ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ)—ਜਲੰਧਰ ਦੇ ਗੁਰੂਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਤੋਂ ਨੀਵੀਂ ਜਗ੍ਹਾ ਤੇ ਲਚਾਰ ਅਤੇ ਬਜ਼ੁਰਗਾਂ ਦੇ ਬੈਠਣ ਵਾਲੀਆਂ ਕੁਰਸੀਆਂ ਦੀ ਕੁੱਝ ਲੋਕਾਂ ਵਲੋਂ ਕੀਤੀ ਗਈ ਭੰਨ ਤੋਂੜ ਵਾਲੀ ਘਟਨਾ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਅਤੇ ਇਸ ਘਟਨਾ ਦੀ ਜਿਥੇ ਕਈ ਸਿਆਸੀ ਸਮਾਜਿਕ ਅਤੇ ਧਾਰਮਿਕ ਲੋਕਾਂ ਵੱਲੋਂ ਨਿੰਦਾ ਕੀਤੀ ਜਾ ਰਹੀ, ਉਥੇ ਸਥਾਨਕ ਸ਼ਹਿਰ ਦੇ ਲੋਕਾਂ ਵਲੋਂ ਹਜ਼ਾਰਾਂ ਸੰਗਤਾਂ ਦੇ ਦਸਤਖਾ ਵਾਲੀ ਦਰਖਾਸਤ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਕੇ ਗੁਰਦੁਆਰਾ ਸਾਹਿਬ ਦੀ ਸਰਬਉਚਤਾ ਅਤੇ ਮਰਯਾਦਾ ਦੀ ਪ੍ਰਵਾਹ ਨਾ ਕਰਦਿਆਂ ਬਜ਼ੁਰਗਾਂ ਦੇ ਬੈਠਣ ਵਾਲੀਆਂ ਕੁਰਸੀਆਂ ਦੀ ਕੀਤੀ ਗਈ ਭੰਨ ਤੋਂੜ ਵਾਲੀ ਗੁਰੂਦੁਆਰਾ ਵਿਰੋਧੀ ਮੰਦਭਾਗੀ ਘਟਨਾ ਸੰਬੰਧੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ, ਇਹ ਸਮੇਂ ਦੇ ਲੋੜ ਵਾਲੀ ਸ਼ਲਾਘਾਯੋਗ ਕਾਰਵਾਈ ਕਹੀ ਜਾ ਸਕਦੀ ਹੈ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੀ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਸਥਾਨਕ ਹਜ਼ਾਰਾਂ ਲੋਕਾਂ ਵਲੋਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਇਸ ਸਬੰਧੀ ਕਾਰਵਾਈ ਕਰਨ ਵਾਲੇ ਮੰਗ ਪੱਤਰ ਦੀ ਹਮਾਇਤ ਕਰਦਿਆਂ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਘਟਨਾ ਨਾਲ ਸਬੰਧਤ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਭਵਿੱਖ ਵਿਚ ਅਜਿਹੇ ਵਰਤਾਰੇ ਕਰਨ ਵਾਲਿਆਂ ਨੂੰ ਸਾਵਧਾਨ ਕੀਤਾ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਘਟਨਾ ਦੀ ਨਿੰਦਾ, ਸਥਾਨਕ ਹਜ਼ਾਰਾਂ ਲੋਕਾਂ ਵਲੋਂ ਦਸਤਖਕਾ ਰਾਹੀਂ ਭੇਜੇ ਗਏ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦੀ ਹਮਾਇਤ ਅਤੇ ਸਰਕਾਰ ਤੋਂ ਇਸ ਘਟਨਾ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਕਿਹਾ ਜਦੋਂ ਕੋਈ ਗੈਰ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਦਾਂ ਹੈਂ ਤਾਂ ਪੁਲਿਸ ਉਸੇ ਵਕਤ ਕਾਰਵਾਈ ਕਰਕੇ ਉਸ ਤੇ ਕਾਨੂੰਨੀ ਕਾਰਵਾਈ ਕਰਦੀ ਹੈ ਪਰ ਇਸ ਮਾਮਲੇ’ਚ ਪੁਲਿਸ ਵਲੋਂ ਚੁਪ ਵੱਟਣੀ ਆਮ ਲੋਕਾਂ ਲਈ ਕਈ ਸ਼ੰਕਾਵਾਂ ਪੈਦਾ ਕਰਦਾ ਹੈ ਭਾਈ ਖਾਲਸਾ ਨੇ ਕਿਹਾ ਕੁਰਸੀਆਂ ਗੁਰੂ ਘਰ ਦੀ ਪ੍ਰਾਪਰਟੀ ਦੇ ਨਾਲ ਨਾਲ ਲਚਾਰ ਅਤੇ 80-80,90-90 ਸਾਲ ਦੇ ਰੋਜ਼ਾਨਾ ਸਤਸੰਗਤ ਰੂਪੀ ਨਿਤਨੇਮੀ ਬਜ਼ੁਰਗਾਂ ਨੂੰ ਗੂਰ ਘਰ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਸੰਗਤ ਕਰਨ ਲਈ ਰੱਖੀਆਂ ਗਈਆਂ ਸਨ, ਇਸ ਕਰਕੇ ਇਹ ਘਟਨਾ ਕਰਨ ਵਾਲਿਆਂ ਨੇ ਸਿਰਫ ਗੁਰੂ ਘਰ ਅਤੇ ਗੁਰੂ ਗ੍ਰੰਥ ਸਾਹਿਬ ਦਾ ਹੀ ਅਪਮਾਨ ਨਹੀਂ ਕੀਤਾ ,ਸਗੋਂ ਬਜ਼ੁਰਗਾਂ ਅਤੇ ਸਰੀਰਕ ਲਚਾਰੇ ਗੁਰੂ ਸੰਗਤਰੂਪੀ ਗੁਰਮੁਖਾ ਦਾ ਵੀ ਅਪਮਾਨ ਕੀਤਾ ਹੈ ਉਹਨਾਂ ਭਾਈ ਖਾਲਸਾ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਸਿੱਖ ਰੂਪੀ ਲੋਕ ਗੁਰੂ ਘਰ ਦੀਆਂ ਬੇਅਦਬੀਆਂ ਰੋਕਦੇ ਤਾਂ ਵੇਖੇ ਪਰ ਖੁਦ ਬੇਅਦਬੀ ਕਰਦੇ ਨਹੀਂ ਵੇਖੇ ਉਹਨਾਂ ਸਾਬਕਾ ਫੈਡਰੇਸ਼ਨ ਆਗੂ ਤੇ ਅਨੰਦ ਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸੰਯੁਕਤ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮਹਾਨ ਪੰਥਕ ਆਗੂ ਭਾਈ ਵਸਣ ਸਿੰਘ ਜਫਰਵਾਲ ਸਮੇਤ ਕਈ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆਂ ਤੇ ਸਥਾਨਕ ਹਜ਼ਾਰਾਂ ਸੰਗਤਾਂ ਵੱਲੋਂ ਇਸ ਘਟਨਾ ਵਿਰੁੱਧ ਚੁੱਕੀ ਅਵਾਜ ਨੂੰ ਸਮੇਂ ਅਤੇ ਮੌਕੇ ਦੀ ਅਵਾਜ਼ ਦਸਿਆ ਉਹਨਾਂ ਕਿਹਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਇਸ ਘਟਨਾ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਜਥੇਦਾਰ ਦਲਬੀਰ ਸਿੰਘ ਅੰਮ੍ਰਿਤਸਰ ਤੋਂ ਇਲਾਵਾ ਕਈ ਹੋਰ ਆਗੂ ਵੀ ਹਾਜਰ ਸਨ


