ਗੁਰਦਾਸਪੁਰ, 19 ਮਾਰਚ (ਸਰਬਜੀਤ ਸਿੰਘ)– ਜੇਲ੍ਹ ਵਿੱਚ ਬੰਦ ਭਾਈ ਨਰਾਇਣ ਸਿੰਘ ਚੌੜਾ ਦੀ ਆਈ ਚਿੱਠੀ ਨੇ ਸਿੱਖ ਪੰਥ ਦਰਦੀਆਂ ਦੀਆਂ ਧਰਮੀਂ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਬਾਦਲਕਿਆਂ ਦੇ ਫਿਲਾਫੇ ‘ਚ ਨਿਕਲੇ ਜਥੇਦਾਰ ਸਾਹਿਬਾਨਾਂ ਨੂੰ ਅਪੀਲ ਤੇ ਸੂਚੇਤ ਕਰਦਿਆਂ ਕਿਹਾ ਸਿੱਖ ਕੌਮ ਤੇ ਸਿੱਖ ਪੰਥ ਦੀ ਤਰਜਮਾਨੀ ਕਰੋ ਅਤੇ ਸਿੱਖੀ ਸਿਧਾਂਤਾਂ ਸਿੱਖ ਪਰੰਪਰਾਵਾਂ ਤੇ ਤਖ਼ਤਾ ਦੀ ਮਰਯਾਦਾਵਾਂ ਦੇ ਨਾਲ ਨਾਲ ਸਿੱਖ ਸੰਗਤਾਂ ਦੀਆਂ ਧਰਮੀਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਬਾਦਲਕਿਆਂ ਦੇ ਸਿਆਸੀ ਹਿੱਤਾਂ ਲਈ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਤੇ ਮਹਾਨਤਾ ਮਰਯਾਦਾ ਨੂੰ ਸੱਟ ਮਾਰਨੀ ਬੰਦ ਕਰੋ, ਭਾਈ ਨਰਾਇਣ ਸਿੰਘ ਚੌੜਾ ਦੀ ਇਹ ਚਿੱਠੀ ਜੇਲ’ਚ ਮੁਲਾਕਾਤ ਕਰਕੇ ਆਏਂ ਉਹਨਾਂ ਦੇ ਪੁੱਤਰ ਹੱਥ ਆਈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਭਾਈ ਚੌੜਾ ਨੇ ਆਪਣੀ ਚਿੱਠੀ ਵਿੱਚ ਨਵੇਂ ਜਥੇਦਾਰ ਦੀ ਨਿਯੁਕਤੀ ਦੀ ਨਿੰਦਾ ਅਤੇ ਗੈਰ ਸਿਧਾਂਤਕ ਆਹੁਦੇ ਤੋਂ ਹਟਾਏ ਜਥੇਦਾਰਾਂ ਸਾਹਿਬਾਨਾਂ ਦੇ ਹੱਕ’ਚ ਨਿਤਰਨ ਵਾਲੀ ਸਮੁੱਚੀ ਨਾਨਕ ਨਾਮ ਲੇਵਾ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਬਾਦਲ ਪਰਵਾਰ ਸਿੱਖੀ , ਸਿੱਖ ਕੌਮ, ਸਿੱਖ ਪੰਥ ਅਤੇ ਅਕਾਲ ਤਖ਼ਤ ਸਾਹਿਬ ਦੀ ਵੱਡੀ ਦੋਖੀ ਹੈ, ਉਨ੍ਹਾਂ ਦੀ ਇਸ ਚਿੱਠੀ ਨੇ ਬਾਦਲਕਿਆਂ ਦੀਆਂ ਮੁਸੀਬਤਾਂ ਵਿੱਚ ਵੱਡਾ ਵਾਧਾ ਕੀਤਾ ਹੈ, ਤੇ ਦੂਸਰੇ ਪਾਸੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਨਵੇਂ ਬਣਾਏ ਜਥੇਦਾਰ ਦੀ ਨਿਯੁਕਤੀ ਸਮੇਂ ਸਿੱਖੀ ਸਿਧਾਂਤਾਂ ਦੇ ਹੋਏ ਘਾਣ ਬਦਲੇ ਨਵੇਂ ਜਥੇਦਾਰ ਤੇ ਉਂਗਲੀਆਂ ਚੁੱਕੀਆਂ ਜਾ ਰਹੀਆਂ ਹਨ, ਇਥੇ ਹੀ ਬਸ ਨਹੀਂ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੱਜਟ ਇਜਲਾਸ ਮੌਕੇ ਇੱਕ ਵੱਡਾ ਪੰਥਕ ਇਕੱਠ ਸਮੁੰਦਰੀ ਹਾਲ ਦੇ ਬਹਾਰ ਕੀਤਾ ਜਾਵੇਗਾ ਜੋ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਕੇ ਮੰਗ ਕਰੇਗਾ ਕਿ ਗੈਰ ਸਿਧਾਂਤਕ ਬਣਾਏ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਰੱਦ ਕਰੋ ਤੇ ਗੈਰ ਸਿਧਾਂਤਕ ਆਹੁਦੇ ਤੋਂ ਹਟਾਏ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਅਕਾਲ ਤਖ਼ਤ ਸਾਹਿਬ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੇ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਮੁੜ ਬਹਾਲ ਕੀਤਾ ਜਾਵੇ, ਇਨ੍ਹਾਂ ਸਾਰੇ ਘਟਨਾ ਕ੍ਰਮਾ ਨੂੰ ਮੁੱਖ ਰੱਖਦਿਆਂ ਬਾਦਲਕੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਕਦੇ ਵੀ ਰੱਦ ਕਰ ਸਕਦੇ ਹਨ ਤੇ ਪਹਿਲੇ ਗੈਰ ਸਿਧਾਂਤਕ ਆਹੁਦੇ ਤੋਂ ਹਟਾਏ ਜਥੇਦਾਰ ਸਾਹਿਬਾਨਾਂ ਨੂੰ ਬਹਾਲ ਕਰ ਸਕਦੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜੇਲ’ਚ ਨਰਾਇਣ ਸਿੰਘ ਚੌੜਾ ਦੀ ਆਈ ਚਿੱਠੀ, ਵਿਸ਼ਵ ਦੀਆਂ ਸੰਗਤਾਂ ਵੱਲੋਂ ਨਵੇਂ ਜਥੇਦਾਰ ਦੀ ਨਿਯੁਕਤੀ ਤੇ ਸਵਾਲ ਖੜ੍ਹੇ ਕਰਨ ਦੇ ਨਾਲ-ਨਾਲ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਵੱਲੋਂ 28 ਮਾਰਚ ਦੇ ਬੱਜਟ ਇਜਲਾਸ ਮੌਕੇ ਸ਼ਾਂਤਮਈ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰਨ ਲਈ ਸਮੁਚੀਆਂ ਪੰਥਕ ਸ਼ਖਸ਼ੀਅਤਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਨਾਨਕ ਨਾਮ ਲੇਵਾ ਸੰਗਤਾਂ ਨੂੰ ਦਿਤੇ ਸੱਦੇ ਦੀ ਪੂਰਨ ਹਮਾਇਤ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇਥੇ ਵਰਨਣਯੋਗ ਹੈ ਕਿ ਜੇਲ੍ਹ ਵਿੱਚੋਂ ਚਿਠੀ ਭੇਜਣ ਵਾਲੇ ਭਾਈ ਨਰਾਇਣ ਸਿੰਘ ਚੌੜਾ ਉਹ ਮਹਾਨ ਖਾੜਕੂ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਦੋ ਦਸੰਬਰ ਨੂੰ ਜਥੇਦਾਰ ਸਾਹਿਬ ਵੱਲੋਂ ਬਾਦਲਾਂ ਨੂੰ ਕੀਤੇ ਗੁਨਾਹਾਂ ਤੋਂ ਘੱਟ ਸਜ਼ਾ ਸੁਨਾਉਣ ਤੋਂ ਦੁਖੀ ਹੋ ਕੇ ਦਰਸ਼ਨੀ ਡਿਊੜੀ ਤੇ ਸੇਵਾ ਨਿਭਾਅ ਰਹੇ ਸੁਖਬੀਰ ਬਾਦਲ ਤੇ ਗੋਲੀ ਚਲਾਈ ਸੀ, ਭਾਈ ਖਾਲਸਾ ਨੇ ਕਿਹਾ ਸਾਨੂੰ ਪੂਰਾ ਯਕੀਨ ਤੇ ਭਰੋਸਾ ਹੈ ਕਿ ਬਾਦਲ ਕੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਕਦੇ ਵੀ ਰੱਦ ਕਰ ਸਕਦੇ ਹਨ ਅਤੇ ਹਟਾਏ ਜਥੇਦਾਰ ਸਾਹਿਬਾਨਾਂ ਨੂੰ ਬਹਾਲ ਕਰ ਸਕਦੇ ਹਨ ਤਾਂ ਕਿ ਬੱਜਟ ਇਜਲਾਸ ਮੌਕੇ ਹੋਣ ਵਾਲੇ ਵੱਡੇ ਵਿਰੋਧ ਤੋਂ ਬਚਿਆ ਜਾ ਸਕਦਾ ਹੈ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਬੁੱਧ ਸਿੰਘ ਕਲਸੀਆਂ, ਭਾਈ ਸੁਰਿੰਦਰ ਸਿੰਘ ਆਦਮਪੁਰ ਜਲੰਧਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਆਦਿ ਆਗੂ ਹਾਜਰ ਸਨ।


