ਗੜ੍ਹਦੀਵਾਲਾ, ਗੁਰਦਾਸਪੁਰ 13 ਜਨਵਰੀ (ਸਰਬਜੀਤ ਸਿੰਘ) ਐਸ ਐਮ ਓ ਡਾ.ਕਰਨ ਸੈਣੀ ਨੇ ਅੱਖਾਂ ਦਾਨ ਕਰਨ ਸਬੰਧੀ ਕੀਤਾ ਜਾਗਰੂਕ, ਨੇਤਰਦਾਨ ਜਾਗਰੂਕਤਾ ਪੰਦਰਵਾੜੇ ਤਹਿਤ ਚੱਲ ਰਹੀ ਮੁਹਿੰਮ ਦੌਰਾਨ ਆਈ ਡੋਨਰ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਦੀ ਹਾਜ਼ਰੀ ਵਿਚ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਮਰਨ ਉਪਰੰਤ ਅੱਖਾਂ ਦਾਨ ਕੀਤੀਆਂ ਜਾਣ, ਤਾਂ ਜੋ ਕਿਸੇ ਨੇਤਰਹੀਣ ਵਿਅਕਤੀ ਦੇ ਜੀਵਨ ਨੂੰ ਰੌਸ਼ਨ ਕਰ ਸਕਣ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਮੌਤ ਤੋਂ ਬਾਅਦ ਅੱਖਾਂ ਦਾਨ ਕਰ ਸਕਦਾ ਹੈ। ਇਸ ਲਈ ਪਹਿਲਾਂ ਇਕ ਮਤਾ- ਪੱਤਰ ਦਾਖਲ ਕਰਨਾ ਹੋਵੇਗਾ। ਮੌਤ ਤੋਂ ਬਾਅਦ 6 ਤੋਂ 8 ਘੰਟੇ ਤੱਕ ਕਿਸੇ ਵੀ ਵਿਅਕਤੀ ਦੀਆਂ
ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇਕ ਵਿਅਕਤੀ ਦੀਆਂ ਅੱਖਾਂ ਦੋ ਵਿਅਕਤੀਆਂ ਦੀ ਜ਼ਿੰਦਗੀ ਨੂੰ ਰੋਸ਼ਨ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅੱਖਾਂ ਦਾਨ ਲਈ ਪ੍ਰਣ ਲੈਣਾ ਚਾਹੀਦਾ ਹੈ ਅਤੇ ਇਸ ਸਬੰਧੀ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਭਾਈ ਮਸੀਤੀ ਨੇ ਕਿਹਾ ਕਿ ਅੱਖਾਂ ਦਾਨ ਕਰਨਾ ਇਕ ਪਵਿੱਤਰ ਕਾਰਜ ਹੈ ਅਤੇ ਸਾਨੂੰ ਜਿਊਂਦੇ ਜੀਅ ਅੱਖਾਂ ਦਾਨ ਕਰਨ ਦਾ ਦ੍ਰਿੜ ਸੰਕਲਪ ਲੈਣਾ ਚਾਹੀਦਾ ਹੈ। ਇਹ ਅੱਖਾਂ ਕਿਸੇ ਵੀ ਨੇਤਰਹੀਣ
ਨੂੰ ਲਗਾਈਆਂ ਜਾ ਸਕਦੀਆਂ ਹਨ। ਉਹ ਮਨੁੱਖ ਇਸ ਸੰਸਾਰ ਨੂੰ ਦੇਖ ਸਕਦਾ ਹੈ। ਮਨੁੱਖ ਦੀਆ ਅੱਖਾਂ ਮਰਨ ਤੋਂ ਬਾਅਦ ਵੀ ਜਿਊਂਦੀਆਂ ਰਹਿੰਦੀਆਂ ਹਨ ਅਤੇ ਉਹ ਮਰਨ ਤੋਂ ਬਾਦ ਵੀ ਇਸ ਸੁੰਦਰ ਸੰਸਾਰ ਨੂੰ ਦੇਖ ਸਕਦਾ ਹੈ।
ਇਸ ਮੌਕੇ ਐਸ ਐਸ ਓ ਡਾ.ਕਰਨ ਸਿੰਘ ਸੈਣੀ,ਡਾ.ਸੁਖਪ੍ਰੀਤ ਕੌਰ,ਡਾ.ਸਗਨ,ਡਾ.ਬਲਜੀਤ ਕੌਰ, ਅਫਸਰ ਡਾ.ਜਸਵਿੰਦਰ ਕੁਮਾਰ ਆਦਿ ਹਾਜ਼ਰ ਸਨ।