ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)–ਸੀਨੀਅਰ ਕਾਂਗਰਸੀ ਆਗੂ, ਹਲਕਾ ਕਾਦੀਆਂ ਦੇ ਵਿਧਾਇਕ ਅਤੇ ਪੰਜਾਬ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਸੀ ਗੁਰਦਰਸ਼ਨ ਕੌਰ ਧਾਰੀਵਾਲ ਦਾ ਦੇਹਾਂਤ ਹੋ ਗਿਆ। ਬਾਜਵਾ ਸਾਹਿਬ ਦੀ ਮਾਤਾ ਪਹਿਲਾਂ ਹੀ ਚਲਾਣਾ ਕਰ ਗਏ ਸਨ। ਹੁਣ ਉਹ ਸਾਰਾ ਦੁੱਖ ਸੁੱਖ ਆਪਣੀ ਮਾਸੀ ਨਾਲ ਕਰਦੇ ਸਨ। ਜਿਨ੍ਹਾਂ ਨੂੰ ਉਨ੍ਹਾਂ ਦਾ ਬਹੁਤ ਆਸਰਾ ਸੀ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਸਮੂਹ ਇਲਾਕੇ ਦੇ ਕਾਂਗਰਸੀ ਅਤੇ ਪੰਜਾਬ ਦੀ ਬੁੱਧੀਜੀਵੀ ਲੋਕ ਖੜ੍ਹੇ ਹੋਏ ਹਨ। ਉਨ੍ਹਾਂ ਦੀ ਮਾਸੀ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋ ਰਹੇ ਲੋਕ।



