ਮਜ਼੍ਹਬੀ ਸਿੱਖ ਬਾਲਮੀਕੀ ਸਮਾਜ਼ ਭਾਈਚਾਰੇ ਨਾਲ ਹੋ ਰਹੀਆਂ ਧੱਕੇਸਾਹੀਆਂ, ਬੇਇਨਸਾਫੀਆਂ ਤੇ ਜ਼ੁਲਮ ਨੂੰ ਰੋਕਣ ਲਈ ਸਮਾਜ ਦੀ ਇੱਕਜੁੱਟਤਾ ਸਮੇਂ ਦੀ ਮੁੱਖ ਮੰਗ- ਜਥੇਦਾਰ ਬਾਬਾ ਬਲਦੇਵ ਸਿੰਘ

ਗੁਰਦਾਸਪੁਰ

ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)– ਲੰਮੇ ਸਮੇਂ ਤੋਂ ਮਜ਼੍ਹਬੀ ਸਿੱਖ ਬਾਲਮੀਕ ਸਮਾਜ਼ ਦੇ ਭਾਈਚਾਰੇ ਨਾਲ ਜ਼ੁਲਮ ਤੇ ਧੱਕੀਸਾਹੀ ਲਗਾਤਾਰ ਜਾਰੀ ਹੈ , ਇਸ ਨੂੰ ਰੋਕਣ ਲਈ ਨਾਂ ਤਾਂ ਸਮਾਜ਼ ਦੇ ਲੋਕਾਂ ਦੀ ਇੱਕ ਜੁੱਟਤਾ ਅਤੇ ਨਾ ਹੀ ਸਮਾਜ ਦੇ ਲੋਕਾਂ ਨੇ ਅਜਿਹਾ ਕੋਈ ਉਪਰਾਲਾ ਕੀਤਾ, ਜਿਸ ਨਾਲ ਇਸ ਜ਼ੁਲਮ ਤੇ ਧੱਕੀਸਾਹੀ ਨੂੰ ਠੱਲ ਪਾਈ ਜਾ ਸਕੇ ਹੈ, ਇਸੇ ਘਾਟ ਦੀ ਕਮੀ ਕਰਕੇ ਸਰਕਾਰਾ ਨੇ ਵੀ ਇਸ ਸਮਾਜ਼ ਨੂੰ ਅਣਗੌਲਿਆਂ ਕੀਤਾ ਹੋਇਆ ਹੈ ਅਤੇ ਜ਼ੁਲਮ ਹੋਣ ਸਮੇਂ ਕੋਈ ਢੁੱਕਵੀਂ ਕਾਰਵਾਈ ਨਹੀਂ ਕਰਦੀਆਂ, ਜਦੋਂ ਕਿ ਜ਼ੁਲਮ ਤੇ ਧੱਕੀਸਾਹੀ ਵਾਲੇ ਵਰਤਾਰੇ ਵਧਦੇ ਜਾ ਰਹੇ ਹਨ ,ਜਿੰਨਾ ਨੂੰ ਰੋਕਣਾ ਸਮੇਂ ਦੀ ਮੁੱਖ ਮੰਗ ਬਣ ਚੁੱਕਾ ਹੈ,ਇਸ ਕਰਕੇ ਮਜ਼੍ਹਬੀ ਸਿੱਖ ਬਾਲਮੀਕ ਭਾਈਚਾਰੇ ਨੂੰ ਇੱਕ ਜੁੱਟਤਾ’ਚ ਪ੍ਰੋਣ ਵਾਲੀ ਲਹਿਰ ਨੂੰ ਚਲਾਉਣਾ ਸਮੇਂ ਅਤੇ ਲੋਕਾਂ ਦੀ ਮੰਗ ਬਣ ਚੁੱਕਾ ਹੈ, ਜਿਸ ਕਰਕੇ ਮਿਸਾਲ ਸ਼ਹੀਦ ਬਾਬਾ ਨਿਬਾਹੂ ਸਿੰਘ ਤਰਨਾਦਲ ਦੇ ਮੁਖੀ ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ ਨੇ ਸਮਾਜ਼ ਦੀ ਇੱਕ ਜੁੱਟਤਾ ਸਬੰਧੀ ਇੱਕ ਵਿਸ਼ੇਸ਼ ਇਕੱਤਰਤਾ 20 ਮਾਰਚ ਨੂੰ 10 ਵਜੇ ਪਿੰਡ ਮੁਸਤਫ਼ਾ ਪੁਰ ਨੇੜੇ ਵਡਾਲਾ ਬਾਂਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਬੁਲਾਈ ਗਈ ਹੈ ਜਿਸ ਵਿੱਚ ਵੱਡੀ ਗਿਣਤੀ ਵਿਚ ਮਜ਼੍ਹਬੀ ਸਿੱਖ ਬਾਲਮੀਕ ਭਾਈਚਾਰੇ ਨਾਲ਼ ਸਬੰਧਤ ਲੋਕ ਸ਼ਾਮਲ ਹੋ ਰਹੇ ਹਨ ,ਜਿਸ ਵਿੱਚ ਮਜ਼ਬੀ ਸਿੱਖ ਬਾਲਮੀਕ ਸਮਾਜ਼ ਭਾਈ ਚਾਰੇ ਨਾਲ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਵਿਚਾਰਾਂ ਕੀਤੀਆਂ ਜਾਣਗੀਆਂ ਤਾਂ ਕਿ ਨਾਲ ਨਿੱਤ ਦਿਨ ਹੋ ਰਹੀਆਂ ਧੱਕੇਸਾਹੀਆਂ ਤੇ ਬੇਇਨਸਾਫੀਆਂ ਨੂੰ ਰੋਕਿਆ ਜਾ ਸਕੇ, ਮੀਟਿੰਗ ਵਿੱਚ ਸਮਾਜ ਦੀ ਇੱਕ ਜੁੱਟਤਾ ਲਈ ਚੜਦੀ ਕਲਾ ਵਾਲੇ ਅਗਲੇ ਪ੍ਰੋਗਰਾਮ ਉਲੀਕੇ ਜਾਣਗੇ, ਇਸ ਕਰਕੇ ਵੱਖ ਵੱਖ ਮਜ਼ਬੀ ਸਿੱਖ ਬਾਲਮੀਕ ਸਮਾਜ ਭਾਈ ਚਾਰੇ ਦੇ ਸਮੂਹ ਆਗੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਉਹ 20 ਮਾਰਚ ਨੂੰ ਠੀਕ 10 ਵਜੇ ਪਿੰਡ ਮੁਸਤਫਪੁਰ ਨੇੜੇ ਵਡਾਲਾ ਬਾਂਗਰ ਜਿਲਾ ਗੁਰਦਾਸਪੁਰ ਵਿਖੇ ਪਹੁਚਣ ਦੀ ਲੋੜ ਤੇ ਜ਼ੋਰ ਦੇਣ, ਇਸ ਮੌਕੇ ਤੇ ਚਾਰ ਪਾਣੀ ਤੇ ਲੰਗਰ ਦੀ ਸੇਵਾ ਮਿਸਲ ਸ਼ਹੀਦ ਬਾਬਾ ਨਿਬਾਹੂ ਸਿੰਘ ਤਰਨਾ ਦਲ ਵੱਲੋਂ ਕੀਤੀ ਜਾਵੇਗੀ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕੱਤ੍ਰਤਾ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ ਨਾਲ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।

Leave a Reply

Your email address will not be published. Required fields are marked *