ਗੁਰਦਾਸਪੁਰ, 22 ਨਵੰਬਰ (ਸਰਬਜੀਤ ਸਿੰਘ)– ਉਪ ਮੰਡਲ ਅਫਸਰ ਇੰਜੀ ਹਿਰਦੇਪਾਲ ਸਿੰਘ ਨੇ ਕਿਹਾ ਕਿ 220 ਕੇ.ਵੀ ਸਬ ਸਟੇਸ਼ਨ ਤੇ ਸਟਡਾਊਨ ਹੋਣ ਕਰਕੇ 66 ਕੇ ਵੀ ਸਬ ਸਟੇਸ਼ਨ ਰਣਜੀਤ ਬਾਗ ਤੋਂ ਚੱਲਣ ਵਾਲੇ 11 ਕੇਵੀ ਪੁੱਡਾ ਫੀਡਰ, 11 ਕੇਵੀ ਜੀ.ਐਸ ਨਗਰ, 11 ਕੇਵੀ ਬੇਅੰਤ ਕਾਲਜ ਫੀਡਰ, 11 ਕੇਵੀ ਆਈਟੀਆਈ ਫੀਡਰ, 11 ਕੇਵੀ ਸਾਹੋਵਾਲ ਫੀਡਰ ਦੀ ਬਿਜਲੀ ਸਪਲਾਈ 22 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 10.30 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਪੁੱਡਾ ਕਲੋਨੀ, ਡੀ.ਸੀ. ਰਿਹਾਇਸ਼, ਐਸ.ਐਸ.ਪੀ ਰਿਹਾਇਸ਼, ਪੰਚਾਇਤ ਭਵਨ, ਖੇਤੀਬਾੜੀ ਰੋਡ, ਰੁਲੀਆ ਰਾਮ ਕਲੋਨੀ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।


