ਮਾਮਲਾ-ਦਲਿਤ ਪਰਿਵਾਰ ਦੀ ਕੁਝ ਧਨਾਡ ਕਿਸਾਨਾ ਵੱਲੋਂ ਕਰੀਬ 3 ਏਕੜ ਬੀਜੀ ਫ਼ਸਲ ਵਾਹ ਦੇਣ ਸਬੰਧੀ
ਗੁਰਦਾਸਪੁਰ, 29 ਅਗਸਤ (ਸਰਬਜੀਤ ਸਿੰਘ)– ਅੱਜ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਮੋਰਚਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਆਗੂਆਂ ਸੁਖਦੇਵ ਸਿੰਘ ਭਾਗੋਕਾਵਾਂ, ਰਾਜ ਗੁਰਵਿੰਦਰ ਲਾਡੀ ਘੁਮਾਣ,ਗੁਲਜ਼ਾਰ ਸਿੰਘ ਬਸੰਤਕੋਟ, ਰਘਬੀਰ ਸਿੰਘ ਪਕੀਵਾਂ ਅਤੇ ਦੀ ਅਗਵਾਈ ਵਿੱਚ ਇਕ ਵਫਦ ਘਣੀਆਂ ਕੇ ਬੇਟ ਦੇ ਦਲਿਤ ਪਰਿਵਾਰ ਦੀ ਕੁਝ ਧਨਾਢ ਕਿਸਾਨਾ ਦੁਆਰਾ ਕਰੀਬ 3 ਏਕੜ ਬੀਜੀ ਫ਼ਸਲ ਵਾਹ ਦੇਣ ਸਬੰਧੀ ਐਸ ਐਸ ਪੀ ਬਟਾਲਾ ਵਲੋਂ ਡੀ ਐਸ ਪੀ ਡੀ ਨੂੰ ਸੌਂਪੀ ਗਈ ਪੜਤਾਲ ਬਾਬਤ ਮਿਲਿਆ ਅਤੇ ਵਫਦ ਵੱਲੋਂ ਦਸਿਆ ਗਿਆ ਕਿ ਜਗੀਰ ਸਿੰਘ ਸਾਹਿਬਾ ਦੇ ਪਰਿਵਾਰ ਦੀ 6 ਏਕੜ ਜੰਗਲਾਤ ਵਿਭਾਗ ਦੀ ਜ਼ਮੀਨ ਉਪਰ ਉਨ੍ਹਾਂ ਦੇ ਵੱਡੇ ਵਡੇਰਿਆਂ ਦੇ ਸਮੇਂ ਤੋਂ ਖੇਤੀ ਕੀਤੀ ਜਾ ਰਹੀ ਹੈ,ਜਿਸ ਦੀਆਂ ਗਿਰਦਾਵਰੀਆ ਜਗੀਰ ਸਿੰਘ ਅਤੇ ਉਸ ਦੀ ਮਾਤਾ ਦੇ ਦੇ ਨਾਂ ਬੋਲਦਿਆਂ ਹਨ ਅਤੇ ਬਕਾਇਦਾ ਬਟਾਲਾ ਅਦਾਲਤ ਚੋਂ ਇਸ ਜ਼ਮੀਨ ਦਾ ਸਟੇਅ ਵੀ ਮਿਲਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਸਤਾਧਾਰੀ ਪਾਰਟੀ ਨਾਲ ਸਬੰਧਤ ਧਨਾਡਾ ਨੇ ਕਰੀਬ 3 ਏਕੜ ਜ਼ਮੀਨ ਵਿਚ ਜਵਾਰ ,ਬਾਜਰਾ ਅਤੇ ਤੋਰੀਏ ਦੀ ਫ਼ਸਲ ਕਰੀਬ ਇਕ ਦਰਜਨ ਲਠਮਾਰਾ ਨੂੰ ਲਿਜਾ ਕੇ ਬਰਬਾਦ ਕਰ ਦਿਤੀ ਹੈ। ਪਰ ਦੁਖ ਦੀ ਗੱਲ ਹੈ ਕਿ ਭਗਵੰਤ ਮਾਨ ਦੀ ਨਵੇਂ ਬਦਲਾਅ ਦੇ ਦਾਅਵਿਆਂ ਦੀ ਸਰਕਾਰ ਦੀ ਡੇਰਾ ਬਾਬਾ ਨਾਨਕ ਪੁਲਿਸ ਨੇ ਕਾਰਵਾਈ ਕਰਨੀ ਤਾਂ ਦੂਰ ਰਹੀ ਉਲਟਾ ਉਹ ਧਨਾਡਾ ਦੇ ਹੱਕ ਵਿੱਚ ਭੁਗਤ ਰਹੀ ਹੈ। ਵਫਦ ਨੇ ਜਾਂਚ ਅਫਸਰ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਦੋਸ਼ੀਆਂ ਨੇ ਦਲਿਤ ਪਰਿਵਾਰ ਸਮਝ ਕੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਵਿਰੁੱਧ ਐਸ ਸੀ, ਐਸ ਟੀ ਐਕਟ ਸਮੇਤ ਫ਼ਸਲ ਵਾਹ ਦੇਣ ਦਾ ਕੇਸ ਦਰਜ ਕਰਨਾ ਬਣਦਾ ਹੈ। ਇਸ ਸਮੇਂ ਪਲਵਿਦਰ ਸਿੰਘ ਕਿਲਾ ਨਥੂ ਸਿੰਘ,ਗੁਰਮੀਤ ਸਿੰਘ ਢਡਿਆਲਾ ਨਜ਼ਾਰਾ, ਅਸ਼ਵਨੀ ਕੁਮਾਰ ਲੱਖਣਕਲਾਂ, ਦਲਬੀਰ ਭੋਲਾ, ਸ਼ਮਸ਼ੇਰ ਨਵਾਂ ਪਿੰਡ ਅਤੇ ਸਲਵਿਦਰ ਸਿੰਘ ਗੋਸਲ ਸ਼ਾਮਲ ਸਨ।