ਕੋਰਟ ਕੰਪਲੈਕਸ ਬਟਾਲਾ ਵਿਖੇ ਦਸਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਗੁਰਦਾਸਪੁਰ

ਗੁਰਦਾਸਪੁਰ, 21 ਜੂਨ (ਸਰਬਜੀਤ ਸਿੰਘ)– ਡਾਇਰੈਕਟਰ ਆਯੂਰਵੇਦਾ ਪੰਜਾਬ ,ਡਾ. ਰਵੀ ਡੂਮਰਾ ਅਤੇ ਜ਼ਿਲਾ ਆਯੂਰਵੇਦਾ ਅਤੇ ਯੂਨਾਨੀ ਅਫਸਰ, ਗੁਰਦਾਸਪੁਰ, ਡਾ. ਪ੍ਰਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਮੰਜੂ, ਆਯੁਰਵੈਦਿਕ ਮੈਡੀਕਲ ਅਫਸਰ, ਜੀ.ਏ .ਡੀ, ਘੁੰਮਣ ਕਲਾਂ , ਵੱਲੋਂ ਕੋਰਟ ਕੰਪਲੈਕਸ ਬਟਾਲਾ ਵਿਖੇ ਦਸਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ । ਇਸ ਦੌਰਾਨ ਹਰਜਿੰਦਰ ਸਿੰਘ ਜੀ ‘ਨਿਆਇਕ ਮੈਜਿਸਟਰੇਟ ਦਰਜਾ-ਇੱਕ’ ਅਤੇ ਰਜਿੰਦਰ ਸਿੰਘ ‘ਨਿਆਇਕ ਮੈਜਿਸਟਰੇਟ ਦਰਜਾ-ਇੱਕ’ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਉਪਵੈਦ ਗੁਰਮੀਤ ਸਿੰਘ ਅਤੇ ਯੋਗਾ ਇੰਸਟ੍ਰੱਕਟਰ ਸੁਸ਼ੀਲ ਕੁਮਾਰ ਵੱਲੋਂ ਯੋਗ ਕਿਰਿਆਵਾਂ ਕਾਰਵਾਈਆਂ ਗਈਆਂ ।ਡਾ. ਮੰਜੂ ਨੇ ਲੋਕਾਂ ਨੂੰ ਯੋਗਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਯੋਗਾ ਨੂੰ ਆਪਣੇ ਰੋਜ਼ਾਨਾ ਰੂਟੀਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਕੋਰਟ ਦੇ ਸਮੂਹ ਸਟਾਫ ਨੇ ਯੋਗ ਕੀਤਾ ।ਇਸ ਤੋਂ ਇਲਾਵਾ ਡਾ. ਸੁਨੀਲ ਤਰਗੋਤਰਾ ਨੇ ਵੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਖਾਸ ਯੋਗਦਾਨ ਦਿੱਤਾ।

Leave a Reply

Your email address will not be published. Required fields are marked *