ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)–ਬਟਾਲਾ ਫੈਜਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਸੀ ਪੀ ਐਮ, ਸੀ ਪੀ ਆਈ ਐਮ ਐਲ ਅਤੇ ਆਰ ਐਮ ਪੀ ਆਈ ਦੇ ਆਗੂਆਂ ਦੀ ਮੀਟਿੰਗ ਹੋਈ ਜਿਸ ਮੀਟਿੰਗ ਵਿੱਚ ਸ਼ਮਸ਼ੇਰ ਸਿੰਘ, ਰਣਬੀਰ ਸਿੰਘ ਵਿਰਕ ਜਗੀਰ ਸਿੰਘ ਕਿਲਾ ਲਾਲ ਸਿੰਘ , ਜਨਕ ਰਾਜ ਗੁਲਜ਼ਾਰ ਸਿੰਘ ਭੁੰਬਲੀ, ਪਿੰਟਾ ਤਲਵੰਡੀ ਭਰਥ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਸ਼ਾਮਲ ਸਨ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਸਾਡੀਆਂ ਖ਼ਬੀਆਂ ਧਿਰਾਂ ਮਾਨ ਸਰਕਾਰ ਵਲੋਂ ਪੰਜਾਬ ਵਿਜੀਲੈਂਸ ਰਾਹੀਂ ਅਜੀਤ ਅਦਾਰੇ ਵਿਰੁੱਧ ਕੀਤੀ ਜਾ ਰਹੀ ਬਦਲਾ ਲਊ ਕਾਰਵਾਈ ਦੀ ਨਿਖੇਦੀ ਕਰਦੀਆਂ ਹਨ। ਆਗੂਆਂ ਕਿਹਾ ਕਿ ਮਾਨ ਸਰਕਾਰ ਨੇ ਅਜੀਤ ਅਦਾਰੇ ਨੂੰ ਆਪਣੇ ਨਿਸ਼ਾਨੇ ਉਪਰ ਇਸ ਕਰਕੇ ਲਿਆ ਹੈ ਕਿ ਅਜੀਤ ਅਦਾਰੇ ਨੇ ਮਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਦਾਰੇ ਨੂੰ ਚਲਾਉਣ ਤੇ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ 14 ਮਹੀਨੇ ਦੇ ਰਾਜ ਵਿੱਚ ਹੀ ਅੱਤ ਦੀ ਘਮੁਡੀ ਹੋ ਗਈ ਹੈ, ਸਰਕਾਰ ਸਾਰੇ ਪੰਜਾਬ ਵਿੱਚ ਪੁਲਿਸ ਅਤੇ ਵਿਜੀਲੈਂਸ ਨੂੰ ਆਪਣੇ ਸਿਆਸੀ ਵਿਰੋਧੀਆਂ ਖਿਲਾਫ਼ ਵਰਤ ਰਹੀ ਹੈ।ਪਿਛਲੀਆ ਸਰਕਾਰਾਂ ਦੀ ਤਰਜ਼ ਉਪਰ ਮਾਨ ਸਰਕਾਰ ਨੇ ਵੀ ਪੁਲਿਸ ਅਤੇ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਿਆਸੀ ਕਰਨ ਕਰ ਦਿੱਤਾ ਹੈ ਜਿਸ ਦਾ ਸਰਕਾਰ ਨੂੰ ਭਵਿੱਖ ਵਿਚ ਖਮਿਆਜ਼ਾ ਭੁਗਤਣਾ ਪਵੇਗਾ। ਮੀਟਿੰਗ ਵਿੱਚ ਦਿਲੀ ਵਿਚ ਪਹਿਲਵਾਨਾਂ ਦੇ ਚਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਗਿਆ ਕਿ ਮੋਦੀ ਸਰਕਾਰ ਬੜੀ ਬੇਸ਼ਰਮੀ ਨਾਲ ਪਹਿਲਵਾਨਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਕਥੀਤ ਦੋਸ਼ੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਚੁਪ ਧਾਰੀ ਰੱਖ ਕੇ ਸਾਥ ਦੇ ਰਹੀ ਹੈ ਪਰ ਦੇਸ ਦੇ ਲੋਕ ਅਵੱਸ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸੀਖਾਂ ਪਿੱਛੇ ਬੰਦ ਕਰਕੇ ਹੀ ਦੱਮ ਲਵੇਗੀ