ਗੁਰਦਾਸਪੁਰ, 22 ਜੁਲਾਈ (ਸਰਬਜੀਤ ਸਿੰਘ)– ਸਿੱਖ ਧਰਮ ਦੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆ ਰਹੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਸਬੰਧੀ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼ਬਦੀ ਬਿਆਨਬਾਜ਼ੀ ਵਧ ਚੁੱਕੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਤੇ ਹੋਰ ਕਹੇਂ ਰਹੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਬਣਾਉਣੀ ਸਾਡੀ ਡਿਊਟੀ ਹੈ ਤੁਸੀਂ ਹੋਰ ਕੰਮ ਕਰੋਂ, ਜਦੋਂ ਕਿ ਸਰਕਾਰ ਨੇ ਐਲਾਨ ਕੀਤਾ ਹੈ 350 ਸਾਲਾਂ ਸ਼ਤਾਬਦੀ ਸਬੰਧੀ ਸਰਕਾਰ ਵੱਡੇ ਵੱਡੇ ਨਗਰ ਕੀਰਤਨ ਸਜਾਏਗੀ ਤਾਂ ਕਿ ਸਿੱਖ ਸੰਗਤਾਂ ਨੂੰ ਸਹੀਦੀ ਸ਼ਤਾਬਦੀ ਸਬੰਧੀ ਜਾਗਰੂਕ ਕੀਤਾ ਜਾ ਸਕੇ, ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਗੁਰੂ ਸਾਹਿਬ ਜੀ ਦੀ ਇਹ 350 ਸਾਲਾਂ ਸ਼ਹੀਦੀ ਸ਼ਤਾਬਦੀ ਸਬੰਧੀ ਆਗਰੇ ਤੋਂ ਲੈਕੇ ਦਿੱਲੀ ਤੱਕ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਸਾਹਿਬ ਜੀ ਦੀ ਗਿਰਫਤਾਰੀ ਦੀ ਯਾਦ ਨੂੰ ਸਮਰਪਿਤ ਸਜਾਇਆ ਜਾਵੇ ਤਾਂ ਕਿ ਸੰਗਤਾਂ ਨੇ ਦੱਸਿਆ ਜਾ ਸਕੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰਾਖੀ ਕਰਨ ਆਪਣੀ ਸ਼ਹਾਦਤ ਲਈ ਖੁੱਦ ਗ੍ਰਿਫਤਾਰੀ ਦਿੱਤੀ ਸੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸੌ ਸਾਲਾਂ ਸ਼ਹੀਦੀ ਸ਼ਤਾਬਦੀ ਸਬੰਧੀ ਵੱਡੇ ਵੱਡੇ ਨਗਰ ਕੀਰਤਨ ਸਜਾਉਣ ਦੀ ਪੂਰਨ ਹਮਾਇਤ ਅਤੇ ਆਗਰੇ ਤੋਂ ਦਿੱਲੀ ਤੱਕ ਨਗਰ ਕੀਰਤਨ ਸਜਾਉਣ ਦੀ ਸਰਕਾਰ ਤੋਂ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਸਰਕਾਰ ਵੱਲੋਂ ਸ਼ਤਾਬਦੀ ਦਿਵਸ ਮਨਾਉਣ ਤੇ ਟੀਕਾ ਟਿੱਪਣੀ ਕਰ ਰਹੇ ਹਨ ਕਿ ਸ਼ਤਾਬਦੀ ਮਨਾਉਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੁਮੇਵਾਰੀ ਹੈ ਤੁਸੀਂ ਹੋਰ ਕੰਮ ਕਰੋਂ ਜਨੀ ਕਿ ਜੋ ਬਾਦਲ ਨੇ ਕਹੇਂ ਦਿੱਤਾ ਸੋ ਬੋਲ ਦਿੱਤਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਅਧਿਕਾਰ ਹੈ ਕਿ ਉਹ ਗੁਰੂ ਸਾਹਿਬ ਜੀ ਸ਼ਤਾਬਦੀ ਮਨਾਉਣ ਤੋਂ ਪੰਜਾਬ ਸਰਕਾਰ ਜਾ ਸੈਂਟਰ ਸਰਕਾਰ ਨੂੰ ਰੋਕੇ ਅਤੇ ਨਾ ਹੀ ਰੋਕਿਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਰਾਜ ਸਮੇਂ ਗੁਰੂ ਸਾਹਿਬ ਜੀ ਦੀ 350 ਸਾਲਾਂ ਸ਼ਤਾਬਦੀ ਆਈਂ ਤਾਂ ਫਿਰ ਉਹ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਮਨਾਉਣ ਤੋਂ ਕੇਵੇ ਪਿਛੇ ਰਹਿ ਸਕਦੇ ਹਨ ਵੈਸੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾਂ ਉਧਾਰ ਗੁਆ ਬੈਠੀ ਹੈ ਅਤੇ ਧੱਕੇ ਨਾਲ ਕਬਜਾ ਕਰੀ ਬੈਠੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਗੁਰਚਰਨ ਸਿੰਘ ਟੌਹੜਾ ਸਾਹਿਬ ਸੀ ਉਸ ਵਕਤ ਤਾਂ ਪੰਜਾਬ ਸਰਕਾਰ ਸ਼ਤਾਬਦੀ ਮਨਾਉਣ ਲਈ ਟੌਹੜਾ ਸਾਹਿਬ ਨਾਲ ਛਿਤਰੋ ਛਿਤਰੀ ਹੋ ਰਹੇ ਸੀ ਜਦੋਂ ਕਿ ਟੌਹੜਾ ਸਾਹਿਬ ਨੇ ਕਿਹਾ ਇਹ ਕੰਮ ਸਾਡਾ ਹੈ ਪਰ ਸਰਕਾਰ ਨੇ ਜ਼ਬਰੀ ਸ਼ਤਾਬਦੀ ਮਨਾਈ ਤਾਂ ਫਿਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰ ਨੂੰ ਸ਼ਤਾਬਦੀ ਮਨਾਉਣ ਤੋਂ ਕੇਵੇ ਰੋਕ ਸਕਦੀ ਹੈ , ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਹ ਨੌਵੇਂ ਪਾਤਸ਼ਾਹ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰੇ ਹੋ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮਨਾ ਸਕਦੀ ਹੈ ਕੇਂਦਰ ਸਰਕਾਰ ਆਪਣੇ ਪੱਧਰ ਤੇ ਮਨਾ ਸਕਦੀ ਹੈ ਤਾਂ ਪੰਜਾਬ ਸਰਕਾਰ ਇਹ ਸ਼ਤਾਬਦੀ ਕਿਉਂ ਨਹੀਂ ਮਨਾ ਸਕਦੀ ਸਭ ਨੂੰ ਬਰਾਬਰ ਹੱਕ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਤਾਬਦੀ ਸਬੰਧੀ ਰਾਜ ਵਿੱਚ ਵੱਡੇ ਵੱਡੇ ਨਗਰ ਕੀਰਤਨ ਸਜਾਉਣ ਵਾਲੇ ਫੈਸਲੇ ਦੀ ਪੂਰਨ ਹਮਾਇਤ ਕਰਦੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦੀ ਹੈ ਕਿ ਉਹ ਬਾਦਲਾਂ ਦੇ ਇੰਟਰ ‘ਚ ਸ਼ਤਾਬਦੀ ਮਨਾਉਣ ਪਰ ਹਰ ਮਾਈ ਭਾਈ ਨੂੰ ਸ਼ਤਾਬਦੀ ਮਨਾਉਣ ਦਾ ਹੱਕ ਹੈ ।


