ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)–ਥਾਣਾ ਸਿਟੀ ਦੀ ਪੁਲਸ ਨੇ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ।
ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਰਾਮ ਲਾਲ ਪੁੱਤਰ ਗੂੜਾ ਰਾਮ ਵਾਸੀ ਪ੍ਰਬੋਧ ਚੰਦਰ ਨਗਰ ਆਈਟੀਆਈ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 25 ਜੁਲਾਈ ਨੂੰ ਉਸਦਾ ਭਰਾ ਵਰਿਆਮ ਚੰਦ ਜੋ ਉਨਾਂ ਦੇ ਨੇੜੇ ਹੀ ਦੂਸਰੀ ਗਲੀ ਵਿੱਚ ਰਹਿੰਦਾ ਸੀ ਦੀ ਮੌਤ ਦਾ ਪੱਤਾ ਲੱਗਣ ਤੇ ਆਪਣੇ ਘਰ ਨੂੰ ਤਾਲੇ ਲਗਾ ਕੇ ਉਸਦੇ ਘਰ ਚਲੇ ਗਏ ਸੀ ਜਦੋਂ 26 ਜੁਲਾਈ ਨੂੰ ਉਹ ਅਤੇ ਉਸਦਾ ਲੜਕਾ ਬਲਵੰਤ ਰਾਏ ਆਪਣੇ ਘਰ ਵਾਪਿਸ ਆਏ ਤਾਂ ਦੇਖਿਆ ਕਿ ਘਰ ਦੇ ਕਮਰਿਆ ਨੂੰ ਲਗਾਏ ਹੋਏ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਖਿਲਰਿਆ ਪਿਆ ਸੀ। ਜਦੋਂ ਅੰਦਰ ਜਾ ਕੇ ਚੈਕ ਕੀਤਾ ਤਾਂ ਪਤਾ ਲੱਗਾ ਕਿ 9 ਤੋਲੇ ਸੋਨੇ ਦੇ ਗਹਿਣੇ ਅਤੇ 1 ਲੱਖ ਰੁਪਏ ਚੋਰੀ ਹੋਏ ਸਨ। ਭਾਲ ਕਰਨ ਤੇ ਪਤਾ ਲੱਗਾ ਹੈ ਕਿ ਇਹ ਚੋਰੀ ਅਭਿਸ਼ੇਕ ਉਰਫ ਅੱਬੂ ਪੁੱਤਰ ਵਿਕਰਮ ਗਿੱਲ ਵਾਸੀ ਮੁਹੱਲਾ ਨੰਗਲ ਕੋਟਲੀ ਗੁਰਦਾਸਪੁਰ, ਅਜੇ ਮਸੀਹ ਉਰਫ ਅਜੇ ਰੰਧਾਵਾ ਪੁੱਤਰ ਪ੍ਰਕਾਸ ਮਸੀਹ ਵਾਸੀ ਮੁਹੱਲਾ ਸਹਿਜਾਦਾ ਨੰਗਲ ਨੇ ਕੀਤੀ ਹੈ।
ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀ ਅਭਿਸ਼ੇਕ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਜਦੋਂ ਕਿ ਅਜੇ ਅਜੈ ਮਸੀਹ ਪੁਲਸ ਦੀ ਗਿ੍ਰਫਤ ਤੋਂ ਬਾਹਰ ਹੈ।