ਗੁਰਦਾਸਪੁਰ, 8 ਜੁਲਾਈ (ਸਰਬਜੀਤ ਸਿੰਘ)–ਚੰਡੀਗੜ੍ਹ ਭਾਜਪਾ ਦੇ ਇਕ ਕੱਟੜ ਨੇਤਾ ਘਨੱਇਆ ਮਿਤਲ ਵੱਲੋਂ ਚੰਡੀਗੜ੍ਹ ਤੋਂ ਬਠਿੰਡਾ ਤੱਕ 5000 ਗੱਡੀਆਂ ਦਾ ਕਾਫਲਾ ਪੰਜਾਬ ਵਿੱਚ ਧਰਮਪਰਵਰਤਣ ਦੇ ਨਾਂ ਹੇਠ ਕੱਢਿਆ ਜਾਣਾ ਅਤੇ ਹਿੰਦੂ ਤਖ਼ਤ ਦੇ ਮੁਖੀ ਬ੍ਰਹਮਾਨੰਦ ਗਿਰੀ ਵੱਲੋਂ ਪਟਿਆਲਾ ਵਿਖੇ ਇਸ ਕਾਫ਼ਲੇ ਦਾ ਸਵਾਗਤ ਕਰਨ ਵਾਲੀ ਵੱਖਵਾਦੀ ਨੀਤੀ ਪਿੱਛੇ ਭਾਜਪਾ ਧਰਮਪਰਵਰਤਣ ਦੇ ਨਾਂ ਹੇਠ ਘਟ ਗਿਣਤੀਆਂ ਦੇ ਧਰਮ ਨੂੰ ਦਬਾਉਣ ਦੀ ਭੈੜੀ ਨੀਤੀ ਵਰਤ ਕੇ ਘਟ ਗਿਣਤੀਆਂ ਵਿਚ ਦਾਹਿਸਤ ਦਾ ਮਹੌਲ ਪੈਦਾ ਕਰ ਰਹੀ ਹੈ ਅਤੇ ਭਾਜਪਾ ਦੀ ਇਹ ਪ੍ਰਦਰਸ਼ਨ ਸ਼ਕਤੀ ਸਾਬਤ ਕਰਦੀ ਹੈ ਕਿ ਦੇਸ਼ ਦੀ ਵੱਖਵਾਦੀ ਭਾਜਪਾ ਸਰਕਾਰ ਘੱਟ ਗਿਣਤੀਆਂ ਦੇ ਧਰਮ ਨੂੰ ਦਬਾਅ ਕੇ ਆਪਣੇ ਮੁੱਖ ਏਜੰਡੇ ਰਾਹੀਂ ਦੇਸ਼ ਵਿਚ ਹਿੰਦੂ ਰਾਸ਼ਟਰ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਯੂ ਸੀ ਸੀ ਨੂੰ ਪੂਰੇ ਦੇਸ਼ ਦੇ ਲੋਕਾਂ ਲਈ ਲਾਗੂ ਕਰਨਾ ਇਸ ਦੀ ਸ਼ੁਰੂਆਤ ਹੈ ,ਜਿਸ ਦਾ ਘੱਟ ਗਿਣਤੀਆਂ ਦੇ ਲੋਕਾਂ ਵਲੋਂ ਤਿਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਵੱਖਵਾਦੀ ਕਾਫਲੇ ਤੇ ਰੋਕ ਲਾਈ ਜਾਵੇ ਕਿਉਂਕਿ ਇਸ ਨਾਲ ਪੰਜਾਬ ਦਾ ਮਹੌਲ ਖੁਰਾਬ ਹੋ ਸਕਦਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ 5000 ਹਜ਼ਾਰ ਗੱਡੀਆਂ ਵਾਲੇ ਵੱਡੇ ਕਾਫ਼ਿਲੇ ਰਾਹੀਂ ਘੱਟਗਿਣਤੀਆਂ ਦੇ ਧਰਮ ਨੂੰ ਦਬਾਉਣ ਵਾਲੀ ਵੱਖਵਾਦੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਵਿਚ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਵੱਖਵਾਦੀ ਕਾਫਲੇ ਨੂੰ ਰੋਕਿਆ ਜਾਣਾ ਚਾਹੀਦਾ ਹੈ ਤਾਂ ਕਿ ਦੇਸ਼ ਵਿੱਚ ਵਸ ਰਹੇ ਘੱਟ ਗਿਣਤੀ ਦੇ ਲੋਕਾਂ ਦੇ ਧਰਮ ਨੂੰ ਬਚਾਇਆ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੰਡੀਗੜ੍ਹ ਭਾਜਪਾ ਦੇ ਇਕ ਕੱਟੜ ਆਗੂ ਘਨੱਇਆ ਮਿਤਲ ਵੱਲੋਂ ਧਰਮਪਰਵਰਤਣ ਰੋਕਣ ਦੇ ਨਾਮ ਹੇਠ ਚੰਡੀਗੜ੍ਹ ਤੋਂ ਬਠਿੰਡਾ ਤੱਕ 5000 ਗੱਡੀਆਂ ਦੇ ਕਾਫਲੇ ਵਾਲ਼ੀ ਯਾਤਰਾ ਕੱਢਣ ਅਤੇ ਹਿੰਦੂ ਤਖ਼ਤ ਦੇ ਮੁਖੀ ਬਰਾਹਮਾਨੰਦ ਗਿਰੀ ਵੱਲੋਂ ਇਸ ਦਾ ਪਟਿਆਲਾ ਵਿਖੇ ਸਵਾਗਤ ਕਰਨ ਵਾਲੇ ਵੱਖਵਾਦੀ ਪ੍ਰੋਗਰਾਮ ਦੀ ਨਿੰਦਾ ਅਤੇ ਸਰਕਾਰ ਤੋਂ ਇਸ ਉਪਰ ਰੋਕ ਲਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਸਪਸ਼ਟ ਕੀਤਾ ਅਗਰ ਅਮ੍ਰਿਤਪਾਲ ਸਿੰਘ ਸਿੱਖੀ ਪ੍ਰਚਾਰ ਦੀ ਗੱਲ ਕਰਨ ਲਈ ਵਹੀਰਾਂ ਕੱਢਦਾ ਹੈ ਤਾਂ ਵਖਵਾਦੀ ਭਾਜਪਾ ਉਸ ਨੂੰ ਖ਼ਾਲਸਤਾਨੀ ਦੱਸ ਕੇ ਐਨ ਐਸ ਰਾਹੀਂ ਡਿਬਰੂਗੜ੍ਹ ਜੇਲ’ਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਜਦੋਂ ਭਾਜਪਾ ਦੇ ਕੱਟੜ ਸਮਰਥਕ ਘਨੱਇਆ ਮਿਤਲ ਵੱਲੋਂ ਘਟ ਗਿਣਤੀਆਂ ਨੂੰ ਦਬਾਉਣ ਲਈ ਵੱਖਵਾਦੀ ਦਾਹਿਸਤ ਯਾਤਰਾ ਕੱਢੀ ਜਾਂਦੀ ਹੈ ਤਾਂ ਹਿੰਦੂ ਤਖ਼ਤ ਦੇ ਮੁਖੀ ਬਰਾਹਮਾਨੰਦ ਗਿਰੀ ਵੱਲੋਂ ਪਟਿਆਲਾ ਵਿਖੇ ਸਵਾਗਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਭਾਈ ਖਾਲਸਾ ਨੇ ਕਿਹਾ ਇਕ ਦੇਸ਼ ਵਿਚ ਹਿੰਦੂ ਧਰਮ ਲਈ ਵੱਖਰੇ ਕਾਨੂੰਨ ਤੇ ਘੱਟ ਗਿਣਤੀਆਂ ਲਈ ਵੱਖਰੇ ਕਾਨੂੰਨ ਵਾਲ਼ੀ ਨੀਤੀ ਦੇਸ਼ ਦੀ ਜਨਤਾ ਲਈ ਬਹੁਤ ਹੀ ਖਤਰਨਾਕ ਹੈ ਭਾਈ ਖਾਲਸਾ ਨੇ ਕਿਹਾ ਦੇਸ਼ ਦੀ ਵਖਵਾਦੀ ਭਾਜਪਾ ਸਰਕਾਰ ਘੱਟ ਗਿਣਤੀਆਂ ਦੇ ਧਰਮ ਨੂੰ ਦਬਾਅ ਕੇ ਆਪਣੇ ਮੁੱਖ ਏਜੰਡੇ ਤਹਿਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਕਾਹਲੀ ਵਿਚ ਹੈ ਜੋਂ ਭਾਜਭਾਈਆਂ ਦਾ ਵੱਖਵਾਦੀ ਏਜੰਡਾ ਕਦੇ ਪੂਰਾ ਨਹੀਂ ਹੋਵੇਗਾ ਕਿਉਂਕਿ ਭਾਰਤ ਦੇਸ਼ ਵਿਚ ਹਰ ਇਨਸਾਨ ਨੂੰ ਆਪਣੇ ਧਰਮ ਵਿੱਚ ਰਹਿ ਕੇ ਆਜ਼ਾਦੀ ਨਾਲ ਜੀਵਨ ਜਿਊਣ ਦਾ ਸੰਵਿਧਾਨਕ ਹੱਕ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਜਪਾਈਆਂ ਵੱਲੋਂ ਘੱਟ ਗਿਣਤੀਆਂ ਦੇ ਧਰਮ ਨੂੰ ਦਬਾਉਣ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਸੰਕਲਪ ਹੇਠ ਕੱਢੇਂ ਜਾ ਰਹੇ 5000 ਗੱਡੀਆਂ ਦੇ ਕਾਫਲੇ ਤੇ ਰੋਕ ਲਾਉਣ ਦੀ ਸਰਕਾਰ ਤੋਂ ਮੰਗ ਕਰਦੀ ਹੈ ਕਿਉਂਕਿ ਇਸ ਨਾਲ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲੱਗ ਸਕਦਾ ਹੈ,ਉਥੇ ਘੱਟ ਗਿਣਤੀ ਧਰਮ ਦੇ ਲੋਕਾਂ ਨੂੰ ਜ਼ੋਰਦਾਰ ਸ਼ਬਦਾਂ’ਚ ਅਪੀਲ ਕਰਦੀ ਹੈ ਕਿ ਇਸ ਵੱਖਵਾਦੀ ਕਾਫਲੇ ਵਾਲ਼ੀ ਯਾਤਰਾ ਦਾ ਵੱਧ ਤੋਂ ਵੱਧ ਵਿਰੋਧਤਾ ਕੀਤੀ ਜਾਵੇ ਤਾਂ ਪੰਜਾਬ ਦੇ ਮਹੋਲ ਸ਼ਾਂਤ ਰੱਖਿਆ ਜਾ ਸਕੇ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਤੋਂ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਅਮਰਜੀਤ ਸਿੰਘ ਧੂਲਕਾ,ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਗੁਰਮੀਤ ਸਿੰਘ ਬਿੱਟੂ ਧਾਲੀਵਾਲ ਆਦਿ ਆਗੂ ਹਾਜਰ ਸਨ।