ਵਿਸ਼ਵ ਹੈਪਾਟਾਈਟਸ ਦਿਵਸ 2022 ਸਬੰਧੀ ਜਿਲ੍ਹਾ ਪੱਧਰੀ ਸੈਮੀਨਾਰ ।

ਪੰਜਾਬ

 ਗੁਰਦਾਸਪੁਰ , 29 ਜੁਲਾਈ (ਸਰਬਜੀਤ ਸਿੰਘ) ;-  ਸਿਹਤ ਵਿਭਾਗ ਗੁਰਦਾਸਪੁਰ ਵਲੋ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀ ਪ੍ਰਧਾਨਗੀ ਹੇਠ ਵਿਸ਼ਵ ਹੈਪਾਟਾਈਟਸ ਦਿਵਸ 2022 ਸਬੰਧੀ ਜਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ।ਇਸ ਸਾਲ ਵਿਸ਼ਵ ਹੈਪੇਟਾਇਟਿਸ ਦਿਵਸ 2022 ਦਾ ਥੀਮ ਹੈ “Bringing hepatitis Care Closer to you “.

                                                        ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਹੈਪਾਟਾਈਟਸ ਦੀਆਂ ਕਿਸਮਾਂ, ਬਚਾਅ ਅਤੇ ਲੱਛਣਾਂ ਸਬੰਧੀ ਵਿਸਤਾਰਪੁਰਕ ਜਾਣਕਾਰੀ ਦਿੱਤੀ।ਉਹਨਾ ਨੇ ਦਸਿੱਆ ਕਿ ਹੈਪਾਟਾਈਟਸ ਦੀਆ ਪੰਜ ਕਿਸਮਾਂ ਹਨ ਹੈਪਾਟਾਈਟਸ – ਏ,ਬੀ,ਸੀ,ਡੀ ਅਤੇ ਈ। ਇਹਨਾਂ ਵਿਚ ਹੈਪਾਟਾਈਟਸ ਏ ਅਤੇ ਈ ਦੀ ਬਿਮਾਰੀ ਦੂਸ਼ਿਤ ਪਾਣੀ ਪੀਣ ਨਾਲ, ਗਲੇ ਸੜੇ ਫਲ ਖਾਣ ਨਾਲ, ਮੱਖੀਆਂ ਨਾਲ ਦੂਸ਼ਿਤ ਫੱਲ ਅਤੇ ਭੋਜਨ ਖਾਣ ਨਾਲ ਹੁੱਦੀ ਹੈ ਅਤੇ ਹੈਪਾਟਾਈਟਸ ਬੀ ਅਤੇ ਸੀ ਨਸ਼ਿਆਂ ਦੇ ਟੀਕਿਆਂ ਦਾ ਇਸਤਮਾਲ ਕਰਨ ਨਾਲ , ਦੂਸ਼ਿਤ ਖੂਨ ਚੜਾਉਣ ਨਾਲ, ਦੂਸ਼ਿਤ ਸੂਇਆਂ, ਸਰਿਂੰਜਾਂ ਦਾ ਇਸਤੇਮਾਲ ਕਰਨ ਨਾਲ, ਗ੍ਰਸਤ ਵਿਅਕਤੀ ਦੇ ਖੂਨ ਦੇ ਸਪੰਰਕ ਵਿਚ ਆਉਣ ਨਾਲ, ਟੈਟੂ ਬਣਵਾਉਣ ਨਾਲ ਹੁੰਦਾ ਹੈ।

                                                     ਉਹਨਾਂ ਨੇ ਦਸਿਆ ਕਿ ਹੈਪੇਟਾਇਟਿਸ ਤੋ ਬੱਚਣ ਵਾਸਤੇ ਪੀਣ ਵਾਲਾ ਪਾਣੀ ਸਾਫ ਸੋਮਿਆਂ ਤੋ ਹੀ ਪੀਣਾ ਚਾਹੀਦਾ ਹੈ ਗਲੇ ਸੜੇ ਫਲ, ਦੂਸ਼ਿਤ ਭੋਜਣ ਆਦਿ ਤੋ ਪਰਹੇਜ ਕਰਣਾ ਚਾਹਿਦਾ ਹੈ। ਸਰਕਾਰ ਤੋ ਮੰਜੂਰਸ਼ੂਦਾ ਬਲੱਡ ਬੈਂਕ ਤੋ ਜਰੂਰਤ ਪੈਣ ਤੇ ਖੂਨ ਦੀ ਵਰਤੋ ਕਰਣੀ ਚਾਹਿਦੀ ਹੈ।ਟੀਕਿਆਂ ਵਾਸਤੇ ਸਟਰਲਾਈਜਡ ਸੁਈਆਂ ਹੀ ਵਰਤੀਆਂ ਜਾਣ। ਸਰਕਾਰੀ ਹਸਪਤਾਲਾ ਵਿਚ ਹੈਪਾਟਾਈਸ ਦਾ ਇਲਾਜ ਮੁਫਤ ਕੀਤਾ ਜਾਦਾ ਹੈ।

