ਸੀ.ਬੀ.ਏ ਇਨਫੋਟੈਕ ਵਲੋਂ ਨਾਰੀ ਸ਼ਕਤੀ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ

ਗੁਰਦਾਸਪੁਰ

ਪਰਿਵਾਰ ਅਤੇ ਸਮਾਜ ਦੇ ਸਹਿਯੋਗ ਨਾਲ ਹੀ ਔਰਤਾਂ ਹਰ ਖੇਤਰ ਵਿਚ ਮੱਲਾਂ ਮਾਰ ਸਕਦੀਆਂ ਹਨ : ਡਾ.ਤਕਦੀਰ ਮਿਸ ਇੱਡੀਆ 2025

ਨਸ਼ਿਆਂ ਦੇ ਖਾਤਮੇ ਲਈ ਔਰਤਾਂ ਵੀ ਮੋਹਰੀ ਹੋ ਕੇ ਭੂਮਿਕਾ ਨਿਭਾਉਣ : ਡੀ.ਐਸ.ਪੀ ਉਂਕਾਰ ਸਿੰਘ

ਔਰਤਾਂ ਨੇ ਆਪਣੀ ਮਿਹਨਤ ਦੇ ਦਮ ਨਾਲ ਦੁਨੀਆ ਵਿਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ : ਡਾ.ਵਰਿੰਦਰ ਮੋਹਨ

ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ) – ਗੁਰਦਾਸਪੁਰ ਦੀ ਮਸ਼ਹੂਰ ਆਈ.ਟੀ ਅਤੇ ਕੰਪਿਊਟਰ ਦੀ ਕੋਚਿੰਗ ਦੇਣ ਵਾਲੀ ਮਾਹਿਰ ਸੰਸਥਾ ਸੀ.ਬੀਏ ਇਨਫੋਟੈਕ ਵਲੋਂ ਨਾਰੀ ਸ਼ਕਤੀ ਦੇ ਵਿਸ਼ੇ ’ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਡਾ.ਤਕਦੀਰ ਮਿਸ ਇੰਡੀਆ 2025 ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡੀ.ਐਸ.ਪੀ ਉਕਾਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਡਾ.ਤਕਦੀਰ ਨੇ ਕਿਹਾ ਕਿ ਪਰਿਵਾਰ ਦੇ ਸਹਿਯੋਗ ਨਾਲ ਹੀ ਮਹਿਲਾਵਾਂ ਹਰ ਖੇਤਰ ਵਿਚ ਅੱਗੇ ਲੰਘ ਸਕਦੀਆਂ ਹਨ। ਉਹਨਾਂ ਕਿਹਾ ਕਿ ਅੱਜ ਭਾਰਤ ਦੀਆਂ ਮਹਿਲਾਵਾਂ ਦਾ ਪੂਰੀ ਦੁਨੀਆ ਵਿਚ ਨਾਮ ਹੈ ਜਿਹਨਾਂ ਨੇ ਆਪਣੀ ਮਿਹਨਤ ਨਾਲ ਆਪਣਾ ਨਾਮ ਰੌਸ਼ਨ ਕੀਤਾ ਹੈ। ਔਰਤਾਂ ਨੂੰ ਅੱਗੇ ਵੱਧਣ ਲਈ ਖੁਦ ਆਤਮ ਨਿਰਭਰ ਹੋਣਾ ਪਵੇਗਾ ਜਿਸ ਨਾਲ ਉਹ ਹਰ ਖੇਤਰ ਵਿਚ ਬੁਲੰਦੀਆਂ ਨੂੰ ਛੂਹ ਸਕਦੀਆਂ ਹਨ। ਇਸ ਮੌਕੇ ਡੀ.ਐਸ.ਪੀ ਉਕਾਰ ਸਿੰਘ ਨੇ ਕਿਹਾ ਕਿ ਔਰਤਾਂ ਨੇ ਅੱਜ ਆਪਣੀ ਮਿਹਨਤ ਨਾਲ ਜੋ ਮੁਕਾਮ ਹਾਸਲ ਕੀਤਾ ਹੈ ਉਸਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਹਨਾਂ ਕਿਹਾ ਕਿ ਔਰਤਾਂ ਜਿੱਥੇ ਇਕ ਪਰਿਵਾਰ ਦੀ ਦੇਖਭਾਲ ਕਰਦੀਆਂ ਹਨ ਉਥੇ ਹੀ ਆਪਣੀ ਮਿਹਨਤ ਦੇ ਨਾਲ ਸਮਾਜ ਵਿਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਸਕਦੀਆਂ ਹਨ। ਨਸ਼ਿਆਂ ਤੇ ਬੋਲਦਿਆਂ ਡੀ.ਐਸ.ਪੀ ਉਕਾਰ ਸਿੰਘ ਨੇ ਕਿਹਾ ਕਿ ਨਸ਼ੇ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਜਿੱਥੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਆਪਣੇ ਤੌਰ ’ਤੇ ਨਸ਼ਿਆਂ ਖਿਲਾਫ ਕਾਰਵਾਈ ਕਰ ਰਹੀ ਹੈ ਉਥੇ ਨਾਲ ਹੀ ਆਮ ਲੋਕਾਂ ਦਾ ਵੀ ਫਰਜ ਬਣ

