ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)– 2 ਜੂਨ 84 ਨੂੰ ਪਵਿੱਤਰ ਹਰਿਮੰਦਰ ਸਾਹਿਬ ਤੇ ਅਟੈਕ ਦੀ ਸ਼ੁਰੂਆਤ ਮਗਰੋਂ ਪੰਜਾਬ ਬੰਦ ਦਾ ਸੱਦਾ ਦੇਣ ਪਿੱਛੇ ਸਿੱਖ ਵਿਰੋਧੀ ਭਾਰਤੀ ਸਰਕਾਰ ਦੀ ਇੱਕ ਵੱਡੀ ਤੇ ਡੂੰਘੀ ਸਾਜ਼ਿਸ਼ ਸੀ ਕਿਉਂਕਿ ਇਸ ਦਿਨ ਹਰਮੰਦਰ ਸਾਹਿਬ ‘ਚ ਕਿਸੇ ਨੂੰ ਅੰਦਰ ਜਾ ਬਾਹਰ ਨਹੀਂ ਜਾਣ ਦਿੱਤਾ ਗਿਆ ਅਤੇ ਇਸ ਦਿਨ ਪਵਿੱਤਰ ਹਰਮੰਦਰ ਸਾਹਿਬ ਤੇ ਅਟੈਕ ਦੇ ਪਲੇਠੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦਾ ਪੂਰੀ ਮਰਯਾਦਾ ਅਨੁਸਾਰ ਦੀਵਾਨ ਹਾਲ ਦੇ ਲਾਗੇ ਸੰਸਕਾਰ ਕਰ ਦਿੱਤਾ ਗਿਆ, ਇਸ ਦਿਨ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਗਿਆਨੀ ਜ਼ੈਲ ਤੇ ਦੋਸ ਲਾਏ ਇਸ ਕਰਕੇ ਦੋ ਜੂਨ ਦਾ ਦਿਨ ਘੱਲੂਘਾਰਾ ਦਿਵਸ ਦਾ ਅਹਿਮ ਦਿਨ ਮੰਨਿਆ ਜਾ ਸਕਦਾ ਜਿਸ ਦਿਨ ਸਰਕਾਰ ਨੇ ਸਿੱਖ ਨਸਲਕੁਸ਼ੀ ਕਰਨ ਦੀ ਵੱਡੀ ਸਾਜ਼ਿਸ਼ ਰਚੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਤੇ ਦੋ ਜੂਨ ਦੇ ਮੌਕੇ ਗਵਾਹ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ 1 ਜੂਨ 84 ਨੂੰ ਠੀਕ ਦਿਨ ਦੇ 11 ਵਜੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਹੋਰ ਬਿਲਡਿੰਗਾਂ ਤੇ ਲਗਾਤਾਰ ਅੱਠ ਘੰਟੇ ਅੰਧਾ ਧੁੰਦ ਵੱਡੀਆਂ ਗੰਨਾਂ ਨਾਲ ਗੋਲਾਬਾਰੀ ਕਰਕੇ ਮਹਿੰਗਾ ਸਿੰਘ ਬੱਬਰ ਸਮੇਤ 7 ਹੋਰਾਂ ਨੂੰ ਸ਼ਹੀਦ ਕਰਨ ਦੇ ਨਾਲ-ਨਾਲ ਹਰਮੰਦਰ ਤੇ 28 ਵੱਡੇ ਹੋਲ ਐਲ ਐਮ ਜੀ ਤੇ ਐਮ ਐਮ ਜੀ ਵਰਗੀਆਂ ਵੱਡੀਆਂ ਗੰਨਾਂ ਨਾਲ ਕੀਤੇ ਤੇ ਦਰਬਾਰ ਸਾਹਿਬ ਦੇ ਅੰਦਰ ਸਾਰੀਆਂ ਇਤਿਹਾਸਕ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਇਥੇ ਹੀ ਬਸ ਨਹੀਂ?