ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ)– ਐਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਵਿੱਚ ਸੁਧਾਰ ਲਿਆਉਣ ਲਈ ਜਿਲੇ ਦੇ ਮਿਡਲ ਸਕੂਲ ਦੇ ਸਕੂਲ ਇੰਚਾਰਜਾਂ ਦੀ ਇੱਕ ਰੋਜਾ ਜਿਲਾ ਪੱਧਰੀ ਟ੍ਰੇਨਿੰਗ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਐਂਡ ਟੈਕਨੋਲੋਜੀ ਹਯਾਤਨਗਰ ਗੁਰਦਾਸਪੁਰ ਵਿਖੇ ਕਰਵਾਈ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਜਿਲੇ ਦੇ ਕਰੀਬ 222 ਮਿਡਲ ਸਕੂਲ ਇੰਚਾਰਜਾਂ ਨੇ ਭਾਗ ਲਿਆ ।ਟ੍ਰੇਨਿੰਗ ਦੌਰਾਨ ਸਕੂਲ ਮੁਖੀਆਂ ਨੂੰ ਮਿਸ਼ਨ ਸਮਰੱਥ 3.0 ਅਧੀਨ ਕਵਰ ਕੀਤੇ ਜਾਣ ਵਾਲੇ ਤਿੰਨ ਵੱਖ ਵੱਖ ਵਿਸ਼ੇ ਪੰਜਾਬੀ, ਅੰਗਰੇਜੀ ਅਤੇ ਗਣਿਤ ਦੀ ਟੈਸਟਿੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲਾ ਸਿੱਖਿਆ ਅਫਸਰ(ਸੈ:ਸਿੱ) ਸ੍ਰੀ ਰਜੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਨੇ ਸਕੂਲ ਇੰਚਾਰਜਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਵੇਂ ਸਾਲ ਤੋਂ ਸ਼ੁਰੂ ਹੋਣ ਜਾ ਰਹੇ ਇਸ ਪ੍ਰੋਜੈਕਟ ਦੀ ਸਕੂਲ਼ ਪੱਧਰ ਤੇ ਵਧੀਆ ਤਰੀਕੇ ਨਾਲ ਸ਼ੁਰੂਆਤ ਕੀਤੀ ਜਾਵੇ ।ਉਨਾਂ ਦੱਸਿਆ ਕਿ ਨਵੇਂ ਸ਼ੈਸ਼ਨ ਤੋਂ ਮਿਸ਼ਨ ਸਮਰੱਥ ਅਧੀਨ ਪੰਜਾਬੀ ਵਿਸ਼ੇ ਵਾਸਤੇ 80 ਮਿੰਟ, ਅੰਗਰੇਜੀ ਅਤੇ ਗਣਿਤ ਵਾਸਤੇ 40-40 ਮਿੰਟ ਦਾ ਸਮਾਂ ਰੱਖਿਆ ਗਿਆ ਹੈ ।ਇਸ ਦੌਰਾਨ ਉਨਾਂ ਹਰੇਕ ਸਕੂਲ ਵਿੱਚ ਐਨਰੋਲਮੈਂਟ ਦੇ ਵਾਧੇ ਵਾਸਤੇ ਸਕੂਲ ਇੰਚਾਰਜਾਂ ਨੁੰ ਸਕੁਲ ਪੱਧਰ ਤੇ ਐਨਰੋਲਮੇਂਟ ਡਰਾਈਵ ਦੀ ਸ਼ਰੂਆਤ ਕਰਨ ਤੇ ਵੀ ਜੋਰ ਦਿੱਤਾ ।ਉਨਾਂ ਅਪੀਲ ਕੀਤੀ ਕਿ ਵਿਭਾਗੀ ਹਦਾਇਤਾਂ ਦੀ ਇੰਨ ਬਿੰਨ ਪਾਲਨਾ ਕੀਤੀ ਜਾਵੇ ।
ਪੁਰੇਵਾਲ ਨੇ ਦੱਸਿਆ ਕਿ ਮਿਸ਼ਨ ਸਮਰੱਥ ਦੀ ਕਾਮਯਾਬੀ ਵਾਸਤੇ ਪੂਰੇ ਪੰਜਾਬ ਪੱਧਰ ਤੇ ਮੁਹਿੰਮ ਵਿੱਢੀ ਗਈ ਹੈ ਤਾਂ ਜੋ ਹਰੇਕ ਵਿਦਿਆਰਥੀ ਪੜਣ, ਲਿਖਣ ਅਤੇ ਸਮਝਣ ਦੇ ਯੋਗ ਹੋ ਸਕੇ । ਉਨਾਂ ਸਮੂਹ ਸਕੂਲ ਇੰਚਾਰਜਾਂ ਨੂੰ ਬਿਲਕੁਲ ਪਾਰਦਰਸ਼ੀ ਢੰਗ ਨਾਲ ਟੈਸਟਿੰਗ ਕਰਨ ਲਈ ਕਿਹਾ ।ਟ੍ਰੇਨਿੰਗ ਦੌਰਾਨ ਜਿਲਾ ਰਿਸੋਰਸ ਪਰਸਨਜ ਮੈਡਮ ਰਜਨੀ ਸੋਡੀ, ਰਾਜਨਦੀਪ ਸਿੰਘ, ਅਸਵਨੀ ਕੁਮਾਰ ਨੇ ਅੰਗਰੇਜੀ ਵਿਸ਼ੇ, ਪਲਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਰਜਿੰਦਰ ਸਿੰਘ ਨੇ ਪੰਜਾਬੀ ਵਿਸ਼ੇ, ਪੰਕਜ ਵਰਮਾ, ਬੋਧ ਰਾਜ ਅਤੇ ਅਰੁਨ ਕੁਮਾਰ ਨੇ ਗਣਿਤ ਵਿਸ਼ੇ ਬਾਰੇ ਵੱਖ ਵੱਖ ਐਕਟਿਵਟੀਜ ਰਾਹੀਂ ਸਮੂਹ ਨੂੰ ਚੇਤਨ ਕਰਦਿਆਂ ਕਿਹਾ ਕਿ ਲੈਵਲ ਵਾਈਜ ਵੰਡ ਨਾਲ ਬੱਚਿਆਂ ਨੂੰ ਉਨਾਂ ਦੇ ਪੱਧਰ ਤੇ ਜਾ ਕੇ ਆਸਾਨੀ ਨਾਲ ਸਿਖਾਇਆ ਜਾ ਸਕਦਾ ਹੈ ।ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਜਸਪ੍ਰੀਤ ਸਿੰਘ, ਇਕਬਾਲ ਸਿੰਘ, ਸੁਮੀਤ ਕੁਮਾਰ, ਸ਼ੁਰੇਸ਼ ਕੁਮਾਰ, ਰਾਜੀਵ ਮਹਾਜਨ ਤੋਂ ਇਲਾਵਾ ਸਮੂਹ ਮਿਡਲ ਸਕੂਲਾਂ ਦੇ ਇੰਚਾਰਜ ਹਜਾਰ ਸਨ ।



