28 ਸਤੰਬਰ ਨੂੰ ਭਗਤ ਸਿੰਘ ਦੇ ਬੁੱਤ ਤੱਕ ਵੱਡਾ ਮਾਰਚ ਕੱਢਕੇ ਉਲੀਕਿਆ ਜਾਵੇਗਾ ਅਗਲਾ ਪ੍ਰੋਗਰਾਮ
ਮਾਨਸਾ, ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)— ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਅੱਜ਼ ਬਾਬਾ ਬੂਝਾ ਸਿੰਘ ਭਵਨ ਵਿਖੇ ਇੱਕ ਹੰਗਾਮੀ ਮੀਟਿੰਗ ਕਰਕੇ ਐਲਾਣ ਕੀਤਾ ਗਿਆ ਹੈ ਕਿ ਮਾਨਸਾ ਦੇ ਬਾਲ ਭਵਨ ਵਿਖੇ ਪਿਛਲੇ ਦੋ ਮਹੀਨੇ ਤੋਂ ਚੱਲ ਰਿਹਾ ਦਿਨ ਰਾਤ ਦਾ ਪੱਕਾ ਧਰਨਾ ਜਾਰੀ ਰਹੇਗਾ। ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾਂ ਨੇ ਦੱਸਿਆ ਕਿ ਸਾਂਝੀ ਐਕਸ਼ਨ ਕਮੇਟੀ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਵੱਲੋਂ ਚਿੱਟੇ ਦੇ ਖਾਤਮੇ ਅਤੇ ਸਮਗਲਰਾਂ ਨੂੰ ਨੱਥ ਪਾ ਕੇ ਜਾਇਦਾਦਾਂ ਜ਼ਬਤ ਕੀਤੇ ਜਾਣ ਤੱਕ ਨਸ਼ਾ ਵਿਰੋਧੀ ਇਹ ਸੰਘਰਸ਼ ਜਾਰੀ ਰਹੇਗਾ ।ਬੁਲਾਰਿਆਂ ਐਲਾਣ ਕੀਤਾ ਕਿ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਹਾੜੇ ਵਾਲੇ ਦਿਨ ਧਰਨੇ ਵਾਲੀ ਥਾਂ ਤੋਂ ਇੱਕ ਵੱਡਾ ਕਾਫਲਾ ਮਾਨਸਾ ਦੇ ਜਵਾਹਰਕੇ ਰੋਡ ਤੇ ਸਥਿੱਤ ਭਗਤ ਸਿੰਘ ਦੇ ਬੁੱਤ ਤੱਕ ਮਾਰਚ ਕਰੇਗਾ
। ਇਹ ਮੌਕੇ ਕ੍ਰਿਸ਼ਨ ਚੌਹਾਨ, ਕਿਸਾਨ ਆਗੂ ਨਿਰਮਲ ਸਿੰਘ ਝੰਡੂਕੇ, ਮੱਖਣ ਭੈਣੀ, ਜ਼ਸਦੇਵ ਸਿੰਘ , ਸੂਬੇਦਾਰ ਦਰਸਨ ਸਿੰਘ , ਕਿਸਾਨ ਆਗੂ ਬੋਘ ਸਿੰਘ ,ਇਕਬਾਲ ਸਿੰਘ ਮਾਨਸਾ ਸਮੇਤ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਸਮੂਲੀਅਤ ਕੀਤੀ। ਇੱਥੇ ਪੁੱਜਣ ਤੋਂ ਬਾਅਦ ਪੰਜਾਬ ਪੱਧਰੀ ਪ੍ਰੋਗਰਾਮ ਦਾ ਐਲਾਣ ਕੀਤਾ ਜਾਵੇਗਾ । ਨਸ਼ਾ ਵਿਰੋਧੀ ਮੁਹਿੰਮ ਦੇ ਮੋਢੀ ਪਰਮਿੰਦਰ ਸਿੰਘ ਝੋਟਾ ਦੀ ਅਗਵਾਈ ਵਿੱਚ ਸਾਰੀਆਂ ਜਥੇਬੰਦੀਆਂ ਸਾਂਝੀ ਐਕਸ਼ਨ ਕਮੇਟੀ ਦੇ ਝੰਡੇ ਹੇਠ ਇਸ ਮੁਹਿੰਮ ਨੂੰ ਪੰਜਾਬ ਦੇ ਘਰ ਘਰ ਤੱਕ ਲੈ ਕੇ ਜਾਣਗੀਆਂ । ਆਗੂਆਂ ਐਲਾਣ ਕੀਤਾ ਜਿੰਨਾਂ ਮਸਾਂ ਦੋਸ਼ੀ ਡੀ ਐਸ ਪੀ ,ਦੋਸ਼ੀ ਥਾਣੇਦਾਰਾਂ ਖਿਲਾਫ਼ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਨਸ਼ੇ ਦੇ ਸੌਦਾਗਰਾਂ ਮਾਨਸਾ ਮੈਡੀਕੋਜ਼ ਦੀ ਨਸ਼ਾ ਵਿਕਰੀ ਤੋਂ ਬਣਾਈ ਜਾਇਦਾਦ ਜਤਬ ਨਹੀਂ ਕੀਤੀ ਜਾਂਦੀ ਅਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੁੰਦੀ ੳਨਾਂ ਸਮਾਂ ਕੋਈ ਵੀ ਜਥੇਬੰਦੀ ਕਮੇਟੀ ਤੋਂ ਬਾਹਰ ਨਹੀਂ ਜਾਵੇਗੀ ।
