟ 10 ਰੁਪਏ ਪ੍ਰਤੀ ਪੁਆਇੰਟ ਕੀਤਾ ਜਾਵੇ
6.ਜੁਮਲਾ ਮੁਸ਼ਤਰਕਾ ਖਾਤਾ ਮਾਲਕਾਂਨ ਅਤੇ ਅਬਾਦਕਾਰਾਂ ਨੂੰ ਮਾਲਕੀ ਹੱਕ ਤੁਰੰਤ ਦਿੱਤੇ ਜਾਣ ਅਤੇ ਹੋਰ ਲਮਕਦੀਆਂ ਕਿਸਾਨੀ ਮੰਗਾਂ ਨੂੰ ਤੁਰੰਤ ਪੂਰਿਆਂ ਕੀਤਾ ਜਾਵੇ।ਨਹੀਂ ਤਾਂ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਆਰੰਭਿਆ ਜਾਵੇਗਾ।
ਇਸ ਅਾਨਲਾੲੀਨ ਮੀਟਿੰਗ ਵਿਚ ਮੁੱਖ ਤੌਰ ਤੇ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ,ਗੁਰਿੰਦਰ ਸਿੰਘ ਭੰਗੂ ਇੰਦਰਜੀਤ ਸਿੰਘ ਕੋਟ ਬੁੱਢਾ, ਜਰਨੈਲ ਸਿੰਘ ਚਾਹਲ ਲਖਵਿੰਦਰ ਸਿੰਘ ਸਿਰਸਾ,ਅਭਿਮੰਨਿਊ ਕੋਹਾੜ,ਸੁਖਦੇਵ ਸਿੰਘ ਭੋਜਰਾਜ,ਗੁਰਦਾਸ ਸਿੰਘ, ਸੇਵਾ ਸਿੰਘ ਆਰੀਆ, ਆਤਮਾ ਰਾਮ ਝੋਰੜ, ਕੰਵਲਜੀਤ ਸਿੰਘ ਖੁਸ਼ਹਾਲਪੁਰ,ਰਘਬੀਰ ਸਿੰਘ ਭੰਗਾਲਾ, ਬਲਬੀਰ ਸਿੰਘ ਰੰਧਾਵਾ, ਸਤਨਾਮ ਸਿੰਘ ਬਾਗੜੀਆਂ, ਅਮਰਜੀਤ ਸਿੰਘ ਰੜਾ, ਬਾਬਾ ਕੰਵਲਜੀਤ ਸਿੰਘ ਪੰਡੋਰੀ, ਸੁਖਪਾਲ ਸਿੰਘ ਡੱਫਰ, ਹਰਸ਼ਿੰਦਰ ਸਿੰਘ ਕਿਸ਼ਨਗੜ੍ਹ, ਗੁਰਚਰਨ ਸਿੰਘ ਭੀਖੀ, ਰਜਿੰਦਰ ਸਿੰਘ ਬੈਨੀਪਾਲ, ਸ਼ਮਸ਼ੇਰ ਸਿੰਘ ਸ਼ੇਰਾ ਆਦਿਕ ਸ਼ਾਮਲ ਹੋਏ