ਬਟਾਲਾ, ਗੁਰਦਾਸਪੁਰ, 31 ਦਸੰਬਰ (ਸਰਬਜੀਤ ਸਿੰਘ)– ਬਟਾਲਾ ਟ੍ਰੈਫਿਕ ਪੁਲਿਸ ਹੁਣ ਕਲ ਤੋਂ ਉਹਨਾਂ ਦੁਕਾਨਦਾਰਾਂ ਅਤੇ ਰਾਹਗੀਰਾਂ ਤੇ ਕੇਸ ਦਰਜ ਕਰਨ ਜਾ ਰਹੀ ਦੀ ਅਨੋਸਮੇਂਟ ਕਰ ਰਹੀ ਹੈ ਜਿਹਨਾਂ ਵਲੋਂ ਸੜਕ ਤੇ ਨਾਜਾਇਜ ਕਬਜ਼ੇ ਕੀਤੇ ਹੋਣਗੇ ਜਾ ਗ਼ਲਤ ਢੰਗ ਨਾਲ ਗੱਡੀਆਂ ਜਾ ਵਾਹਨ ਦੀ ਪਾਰਕਿੰਗ ਕੀਤੀ ਹੋਵੇਗੀ ਇਹ ਕਾਰਵਾਈ ਡੀਸੀ ਗੁਰਦਾਸਪੁਰ ਵਲੋਂ ਜਾਰੀ ਆਦੇਸ਼ਾ ਤੋਂ ਬਾਅਦ ਕੀਤੀ ਜਾ ਰਹੀ ਹੈ ਅਤੇ ਪੁਲਿਸ ਅਧਿਕਾਰੀ ਦੱਸ ਰਹੇ ਹਨ ਕਿ ਜੇਕਰ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ ਕਬਜੇ ਖੁਦ ਨਹੀਂ ਹਟਾਏ ਤਾ ਕਲ ਤੋਂ 188 ਦਾ ਮਾਮਲਾ ਦਰਜ ਕੀਤਾ ਜਾਵੇਗਾ ।
ਟਰੈਫਿਕ ਪੁਲੀਸ ਬਟਾਲਾ ਦੇ ਇੰਚਾਰਜ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਪਹਿਲਾ ਵੀ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਚੁਕੀ ਹੈ ਅਤੇ ਅੱਜ ਆਖਰੀ ਵਾਰ ਦੁਕਾਨਦਾਰਾਂ ਨੂੰ ਵਾਰਨਿੰਗ ਦੇਣ ਆਏ ਹਾਂ ਕੀ ਆਪਣੇ ਨਜਾਇਜ ਕਬਜੇ ਹਟਾ ਲਾਏ ਜਾਣ ਨਹੀਂ ਤਾ ਕਲ ਤੋਂ ਡੀਸੀ ਗੁਰਦਾਸਪੁਰ ਦੇ ਹੁਕਮਾਂ ਮੁਤਾਬਕ ਨਜਾਇਜ ਕਬਜਾ ਕਰਨ ਵਾਲੇ ਦੁਕਾਨਦਾਰਾਂ ਅਤੇ ਗ਼ਲਤ ਢੰਗ ਨਾਲ ਸੜਕਾਂ ਤੇ ਪਾਰਕਿੰਗ ਕਰਨ ਵਾਲੇ ਵਾਹਨਾਂ ਦੇ ਵੀ ਕੇਸ ਦਰਜ ਕੀਤੇ ਜਾਣਗੇ ਅਤੇ ਇਹ ਕਾਰਵਾਈ ਸ਼ਹਿਰ ਚ ਟਰੈਫਿਕ ਨੂੰ ਹਰ ਹਾਲ ਵਿੱਚ ਸੁਚਾਰੂ ਢੰਗ ਨਾਲ ਕਰਨ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ |


