ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਨਵਾਂ ਪਿੰਡ ਸਰਦਾਰਾਂ ਵਿਖੇ ਲਗਾਇਆ ਮੁਫ਼ਤ ਮੈਡੀਕਲ ਕੈਂਪ

ਗੁਰਦਾਸਪੁਰ

ਮਾਹਿਰ ਡਾਕਟਰਾਂ ਨੇ 157 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ

ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ ) – ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ, ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿ਼ਲ੍ਹਾ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਅੱਜ ਨਵਾਂ ਪਿੰਡ ਸਰਦਾਰਾਂ, ਤਹਿਸੀਲ ਗੁਰਦਾਸਪੁਰ ਵਿੱਚ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਅਮਨਦੀਪ ਹਸਪਤਾਲ, ਅੰਮ੍ਰਿਤਸਰ ਦੇ ਸਹਿਯੋਗ ਨਾਲ ਲਗਵਾਇਆ ਗਿਆ। ਇਸ ਮੌਕੇ `ਤੇ ਸ੍ਰੀ ਰਾਜੀਵ ਸਿੰਘ, ਸਕੱਤਰ ਰੈਡ ਕਰਾਸ ਸੋਸਾਇਟੀ, ਗੁਰਦਾਸਪੁਰ ਵੱਲੋਂ ਦਸਿਆ ਗਿਆ ਕਿ ਇਸ ਕੈਂਪ ਵਿਚ ਅਮਨਦੀਪ ਹਸਪਤਾਲ ਵਲੋਂ ਡਾ. ਵੁਹਾਨ, ਐੱਮ.ਐੱਸ ਆਰਥੋ, ਡਾ. ਵਕਾਰ ਹੁਸੈਨ, ਐੱਮ.ਡੀ, ਮੈਡੀਸਨ ਅਤੇ ਡਾ. ਬਬੀਤਾ, ਐੱਮ.ਡੀ, ਇਸਤਰੀ ਰੋਗਾਂ ਦੇ ਮਾਹਿਰ ਡਾਕਟਰਾਂ ਨੇ 157 ਮਰੀਜਾਂ ਦਾ ਚੈਕਅਪ ਕੀਤਾ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ।

ਇਸ ਤੋਂ ਇਲਾਵਾ ਇਸ ਕੈਂਪ ਵਿਚ ਨਵਾਂ ਪਿੰਡ ਸਰਦਾਰਾ ਦੇ ਨਾਲ ਲੱਗਦੇ ਪਿੰਡਾਂ ਦੇ ਕਾਫੀ ਮਰੀਜਾਂ ਨੇ ਆਕੇ ਆਪਣਾ ਚੈਕਅਪ ਕਰਵਾਇਆ ਅਤੇ ਮੁਫਤ ਦਵਾਈਆ ਵੀ ਪ੍ਰਾਪਤ ਕੀਤੀਆ। ਇਸ ਕੈਂਪ ਵਿਚ ਦਵਾਈ ਲੈਣ ਆਈ ਮਰੀਜ਼ ਸਕੁੰਲਤਲਾ ਦੇਵੀ, ਪੂਜਾ ਦੇਵੀ ਅ਼ਤੇ ਮਨੋਹਰ ਲਾਲ ਵਲੋਂ ਜਿ਼ਲ੍ਹਾ ਪ੍ਰਸਾਸਨ ਅਤੇ ਰੈਡ ਕਰਾਸ ਸੋਸਾਇਟੀ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਕਾਫੀ ਪ੍ਰਸੰਸਾ ਕੀਤੀ।

ਰਜਿੰਦਰ ਕੁਮਾਰ ਸਰਪੰਚ ਨਵਾ ਪਿੰਡ ਸਰਦਾਰਾ ਵਲਂੋ ਪਿੰਡ ਵਾਸੀਆਂ ਦੀ ਤਰਫੋ ਜਿ਼ਲ੍ਹਾ ਪ੍ਰਸਾਸਨ, ਰੈੱਡ ਕਰਾਸ ਸੁਸਾਇਟੀ ਅਤੇ ਅਮਨਦੀਪ ਹਸਪਤਾਲ ਅੰਮ੍ਰਿਤਸਰ ਤੋ ਆਏ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਚਿੰਨ ਦੇਕੇ ਸਨਮਾਇਤ ਵੀ ਕੀਤਾ ਗਿਆ। ਇਸ ਮੌਕੇ ਤੇ ਸ੍ਰੀਮਤੀ ਗਗਨਦੀਪ ਕੌਰ ਪ੍ਰਿਸੀਪਲ, ਸਰਕਾਰੀ ਪ੍ਰਾਇਮਰੀ ਸਕੂਲ, ਨਵਾ ਪਿੰਡ ਸਰਦਾਰਾ, ਯੋਗੇਸ ਕੁਮਾਰ, ਪੀ.ਆਰ.ਓ ਅਮਨਦੀਪ ਹਸਪਤਾਲ, ਅਮ੍ਰਿਤਸਰ ਅਤੇ ਕਾਫੀ ਪਿੰਡਾਂ ਦੀਆਂ ਆਂਗਨੜਵਾੜੀ ਵਰਕਰਜ਼ ਵੀ ਹਾਜ਼ਰ ਸਨ।  

Leave a Reply

Your email address will not be published. Required fields are marked *