ਸਰਕਾਰ ਵੱਲੋਂ ਵੱਡੀ ਚਲਾਕੀ ਨਾਲ 2 ਜੂਨ ਨੂੰ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਗਿਆ ਤਾਂ ਕਿ ਦਰਬਾਰ ਸਾਹਿਬ ਦੇ ਅੰਦਰੋ ਕਿਸੇ ਨੂੰ ਬਾਹਰ ਨਾ ਜਾਣ ਦਿੱਤਾ ਜਾਵੇ ਤੇ ਬਾਹਰੋਂ ਕਿਸੇ ਨੂੰ ਅੰਦਰ ਨਾਂ ਆਉਣ ਦਿੱਤਾ ਜਾ ਸਕੇ, ਸਰਕਾਰ ਦੀ ਇਹ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਖਤਰਨਾਕ ਪੋਲਸੀ ਸੀ,ਭਾਈ ਖਾਲਸਾ ਨੇ ਦੱਸਿਆ ਸਰਕਾਰ ਦੀ ਸਿੱਖ ਨਸਲਕੁਸ਼ੀ ਕਰਨ ਇਹ ਵੱਡੀ ਸਾਜ਼ਿਸ਼ ਸੀ ,ਇਸੇ ਹੀ ਕਰਕੇ ਸਿੱਖ ਵਿਰੋਧੀ ਸਰਕਾਰ ਨੇ 2 ਜੂਨ 84 ਦੇ ਬੰਦ ਤੋਂ ਉਪਰੰਤ ਦੋ ਜੂਨ ਵਾਲੇ ਬੰਦ ਦੇ ਸੱਦੇ ਨੂੰ ਇੱਕ ਦਮ ਵਾਪਸ ਲੈ ਕੇ 3 ਜੂਨ ਨੂੰ ਪੰਜਾਬ ਪੂਰੀ ਤਰ੍ਹਾਂ ਖੋਲ ਦਿੱਤਾ ਗਿਆ, ਭਾਈ ਖਾਲਸਾ ਨੇ ਦੱਸਿਆ ਇਸ ਦਿਨ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਅਤੇ ਦਰਬਾਰ ਤੇ ਸਰਕਾਰੀ ਅਟੈਕ ਦੇ ਗ਼ੁੱਸੇ ਵਜੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਪਵਿੱਤਰ ਹਰਮੰਦਰ ਪਹੁੰਚੀਆਂ, ਭਾਈ ਖਾਲਸਾ ਨੇ ਦੱਸਿਆ ਸ਼ਾਮ 7 ਵਜੇ ਦੇ ਲਗਭਗ ਭਾਰਤੀ ਫੌਜਾਂ ਨੇ ਗਿਣੀ ਮਿਥੀ ਸਾਜਸ਼ ਤਹਿਤ ਦਰਬਾਰ ਸਾਹਿਬ ਦੀ ਚਾਰੇ ਪਾਸਿਓਂ ਘੇਰਾਬੰਦੀ ਕਰਕੇ ਇੱਕ ਵਾਰ ਫਿਰ ਬੰਦ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ,ਜਿਸ ਦੇ ਸਿੱਟੇ ਵਜੋਂ ਲੱਖਾਂ ਦੀ ਤਾਦਾਦ ਵਿੱਚ ਹਰਮੰਦਰ ਸਾਹਿਬ ਨਤਮਸਤਕ ਹੋਣ ਆਏਂ ਸਾਰੇ ਸ਼ਰਧਾਲੂਆਂ ਨੂੰ ਬੰਦੀ ਬਣਾ ਲਿਆ ਗਿਆ ਭਾਈ ਖਾਲਸਾ ਨੇ ਦੱਸਿਆ 2 ਜੂਨ 84 ਦਾ ਇਹ ਦਿਨ ਸਿੱਖ ਨਸਲਕੁਸ਼ੀ ਦੀ ਪਲਾਨਿੰਗ ਵਾਲਾ ਦਿਨ ਕਿਹਾ ਜਾ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਦਰਬਾਰ ਸਾਹਿਬ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਸਮੇਤ 7 ਹੋਰਾਂ ਨੂੰ ਸਰਧੇ ਦੇ ਫੁੱਲ ਭੇਟ ਕਰਦੀ ਹੋਈ ਸਿੱਖ ਸੰਗਤਾਂ ਨੂੰ ਬੇਨਤੀ ਕਰਦੀ ਹੈ ਕਿ 1 ਜੂਨ ਤੋਂ 6 ਜੂਨ ਤੱਕ ਚੱਲ ਰਹੇ ਘੱਲੂਘਾਰਾ ਦਿਵਸ ਦੁਰਾਨ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਗੁਰਬਾਣੀ ਦੇ ਵੱਧ ਤੋਂ ਵੱਧ ਜਾਪ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ।


