ਡੀ.ਐਸ.ਪੀ ਅਤੇ ਐਸ.ਐਚ.ਓ ਨੂੰ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਨਹੀਂ ਨਿਵਾਜਿਆ ਗਿਆ

ਪੰਜਾਬ

ਹੁਣ ਫਿਰ ਕਪਿਲ ਕੌਸ਼ਲ ਨੇ ਮੋਟਰਸਾਇਕਲ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼

ਗੁਰਦਾਸਪੁਰ, 21 ਸਤੰਬਰ (ਸਰਬਜੀਤ ਸਿੰਘ) –ਉਪ ਪੁਲਸ ਕਪਤਾਨ ਗੁਰਿੰਦਰ ਪਾਲ ਸਿੰਘ ਨਾਗਰਾ ਅਤੇ ਐਸ.ਐਚ.ਓ ਦੀਨਾਨਗਰ ਕਪਿਲ ਕੌਸ਼ਲ ਨੇ 1 ਜੁਲਾਈ ਨੂੰ ਖੂਫੀਆ ਰਿਪੋਰਟ ਦੇ ਆਧਾਰ ’ਤੇ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚਣ ਵਾਲੇ 4 ਸਮੱਗਲਰਾ ਨੂੰ 16 ਕਿਲੋ 800 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਜੋ ਕਿ ਪੰਜਾਬ ਵਿੱਚ ਸਭ ਤੋਂ ਵੱਡੀ ਨਸ਼ੇ ਦੀ ਖੇਪ ਸੀ। ਇਸ ਸਬੰਧ ਵਿੱਚ ਉਸ ਸਮੇਂ ਦੇ ਐਸ.ਐਸ.ਪੀ ਗੁਰਦਾਸਪੁਰ ਹਰਜੀਤ ਸਿੰਘ ਪ੍ਰੈਸ ਕਾਨਫਰੰਸ ਕੀਤੀ ਅਤੇ ਉਸ ਤੋਂ ਬਾਅਦ ਆਈ.ਜੀ ਬਾਰਡਰ ਰੇਂਜ ਮੋਹਨੀਸ ਚਾਵਲਾ ਨੇ ਮੁੜ ਦੁਬਾਰਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਇਹ ਪੰਜਾਬ ਦੀ ਸਭ ਤੋਂ ਵੱਡੀ ਨਸ਼ਾ ਤਸੱਕਰੀ ਦੀ ਜੋ ਖੇਪ ਡੀ.ਐਸ.ਪੀ, ਐਸ.ਐਚ.ਓ ਅਤੇ ਹੋਰ ਅਧਿਕਾਰੀਆਂ ਨੇ ਬੜੀ ਮਿਹਨਤ ਨਾਲ ਸਮੱਗਲਰਾ ਨੂੰ ਕਾਬੂ ਕੀਤਾ ਹੈ।ਇਸ ਸਬੰਧੀ ਇੰਨਾਂ ਨੂੰ ਯੋਗ ਵਿਧੀ ਅਪਣਾ ਕੇ ਵਿਸ਼ੇਸ਼ ਤਰੱਕੀਆ ਦੇ ਨਵਾਜਿਆ ਜਾਵੇਗਾ। ਪਰ ਅਜੇ ਤੱਕ ਅਧਿਕਾਰੀਆਂ ਸਮੇਤ ਕਰਮਚਾਰੀ ਆਪਣੀ ਤਰੱਕੀ ਉਡੀਕ ਰਹੇ ਹਨ। ਜੋ ਕਿ ਨਹੀਂ ਮਿਲ ਰਹੀ। ਇਸ ਤੋਂ ਬਾਅਦ ਫਿਰ ਕਪਿਲ ਕੌਸ਼ਲ ਨੇ ਚੋਰੀ ਗਿਰੋਹ ਦਾ ਇੱਕ ਵੱਡਾ ਪਰਦਾਫਾਸ਼ ਕੀਤਾ ਹੈ। ਇਵੇਂ ਕਿ ਸੀ.ਆਈ.