                                                     ਭਾਰਤ ਸਰਕਾਰ ਵੱਲੋਂ ਨੈਸ਼ਨਲ ਹੈਪੇਟਾਇਟਿਸ ਕੰਟਰੋਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।ਇਸ ਪ੍ਰੋਗਰਾਮ ਅਧੀਨ ਪੰਜਾਬ ਰਾਜ ਦੇ 23 ਜਿਲਿ੍ਹਆਂ, 3 ਮੈਡੀਕਲ ਕਾਲਜਾਂ, 13 ਏ.ਆਰ.ਟੀ., 11 ਓ.ਐਸ.ਟੀ., 1 ਸਬ ਡਵੀਜਨਲ ਹਸਪਤਾਲ ਬਟਾਲਾ ਅਤੇ 3 ਮਾਡਲ ਟ੍ਰੀਟਮੈਂਟ ਸੈਂਟਰਾਂ ਵਿਚ ਹੈਪੇਟਾਇਟਿਸ ਸੀ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ।ਇਸ ਦੇ ਨਾਲ ਹੀ ਹੈਪੇਟਾਇਟਿਸ ਬੀ ਦੀ ਸਕਰੀਨਿੰਗ ਇਸ ਸਾਲ ਸੀ.ਐਚ. ਗੁਰਦਾਸਪੁਰ ਅਤੇ ਐਸ.ਡੀ.ਐਚ. ਬਟਾਲਾ ਵਿਖੇ ਸ਼ੁਰੂ ਕੀਤੀ ਗਈ ਹੈ। ਇਸ ਪ੍ਰੋਗਰਾਮ ਦਾ ਮੰਤਵ ਲੋਕਾਂ ਵਿਚ ਹੈਪੇਟਾਇਟਿਸ ਸੀ ਦੀ ਬਿਮਾਰੀ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ। ਇਸ ਪ੍ਰੋਗਰਾਮ ਅਧੀਨ ਸਟੇਟ ਪੱਧਰ ਤੋਂ ਹੈਪੇਟਾਇਟਿਸ ਬੀ ਪੋਜਟਿਵ ਪ੍ਰਸੂਤਾ ਤੋਂ ਜਨਮੇ ਨਵਜਾਤ ਬੱਚਿਆਂ ਲਈ ਹੈਪੇਟਾਇਟਿਸ ਬੀ ਅਮਿਊਨੋ ਗਲੋਬੋਲਿਨ ( ਵੈਕਸੀਨ) ਪ੍ਰਾਪਤ ਹੋਈਆਂ ਹਨ ਜਿਸ ਨੂੰ 24 ਘੰਟਿਆਂ ਦੇ ਅੰਦਰ ਅੰਦਰ ਲਗਾਉਣੀ ਲਾਜਮੀ ਕੀਤੀ ਗਈ ਹੈ।ਇਸ ਵੈਕਸੀਨ ਐਸ.ਡੀ.ਐਚ. ਬਟਾਲਾ

                                        ਜਿਲ੍ਹਾ ਐਪੀਡਿਮਾਲੋਜਿਸਟ, ਡਾ. ਵੰਦਨਾ ਜੀ ਨੇ ਹੈਪੇਟਾਇਟਿਸ ਸੀ ਦੀ ਬਿਮਾਰੀ ਕੀਤੇ ਜਾਣ ਵਾਲੇ ਸਾਰੇ ਟੈਸਟਾਂ ਅਤੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਮੈਡੀਕਲ ਅਤੇ ਪੈਰਾ ਮੈਡਿਕਲ ਸਟਾਫ ਨੂੰ ਹਦਾਇਤ ਕੀਤੀ ਕਿ ਹੈਪੇਟਾਇਟਿਸ ਦੀ ਬਮਾਰੀ ਸਬੰਧੀ ਅਪਣੇ ਅਪਣੇ ਬਲਾਕ ਅਧੀਨ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਹੈਪੇਟਾਇਟਿਸ ਸੀ ਸਬੰਧੀ ਜਿਲ੍ਹਾ ਹਸਪਤਾਲ ਵਿਚ ਕੀਤੇ ਜਾਣ ਵਾਲੇ ਮੁਫਤ ਇਲਾਜ ਸਬੰਧੀ ਦਸਿਆ ਜਾਵੇ।

                                          ਇਸ ਮੋਕੇ ਤੇ ਡਾ. ਚੇਤਨਾ (ਐਸ.ਐਮ.ਓ. ਡੀ.ਐਚ. ਬੱਬਰੀ), ਡਾ. ਪ੍ਰੇਮ ਜੋਤੀ, ਡਾ. ਅਜਿਤੇਸ਼ਵਰ (ਐਮ.ਓ. ਡੀ.ਐਚ. ਬੱਬਰੀ), ਡਾ. ਮਮਤਾ (ਮੈਡੀਕਲ ਅਫਸਰ), ਸ਼੍ਰੀ ਮਤੀ ਸ਼ਮਿੰਦਰ ਕੌਰ (ਮੇਟਰਨ) ਅਤੇ ਮਲੇਰੀਆ ਸ਼ਾਖਾ ਦੇ ਮ.ਪ.ਹ.ਵ.(ਮੇਲ) ਅਤੇ ਮ.ਪ.ਸੁਪ.(ਮੇਲ)  ਹਾਜਰ ਸਨ।

Leave a Reply

Your email address will not be published. Required fields are marked *