ਇਸ ਮੌਕੇ ਡਾ. ਵਰਿੰਦਰ ਮੋਹਨ (ਸੀਨੀਅਰ ਮੈਡੀਕਲ ਅਫਸਰ) ਨੇ ਕਿਹਾ ਕਿ ਸਿਹਤਮੰਦ ਨਾਰੀ ਹੀ ਤੰਦਰੁਸਤ ਭਵਿੱਖ ਦੀ ਨੀਂਹ ਹੈ। ਸਾਡਾ ਫਰਜ ਹੈ ਕਿ ਅਸੀਂ ਹਰ ਨਾਰੀ ਨੂੰ ਨਾ ਸਿਰਫ ਸਿੱਖਿਆ ਦੇਈਏ, ਸਗੋਂ ਉਸਦੀ ਤੰਦਰੁਸਤੀ, ਆਤਮਸੰਮਾਨ ਅਤੇ ਸੁਰੱਖਿਆ ਦਾ ਵੀ ਪੂਰਾ ਖਿਆਲ ਰੱਖੀਏ।”ਇਸ ਮੌਕੇ ਔਰਤਾਂ ਉਪਰ ਅਧਾਰਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਅਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸੀ.ਬੀ.ਏ ਇਨਫੋਟੈਕ ਦੇ ਡਾਇਰੈਕਟਰ ਇੰਜੀ. ਸੰਦੀਪ ਕੁਮਾਰ ਅਤੇ ਇੰਜੀ.ਸਿਮਰਨ ਨੇ ਕਿਹਾ ਕਿ ਔਰਤਾਂ ਨੂੰ ਜੇਕਰ ਪਰਿਵਾਰ ਅਤੇ ਸਮਾਜ ਦਾ ਸਹਿਯੋਗ ਮਿਲੇ ਤਾਂ ਔਰਤਾਂ ਹਰ ਖੇਤਰ ਵਿਚ ਵੱਖਰਾ ਮੁਕਾਮ ਹਾਸਲ ਕਰ ਸਕਦੀਆਂ ਹਨ। ਜਿੱਥੇ ਮਰਦ ਪਰਿਵਾਰ ਦਾ ਥੰਮ ਹੁੰਦੇ ਹਨ ਉਥੇ ਹੀ ਔਰਤ ਵੀ ਉਸ ਪਰਿਵਾਰ ਦੀ ਨੀਂਹ ਹੁੰਦੀ ਹੈ ਇਸ ਲਈ ਔਰਤਾਂ ਨੂੰ ਬਰਾਬਰ ਦਾ ਹੱਕ ਦੇਣਾ ਚਾਹੀਦਾ ਹੈ ਅਤੇ ਅੱਗੇ ਵੱਧਣ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਹੀ ਸਮਾਜ ਦੀ ਤਰੱਕੀ ਹੋ ਸਕਦੀ ਹੈ।

Leave a Reply

Your email address will not be published. Required fields are marked *