ਸ਼ੁਕਰਵਾਰ ਤੋਂ ਐਤਵਾਰ ਤੱਕ ਬਿਜਲੀ ਸਪਲਾਈ ਰਹੇਗੀ ਬੰਦ-ਇੰਜੀ. ਕੁਲਦੀਪ ਸਿੰਘ

ਗੁਰਦਾਸਪੁਰ

ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)—ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਜ: ਕੁਲਦੀਪ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਸੰਚਾਲਣ ਮੰਡਲ ਗੁਰਦਾਸਪੁਰ ਨੇ ਦੱਸਿਆ ਕਿ  21-03-25 ਤੋਂ 23-03-25 ਤੱਕ 66 ਕੇਵੀ ਸਬ ਸਟੇਸ਼ਨ ਰਣਜੀਤ ਬਾਗ ਵਿਖੇ 20 ਐਮਵੀਏ ਵਿੱਚ ਬੜੋਤਰੀ ਕਰਨ ਲਈ ਕਰਨ ਲਈ 66 ਕੇਵੀ ਸਬਸ ਟੇਸ਼ਨ ਤੋਂ ਚਲਦੇ ਸਮੂਹ ਪਿੰਡਾਂ, ਦੁਕਾਨਾਂ ਅਤੇ ਫੈਕਟਰੀਆਂ ਦੀ ਬਿਜਲੀ ਸ਼ੁਕਰਵਾਰ ਸਵੇਰੇ 9-00 ਵਜੇ ਤੋਂ ਐਤਵਾਰ ਸ਼ਾਮ 4-00 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਪਿੰਡ ਰਣਜੀਤ ਬਾਗ, ਕਿਸ਼ਨਪੁਰ, ਖੋਜੇਪੁਰ, ਨਾਨੋਨੰਗਲ, ਸਾਹੋਵਾਲ, ਗਰੋਟੀਆਂ, ਮਦੋਵਾਲ, ਭਾਵੜਾ, ਕਾਉਂਟਾ, ਮਚਲਾ, ਮੌਖੇ, ਗਾਦੜੀਆਂ, ਸੀਹੋਵਾਲ ਰਾਮਨਗਰ, ਭੂਣ, ਮਾਨ ਕੌਰ ਸਿੰਘ, ਹਵੇਲੀਆਂ, ਦਾਖਲਾ, ਨੰਦਪੁਰ, ਪ੍ਰਬੋਧ ਚੰਦਰ ਨਗਰ, ਜੀਟੀ.ਰੋਡ ਗੁਰਦਾਸਪੁਰ/ਪਠਾਨਕੋਟ, ਗੱਤਾ ਫੈਕਟਰੀ ਮੱਦੋਵਾਲ, ਰੰਧਾਵਾ ਕਲੌਨੀ, ਸਬਜ਼ੀ ਮੰਡੀ, ਦਾਣਾ ਮੰਡੀ, ਪੰਡੋਰੀ ਰੋਡ, ਮਿਲਕ ਪਲਾਂਟ, ਬਰਿਆਰ ਅੱਡਾ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਸਟ-ਡਾਉਨ ਦੌਰਾਨ ਬਦਲਵੇਂ ਪ੍ਰਬੰਧ ਕਰਕੇ ਬਿਜਲੀ ਮੁਹੱਈਆ ਕਰਵਾਉਣ ਦੀ ਕੋਸ਼ਿਸ ਕੀਤੀ ਜਾਵੇਗੀ, ਪ੍ਰੰਤੂ ਸਮੂਹ ਖਪਤਕਾਰਾਂ ਨੂੰ ਅਪੀਲ ਹੈ ਕਿ ਆਪਣੇ ਤੌਰ ਤੇ ਬਿਜਲੀ ਦੇ ਪ੍ਰਬੰਧ ਕਰ ਲਏ ਜਾਣ।

Leave a Reply

Your email address will not be published. Required fields are marked *