ਸੁਪਰੀਮ ਕੋਰਟ ਨੂੰ ਮਨੀਪੁਰ ਦੇ ਇਸ ਖੂਨੀ ਵਰਤਾਰੇ ਦੀ ਜਾਂਚ ਕਰਕੇ ਅਸਲ ਮੁਰਜਮਾ ਨੂੰ ਦੇਸ਼ ਸਾਹਮਣੇ ਲਿਆਉਣਾ ਚਾਹੀਦਾ-ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 22 ਜੁਲਾਈ (ਸਰਬਜੀਤ ਸਿੰਘ)– ਭਾਜਪਾ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਦੇ ਰਾਜ ਮਨੀਪੁਰ ਵਿਚ ਮਈ ਮਹੀਨੇ ਤੋਂ ਚਲ ਰਹੀ ਭਰਾ ਮਾਰੂ ਜੰਗ ਉਪਰ‌ ਪ੍ਰਧਾਨ ਮੰਤਰੀ ਨੇ ਅੱਜ ਤੱਕ ਮੂੰਹ ਨਹੀਂ ਸੀ ਖੋਲਿਆ ਹੁਣ ਜਦੋਂ ਦੋ ਔਰਤਾਂ ਨੂੰ ਨਗੇਜ਼ ਹਾਲਤ ਵਿੱਚ ਘੁਮਾਉਣ , ਬਲਾਤਕਾਰ ਕਰਨ ਦੀ ਘਟਨਾ ਨੇ ਦੇਸ ਨੂੰ ਦੁਨੀਆਂ ਭਰ ਵਿੱਚ ਸ਼ਰਮਸ਼ਾਰ ਕਰਨ ਵਾਲ਼ੀ ਵੀਡੀਓ ਸਾਹਮਣੇ ਆਈ ਹੈ ਤਾਂ ਪ੍ਰਧਾਨ ਮੰਤਰੀ ਮਗਰਮੱਛ ਦੇ ਹੰਝੂ ਵਹਾਉਣ ਦਾ ਨਾਟਕ ਕਰ ਰਿਹਾ ਹੈ। ਇਹ ਦੋਸ ਲਾਉਂਦਿਆਂ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਮਨੀਪੁਰ ਵਿਚ ਬੀਤੇ ਢਾਈ ਮਹੀਨੇ ਤੋਂ ਵਾਪਰ ਰਹੇ ਘਟਨਾਕ੍ਰਮ ਕਰਮ ਲਈ ਪੂਰੀ ਤਰ੍ਹਾਂ ਮੋਦੀ ਅਤੇ ਸ਼ਾਹ ਦੀ ਜੋੜੀ ਜ਼ੁੰਮੇਵਾਰ ਹੈ। ਮੋਦੀ ਸਰਕਾਰ ਅਤੇ ਆਰ ਐਸ ਐਸ ਵੋਟਾਂ ਦੀ ਬੜੀ ਹੀ ਬੇਸ਼ਰਮੀ ਭਰੀ ਰਾਜਨੀਤੀ ਕਰ ਰਹੇ ਹਨ। ਬੱਖਤਪੁਰਾ ਨੇ‌ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਵਲੋਂ ਮਨੀਪੁਰ ਦੀ ਘਟਨਾ ਦਾ ਸੂ‌ ਮੋਟੋ ਲੈਣਾਂ ਮੋਦੀ ਸਰਕਾਰ ਨੂੰ ਮੁਰਜਮਾ ਦੇ ਕਟਹਿਰੇ ਵਿੱਚ ਖੜਾ ਕਰਨ ਦੇ ਤੁਲ ਹੈ। ਉਨ੍ਹਾਂ ਕਿਹਾ ਸੁਪਰੀਮ ਕੋਰਟ ਨੂੰ ਮਨੀਪੁਰ ਦੇ ਇਸ ਖੂਨੀ ਵਰਤਾਰੇ ਦੀ ਜਾਂਚ ਕਰਕੇ ਅਸਲ ਮੁਰਜਮਾ ਨੂੰ ਦੇਸ਼ ਸਾਹਮਣੇ ਲਿਆਉਣਾ ਚਾਹੀਦਾ ਹੈ ਅਤੇ ਮਨੀ ਪੁਰ ਦੀ ਸਰਕਾਰ ਨੂੰ ਚਲਦਾ ਕੀਤਾ ਜਾਣਾ ਚਾਹੀਦਾ ਹੈ।

Leave a Reply

Your email address will not be published. Required fields are marked *