ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਪੁਲਸ ਦੇ ਡੀ.ਜੀ.ਪੀ ਗੌਰਵ ਯਾਦਵ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੌਜੂਦਾ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਬੇਹਤਰ ਸੇਵਾਵਾਂ ਦੇਣ ਲਈ ਫੋਰਸ ਦੇ ਆਧੁਨਿਕ ਕਰਨ ਦੇ ਤਰੀਕਿਆ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ |
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਵੱਖ-ਵੱਖ ਡੋਮੇਨਾਂ ਵਿੱਚ ਨਵੀਂ ਭਰਤੀ ਕੀਤੇ 144 ਸਿਵਲ ਸਪੋਰਟਸ ਸਟਾਫ ਨੂੰ ਨਿਯੁਕਤੀ ਪੱਤਰ ਵੰਡੇ | ਇਸਦੀ ਸ਼ਮੂਲੀਅਤ ਸੂਬੇ ਵਿੱਚ ਅਤਿ ਆਧੁਨਿਕ ਪੱਧਰ ਤੇ ਪਲਾਨਿੰਗ ਨੂੰ ਮਜਬੂਤੀ ਦੇਵੇਗੀ | ਖਾਸਾ ਅੰਮਿ੍ਤਸਰ ਵਿਖੇ ਪੰਜਾਬ ਪੁਲਸ ਅਤੇ ਬੀ.ਐਸ.ਫੀ ਵਿੱਚ ਇੱਕ ਤਾਲਮੇਲ ਕਮੇਟੀ ਮੀਟਿੰਗ ਹੋਈ | ਜਿਸਦੀ ਅਗੁਵਾਈ ਸਪੈਸ਼ਲ ਡੀ.ਜੀ.ਪੀ ਲਾਅ ਐਂਡ ਆਰਡਰ, ਪੰਜਾਬ ਦੇ ਆਈ.ਜੀ ਬੀ.ਐਸ.ਐਫ ਪੰਜਾਬ ਵੱਲੋਂ ਕੀਤੀ ਗਈ | ਇਹ ਮੌਕੇ ਦੋਵੇਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਜਿੰਨ੍ਹਾਂ ਪੰਜਾਬ ਵਿੱਚ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਵਿੱਚ ਇੱਕ ਅਹਿਮ ਮੀਟਿੰਗ ਦਾ ਗਠਨ ਕਰਕੇ ਨਵੀਂ ਤਕਨੀਕ ਨਾਲ ਸੂਬੇ ਵਿੱਚ ਪੁਲਸ ਨੂੰ ਲੈਸ ਕਰਨ ਲਈ ਕੰਮ ਆਰੰਭਿਆ |