ਇਸ ਮੌਕੇ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਲੋਕ ਰੋਹ ਤੋਂ ਡਰੀ ਸਰਕਾਰ ਅਤੇ ਪੁਲੀਸ ਪ੍ਰਸਾਸ਼ਨ ਨੇ ਸ਼ਰੇਆਮ ਨਸ਼ਾ ਵਿੱਕਰੀ
ਤੇ ਥੋੜੀ ਜਿਹੀ ਰੋਕ ਜਰੂਰ ਲਗਾਈ ਹੈ ਪਰ ਅਜੇ ਤੱਕ ਵੀ ਬਹੁਤੇ ਥਾਂ ਚਿੱਟਾ ਅਤੇ ਮੇਡੀਕਲ ਨਸ਼ਿਆਂ ਦੀ ਵਿੱਕਰ ਪਹਿਲਾਂ ਵਾਂਗ ਜਾਰੀ ਹੈ।
ਨਸ਼ਾ ਰੋਕੂ ਐਂਟੀ ਡਰੱਗ ਟਾਸਕ ਫੋਰਸ ਦੇ ਮੁਖੀ ਪਰਮਿੰਦਰ ਸਿੰਘ ਝੋਟਾ ਅਤੇ ਨਸ਼ਾ ਵਿਰੋਧ. ਸਾਂਝ. ਐਕਸ਼ਨ ਕਮੇਟੀ ਨੇ ਪਿੰਡਾਂ ਵਿੱਚ ਬਣੀਆਂ ਨਸ਼ਾ ਰੋਕੂ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਤ ਵਕਤ ਨਾਕੇ ਲਾ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਥਾ ਪਿੰਡਾਂ ਵਿੱਚ ਨਸ਼ਾ ਵਿੱਕਰੀ ਕਰ ਰਹੇ ਵਿਆਕਤੀਆਂ ਨੂੰ ਵਰਜਣ ਤੇ ਰੋਕਣ। ਜੇਕਰ ਉਹ ਫਿਰ ਵੀ ਗੱਲ ਨਹੀਂ ਮੰਨਦੇ ਤਾਂ ਇਸਦੀ ਜਾਣਕਾਰੀ ਲਿਖਤੀ ਰੂਪ ਵਿੱਚ ਮਨਸਾ ਵਿਖੇ ਚੱਲ ਰਹੇ ਧਰਨੇ ਵਿੱਚ ਪੁੱਜਦੀ ਕਰਨ । ਉਨ੍ਹਾਂ ਕਿਹਾ ਨਾਕਿਆਂ ਦੌਰਾਨ ਕਈ ਵਾਰ ਗਲਤੀ ਨਾਲ ਜਾਂ ਘੱਟ ਜਾਣਕਾਰੀ ਕਰਕੇ ਕੁੱਝ ਗਲਤੀਆਂ ਹੋ ਜਾਂਦੀਆਂ ਹਨ ਤੇ ਪੁਲੀਸ ਪ੍ਰਸਾਸ਼ਨ ਤਾਂ ਚਾਹੁੰਦਾ ਹੀ ਇਹ ਹੈ ਕਿ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਵਿਆਕਤੀ ਗਲਤੀਆਂ ਕਰਨ ਤਾਂ ਜ਼ੋ ਉਨ੍ਹਾਂ ਨੂੰ ਸਮਾਜ ਵਿੱਚ ਭੰਡ ਕੇ ਕਾਨੂੰਨੀ ਸਿਕੰਜੇ ਵਿੱਚ ਲਪੇਟਿਆ ਜਾ ਸਕੇ। ਪਰਮਿੰਦਰ ਸਿੰਘ ਝੋਟੇ ਨੇ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਪੰਜਾਬ ਪੱਧਰ `ਤੇ ਪੂਰੀ ਤਰ੍ਹਾਂ ਭਖ ਚੁੱਕੀ ਹੈ ਅਤੇ ਸਰਕਾਰੀ ਲਾਰਿਆਂ ਤੋਂ ਤੰਗ ਲੋਕ ਹੁਣ ਆਪਣੇ ਹੋਰ ਧੀ ਪੁੱਤ ਨਹੀਂ ਮਰਵਾਉਂਣਾ ਚਾਹੁਦੇ ।ਲੋਕ ਸਵਾਲ ਵੀ ਕਰਨ ਲੱਗ ਪਏ ਹਨ ਅਤੇ ਸਮਗਲਰਾਂ ਅੱਗੇ ਹਿੱਕਾਂ ਵੀ ਤਾਨਣ ਲੱਗ ਪਏ ਹਨ । ਜੇਕਰ ਇਹ ਮੁਹਿੰਮ ਵਿੱਚ ਇਸੇ ਤਰ੍ਹਾਂ ਲੋਕ ਸਾਥ ਮਿਲਦਾ ਰਿਹਾ ਤਾਂ ਅਗਲੇ ਕੁਝ ਕੁ ਮਹੀਨਿਆਂ ਵਿੱਚ ਹੀ ਸਮਗਲਰ ਖਤਮ ਕਰ ਦਿੱਤੇ ਜਾਣਗੇ।