ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)–ਬਾਲ ਵਿਆਹ- ਇੱਕ ਸਮਾਜਿਕ ਅਪਰਾਧ ਹੈ। ਅਫਰੀਕਾ ਅਤੇ ਏਸ਼ੀਆ ਦੇ ਦੇਸ਼ਾਂ ਵਿਚ ਹਰ ਰੋਜ ਪੰਦਰਾਂ ਸਾਲ ਤੋਂ ਘੱਟ ਉਮਰ ਦੀਆਂ 39000 ਲੜਕੀਆਂ ਦੀਆਂ ਸ਼ਾਦੀਆਂ ਵੱਡੀ ਉਮਰ ਦੇ ਮਰਦਾਂ ਨਾਲ ਕਰ ਦਿੱਤੀਆਂ ਜਾਂਦੀਆਂ ਹਨ, ਭਾਵ ਡੇਢ ਕਰੋੜ ਹਰ ਸਾਲ। ਇਸ ਛੋਟੀ ਉਮਰੇ ਉਹ ਮੱਧੀਆਂ ਜਾਂਦੀਆਂ ਹਨ ਜਲਦੀ ਪਰੈਗਨੈਂਟ ਹੋ, ਛੋਟੀ ਉਮਰੇ ਮਾਵਾਂ ਬਣਕੇ ਰੁਲ ਜਾਂਦੀਆਂ ਹਨ, ਸਮੇਂ ਤੋਂ ਪਹਿਲਾਂ ਮਰ ਜਾਂਦੀਆਂ ਹਨ। UNO ਸ਼ੋਸ਼ਲ ਕੌਂਸਲ ਜਾਗੋ, ਕੁਝ ਕਰੋ। ਅਜਿਹਾ ਪਸ਼ੂਪਣਾ ਤੇ ਸ਼ੋਸ਼ਣ ਰੋਕੋ, ਦੇਸ਼ਾਂ ਤੋਂ ਕਾਨੂੰਨ ਬਣਵਾਓ, ਪਾਬੰਦੀਆਂ ਲਾਓ, ਦੋਸ਼ੀਆਂ ਨੂੰ ਸਜ਼ਾ ਦਿਵਾਓ