ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ)– ਸਰਕਾਰੀ ਕਾਲਜ ਦੇ ਨਜਦੀਕ 3 ਅਣਪਛਾਤੇ ਚੋਰਾਂ ਵੱਲੋਂ ਇੱਕ ਦੁਕਾਨ ਦੇ ਗਲੇ ਵਿੱਚ ਪੈਸੇ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਅਮਿਤ ਮਹਾਜਨ ਪੁੱਤਰ ਪ੍ਰੇਮ ਕੁਮਾਰ ਮਹਾਜਨ ਵਾਸੀ ਸਰਕਾਰੀ ਕਾਲਜ ਰੋਡ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੀਰਥ ਰਾਮ ਕਰਿਆਨਾ ਸਟੋਰ ਹੈ। ਉਹ ਸ਼ਾਮ ਨੂੰ 5.26 ਮਿੰਟ ਤੇ ਦੁਕਾਨ ਦੇ ਪਿੱਛੇ ਆਪਣੇ ਘਰ ਚਾਹ ਪੀਣ ਲਈ ਚੱਲਾ ਗਿਆ, ਜਦੋ ਕਿ ਆਪਣੀ ਲੜਕੀ ਨੂੰ ਦੁਕਾਨ ਤੇ ਬੈਠਾ ਦਿੱਤਾ। ਇਸ ਮੌਕੇ 3 ਮੋਟਰਸਾਇਕਲ ਸਵਾਰ ਲੋਕ ਆਏ। ਜਿਨ੍ਹਾਂ ਵਿੱਚ 1 ਦੁਕਾਨ ਦੇ ਅੰਦਰ ਆਇਆ ਜਦੋਂ ਕਿ 2 ਵਿਅਕਤੀ ਬਾਹਰ ਹੀ ਖੜੇ ਸਨ। ਉਸਨੇ ਉਸਦੀ ਲੜਕੀ ਕੋਲੋਂ ਸਾਬੁਣ ਦੀ ਡਿਮਾਂਡ ਕੀਤੀ ਤਾਂ ਪਿੱਛੇ ਜਾ ਕੇ ਸਾਬੁਣ ਲੈਣ ਗਈ ਤਾਂ ਉਸ ਚੋਰ ਨੇ ਗਲੇ ਵਿੱਚੋਂ ਨਕਦੀ ਚੋਰੀ ਕਰਨ ਤੋਂ ਬਾਅਦ ਫਰਾਰ ਹੋ ਗਏ। ਲੜਕੀ ਵੱਲੋਂ ਰੌਲਾ ਪਾਉਣ ਤੇ ਚੋਰਾਂ ਦਾ ਪਿੱਛਾ ਵੀ ਕੀਤਾ ਗਿਆ, ਪਰ ਉਹ ਫਰਾਰ ਹੋਣ ਚ ਕਾਮਯਾਬ ਹੋ ਗਏ। ਇਸ ਸਬੰਧੀ ਪੁਲਸ ਥਾਣਾ ਸਿਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਵਰਣਯੋਗ ਹੈ ਇਹ ਕਿ ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਅਤੇ ਲੁੱਟ ਖਸੁੱਟ ਦੀ ਵਾਰਦਾਤਾਂ ਵਿੱਚ ਅਥਾਹ ਵਾਧਾ ਹੋ ਰਿਹਾ ਹੈ। ਬੀਤੀ ਦਿਨ੍ਹੀਂ ਨਿਊ ਸੰਤ ਨਗਰ ਕੰਪਲੈਕਸ ਦੇ ਨਜਦੀਕ ਸੈਰ ਕਰਦੇ ਸਮੇਂ ਇੱਕ ਔਰਤ ਕੋਲੋਂ ਲੁਟੇਰਿਆਂ ਵੱਲੋਂ ਕੰਨਾ ਦੀਆ ਵਾਲੀਆਂ ਖੋਹ ਫਰਾਰ ਹੋ ਗਏ ਅਤੇ ਪਿੰਡ ਸਾਧੂਚੱਕ ਵਿਖੇ ਵੀ ਇੱਕ ਵਿਅਕਤੀ ਨੂੰ ਤੇਜਧਾਰ ਹਥਿਆਰ ਦਿਖਾ ਕੇ ਮੋਬਾਇਲ ਖੋਹ ਲੈਣ , ਜਦੋਂ ਪਿੰਡ ਦੇਲੋਕਾਂ ਵਿੱਚ ਪਿੱਛਾ ਗਿਆ ਤਾ ਲੁਟੇਰੇ ਮੋਬਾਇਲ ਸੁੱਟ ਕੇ ਭੱਜ ਗਏ।