ਏ ਸਟਾਫ ਵੱਲੋਂ ਨਾਕੇਬੰਦੀ ਦੌਰਾਨ ਮੋਟਰਸਾਇਕਲ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨਾਂ ਖਿਲਾਫ ਥਾਣਾ ਸਦਰ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਸੀ.ਆਈ.ਏ ਸਟਾਫ ਦੇ ਇੰਚਾਰਜ਼ ਕਪਿਲ ਕੌਸ਼ਲ ਨੇ ਦੱਸਿਆ ਕਿ ਬੀਤੇ ਮੰਗਲਵਾਰ ਨੂੰ ਏ.ਐਸ.ਆਈ ਜਗਤਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੁੱਖਬਰ ਖਾਸ ਦੀ ਇਤਲਾਹ ਤੇ ਗੰਦਾ ਨਾਲਾ ਬੱਬਰੀ ਵਿਖੇ ਨਾਕਾਬੰਦੀ ਕਰਕੇ ਦੋਸੀਆਂ ਅਜੇ ਕੁਮਾਰ ਉਰਫ ਮੁੰਨਾ ਪੁੱਤਰ ਦੇਸ ਰਾਜ ਵਾਸੀ ਪਾਲ ਹਸਪਤਾਲ ਵਾਲੀ ਗਲੀ ਧਾਰੀਵਾਲ ਅਤੇ ਅੰਕੁਸ਼ ਮਹਾਜਨ ਪੁੱਤਰ ਉਮ ਦਾਸ ਵਾਸੀ ਡੱਡਵਾ ਰੋਡ ਖੱਤਰੀਆ ਮੁਹੱਲਾ ਧਾਰੀਵਾਲ ਨੂੰ ਚੋਰੀ ਸੁਦਾ ਮੋਟਰਸਾਇਕਲ ਮਾਰਕਾ ਸਪਲੈਂਡਰ ਬਿਨਾਂ ਨੰਬਰੀ ਸਮੇਤ ਕਾਬੂ ਕੀਤਾ ਹੈ। ਪੁੱਛਗਿੱਛ ਦੋਰਾਂਨ ਦੋਸੀਆਂ ਨੇ ਦੱਸਿਆ ਕਿ ਇਹ ਮੋਟਰ ਸਾਇਕਲ ਉਨਾਂ ਤਿੰਨਾ ਨੇ ਬੱਸ ਸਟੈਂਡ ਗੁਰਦਾਸਪੁਰ ਦੀ ਬੈਕ ਸਾਇਡ ਤੋਂ ਚੋਰੀ ਕੀਤਾ ਸੀ ਜਿਸਨੂੰ ਅੱਜ ਦੋਨੋ ਵੇਚਣ ਲਈ ਜਾ ਰਹੇ ਸੀ। ਪੁੱਛਗਿੱਛ ਦੋਰਾਂਨ ਦੋਸੀਆਂ ਪਾਸੋਂ 20 ਹੋਰ ਚੋਰੀ ਸੁਦਾ ਮੋਟਰਸਾਇਕਲ ਬ੍ਰਾਮਦ ਹੋਏ ਹਨ ਅਤੇ ਉੱਕਤ ਦੋਸੀਆਂ ਦੀ ਇਤਲਾਹ ਤੇ ਦੋਸੀ ਰਣਜੀਤ ਕੁਮਾਰ ਪੁੱਤਰ ਚੂਨੀ ਲਾਲ ਵਾਸੀ ਰਾਮਗੜ ਜਿਲਾ ਸਾਬਰ ਝਫ਼ਖ ਦੇ ਘਰ ਰੇਡ ਕਰਕੇ 03 ਮੋਟਰਸਾਇਕਲ ਅਤੇ ਦੋਸੀ ਅਨਿਲ ਕੁਮਾਰ ਪੁੱਤਰ ਗੁਰਦਿਆਲ ਸਿੰਘ ਵਾਸੀ ਕਬੋੜ ਕੈਂਟ ਥਾਣਾ ਰਾਮਗੜ ਜੇ ਐਂਡ ਕੇ ਦੇ ਘਰ ਰੇਡ ਕਰਕੇ 02 ਚੋਰੀ ਸੁਦਾ ਮੋਟਰ ਸਾਇਕਲ ਬ੍ਰਾਮਦ ਕੀਤੇ ਹਨ। ਦੋਸੀਆਂ ਕੋਲੋ ਕੁੱਲ (25) ਮੋਟਰਸਾਇਕਲ ਬ੍ਰਾਮਦ ਹੋਏ ਹਨ।

Leave a Reply

Your email address will not be published. Required fields are marked *